ਪੰਜਾਬ ਵਿਧਾਨ ਸਭਾ ਚੋਣਾ 2022- ਸਿਸੋਦੀਆ ਅਤੇ ਕੇਜਰੀਵਾਲ ਨੇ ਲਾਏ ਪੰਜਾਬ ਵਿਚ ਡੇਰੇ
Advertisement
Article Detail0/zeephh/zeephh1034591

ਪੰਜਾਬ ਵਿਧਾਨ ਸਭਾ ਚੋਣਾ 2022- ਸਿਸੋਦੀਆ ਅਤੇ ਕੇਜਰੀਵਾਲ ਨੇ ਲਾਏ ਪੰਜਾਬ ਵਿਚ ਡੇਰੇ

ਅੱਜ ਮਨੀਸ਼ ਸਿਸੋਦੀਆ ਨਵਾਂ ਸ਼ਹਿਰ ਅਤੇ  ਰੂਪ ਨਗਰ ਵਿੱਚ ਵਪਾਰੀਆਂ ਨਾਲ ਗੱਲਬਾਤ ਕਰਨਗੇ, ਸਿਸੋਦੀਆ ਸ਼ਾਮ ਨੂੰ ਚੰਡੀਗੜ੍ਹ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ ਚੋਣ ਮਨੋਰਥ ਪੱਤਰ ਸੰਵਾਦ ਕਰਨਗੇ।

ਪੰਜਾਬ ਵਿਧਾਨ ਸਭਾ ਚੋਣਾ 2022- ਸਿਸੋਦੀਆ ਅਤੇ ਕੇਜਰੀਵਾਲ ਨੇ ਲਾਏ  ਪੰਜਾਬ ਵਿਚ ਡੇਰੇ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾ 2022 ਲਈ ਚੋਣ ਹੁਣ ਤਿੰਨੇ ਪਾਰਟੀਆਂ ਚੋਣ ਮੈਦਾਨ ਵਿਚ ਚੋਣ ਪ੍ਰਚਾਰ ਦੀ ਕਵਾਇਦ ਤੇਜ਼ ਕਰ ਚੁੱਕੀਆਂ ਹਨ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੋਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੀਆਂ ਚੋਣ ਸਰਗਮੀਆਂ ਵਧਾ ਰਹੇ ਹਨ।

ਅੱਜ ਮਨੀਸ਼ ਸਿਸੋਦੀਆ ਨਵਾਂ ਸ਼ਹਿਰ ਅਤੇ  ਰੂਪ ਨਗਰ ਵਿੱਚ ਵਪਾਰੀਆਂ ਨਾਲ ਗੱਲਬਾਤ ਕਰਨਗੇ, ਸਿਸੋਦੀਆ ਸ਼ਾਮ ਨੂੰ ਚੰਡੀਗੜ੍ਹ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ ਚੋਣ ਮਨੋਰਥ ਪੱਤਰ ਸੰਵਾਦ ਕਰਨਗੇ।

ਲੰਘੇ ਦਿਨੀਂ ਸਿਸੋਦੀਆ ਨੇ ਜਲੰਧਰ ਵਿਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਵਪਾਰੀਆਂ ਅਤੇ ਉਦਯੋਗਪਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਐਲਾਨਾਂ ਤੋਂ ‘ਆਪ’ ਦੇ ਵਿਰੋਧੀ ਬੌਖਲਾ ਗਏ ਹਨ।

WATCH LIVE TV

ਸਿਸੋਦੀਆ ਨੇ ਕਿਹਾ ਕਿ ਅਸੀਂ ਕੁਝ ਲੋਕਾਂ ਤੋਂ ਸੁਣ ਰਹੇ ਹਾਂ ਕਿ ਕੇਜਰੀਵਾਲ ਦੁਆਰਾ ਕੀਤੇ ਜਾ ਰਹੇ ਵਾਅਦਿਆਂ ਨੂੰ ਬਜਟ ਰੋਕਾਂ ਕਾਰਨ ਪੂਰਾ ਕਰਨਾ ਅਸੰਭਵ ਹੈ।ਸਿਸੋਦੀਆ ਨੇ ਕਿਹਾ, “ਦੂਸਰੀਆਂ ਪਾਰਟੀਆਂ ਜੋ ਮਹਿਸੂਸ ਕਰਦੀਆਂ ਹਨ ਉਹ ਅਸੰਭਵ ਹੈ, ਜੋ ਇਸਨੂੰ ਸੰਭਵ ਬਣਾਉਂਦਾ ਹੈ ਉਹ ਅਰਵਿੰਦ ਕੇਜਰੀਵਾਲ ਹੈ। ‘ਆਪ’ ਦੇ ਕਈ ਸਿਆਸੀ ਵਿਰੋਧੀਆਂ ਨੇ ਕੇਜਰੀਵਾਲ ਦੇ ਵਾਅਦਿਆਂ ਨੂੰ ‘ਮੁਫ਼ਤ’ ਕਰਾਰ ਦਿੱਤਾ ਹੈ।

Trending news