Bathinda News: ਗਹਿਣਾ ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਘਟਨਾ CCTV 'ਚ ਕੈਦ
Advertisement
Article Detail0/zeephh/zeephh1872885

Bathinda News: ਗਹਿਣਾ ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਘਟਨਾ CCTV 'ਚ ਕੈਦ

Bathinda Firing News: ਕੁਝ ਦੇਰ ਬਾਅਦ ਉਨ੍ਹਾਂ ਨੇ ਹਵਾ ਵਿੱਚ ਫਾਇਰਿੰਗ ਕੀਤੀ ਅਤੇ ਭੱਜ ਗਏ। ਗੌਰਵ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਕੁਝ ਲੋਕਾਂ ਨਾਲ ਲੜਾਈ ਹੋਈ ਸੀ। ਜਿਸ ਦੀ ਦੁਸ਼ਮਣੀ ਦੇ ਚੱਲਦਿਆਂ ਉਕਤ ਵਿਅਕਤੀਆਂ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ।

 

Bathinda News:  ਗਹਿਣਾ ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਘਟਨਾ CCTV 'ਚ ਕੈਦ

Bathinda Firing News: ਬਠਿੰਡਾ ਦੇ ਹੰਸ ਨਗਰ ਗਲੀ ਨੰਬਰ 9 ਵਿੱਚ ਇੱਕ ਘਰ ਦੇ ਬਾਹਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ ਵਾਪਰੀ। ਜਿਵੇਂ ਹੀ ਘਰ ਦੇ ਲੋਕਾਂ ਨੂੰ ਗੋਲੀ ਚੱਲਣ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੰਸ ਨਗਰ ਗਲੀ ਨੰਬਰ 9 ਦੇ ਰਹਿਣ ਵਾਲੇ ਗਹਿਣਾ ਕਾਰੋਬਾਰੀ ਗੋਰਾ ਨੇ ਦੱਸਿਆ ਕਿ ਰਾਤ ਕਰੀਬ 10:30 ਵਜੇ ਦੋ ਨੌਜਵਾਨ ਮੂੰਹ ਢੱਕ ਕੇ ਆਏ ਸਨ। ਪਹਿਲਾਂ ਦੋਵੇਂ ਉਸ ਦੇ ਨੇੜੇ ਆਏ ਅਤੇ ਗੱਲਾਂ ਕਰਨ ਲੱਗੇ। ਕੁਝ ਦੇਰ ਬਾਅਦ ਉਨ੍ਹਾਂ ਨੇ ਹਵਾ ਵਿੱਚ ਫਾਇਰਿੰਗ ਕੀਤੀ ਅਤੇ ਭੱਜ ਗਏ। ਗੌਰਵ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਕੁਝ ਲੋਕਾਂ ਨਾਲ ਲੜਾਈ ਹੋਈ ਸੀ ਜਿਸ ਦੀ ਦੁਸ਼ਮਣੀ ਦੇ ਚੱਲਦਿਆਂ ਉਕਤ ਵਿਅਕਤੀਆਂ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਕਬੱਡੀ ਕੋਚਾਂ ਨੇ ਖਿਡਾਰੀਆਂ ਨੂੰ ਬਚਾਉਣ ਲਈ ''ਪਲੇਅਰ ਬਚਾਓ'' ਮੁਹਿੰਮ ਕੀਤੀ ਆਰੰਭ 

ਘਰ ਮਾਲਕ ਦਾ ਕਹਿਣਾ ਹੈ ਕਿ ਪੈਸਿਆਂ ਦੇ ਲੈਣ ਦੇਣ ਦੇ ਚਲਦੇ  ਉਹਨਾਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ। ਦੋਸ਼ਿਆਂ ਵੱਲੋਂ ਘਰ ਉੱਤੇ ਚਲਾਈਆਂ ਗੋਲੀਆਂ ਮੁੱਖ ਗੇਟ ਉੱਤੇ ਵੱਜੀਆਂ। ਪੁਲਿਸ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ।

ਦੂਜੇ ਪਾਸੇ ਡੀ ਐਸ ਪੀ ਸਿਟੀ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ। ਇੰਨਾ ਦਾ ਪਹਿਲਾਂ ਕੋਈ ਪੈਸੇ ਦਾ ਲੈਣ ਦੇਣ ਚੱਲਦਾ ਹੈ। ਇਹ ਆਦਮੀ ਪਹਿਲਾਂ ਪ੍ਰਾਪਰਟੀ ਅਤੇ ਕਬਜ਼ੇ ਕਰਨ ਵਾਲੇ ਲੋਕਾਂ ਨਾਲ ਕੰਮ ਕਰਦਾ ਸੀ।  ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾਇਆ ਜਾਵੇਗਾ। ਆਸ-ਪਾਸ ਦੇ ਲੱਗੇ, ਸੀਸੀਟੀਵੀ ਕੈਮਰਿਆਂ ਦੀ ਘੋਖ ਕਰ ਰਹੇ ਹਾਂ। 

ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ, ਉਹ ਪਹਿਲਾਂ ਜਾਇਦਾਦ ਦਾ ਕੰਮ ਕਰਦਾ ਸੀ ਅਤੇ ਉਸ ਦਾ ਨਾਂ ਕਬਜ਼ੇ ਦੇ ਮਾਮਲਿਆਂ ਵਿੱਚ ਵੀ ਆਇਆ ਹੈ। ਬੀਤੀ ਰਾਤ 2 ਵਿਅਕਤੀ ਉਸ ਨਾਲ ਗੱਲਬਾਤ ਕਰ ਰਹੇ ਸਨ। ਫਿਰ ਬਾਅਦ ਵਿੱਚ ਉਹ ਦੇਸੀ ਪਿਸਤੌਲ ਨਾਲ ਹਵਾ ਵਿੱਚ ਗੋਲੀ ਚਲਾ ਕੇ ਫਰਾਰ ਹੋ ਗਿਆ। ਪੁਲFਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(ਕੁਲਬੀਰ ਬੀਰਾ ਦੀ ਰਿਪੋਰਟ)

Trending news