ED raids Bharat Bhushan Ashu's premises: ਈਡੀ ਦੀ ਟੀਮ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਰਮਨ ਬਾਲਾਸੁਬਰਾਮਨੀਅਮ ਦੇ ਘਰ ED ਦੀ ਛਾਪੇਮਾਰੀ ਦੇ ਘਰ ਅਤੇ ਦਫਤਰ 'ਤੇ ਰੇਡ ਕੀਤੀ ਗਈ ਅਤੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ।
Trending Photos
Punjab Former Min Bharat Bhushan Ashu and Raman Balasubramanium ED Raid News: ਪੰਜਾਬ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀਰਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਲੁਧਿਆਣਾ ਦੇ ਇੰਪ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਤੋਂ ਇਲਾਵਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕਈ ਅਫਸਰਾਂ ਦੇ ਘਰ ਵੀ ਅਫਸਰ ਪਹੁੰਚੇ ਹਨ। ਫ਼ਿਲਹਾਲ ਅਫਸਰਾਂ ਵਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸਾਬਕਾ ਮੰਤਰੀ ਦੇ ਘਰ ਦੇ ਬਾਹਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।
ਪਿਛਲੀ ਕਾਂਗਰਸ ਸਰਕਾਰ ਵਿੱਚ ਭਾਰਤ ਭੂਸ਼ਣ ਆਸ਼ੂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸਨ। ਆਸ਼ੂ ਤੇ ਅਨਾਜ ਦੀ ਢੋਆ ਢੁਆਈ ਸਮੇਤ ਕਈ ਹੋਰ ਘੋਟਾਲਿਆਂ ਦੇ ਇਲਜ਼ਾਮ ਲੱਗੇ ਸਨ। ਪੰਜਾਬ ਵਿਜੀਲੈਂਸ ਨੇ ਲੁਧਿਆਣਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਆਸ਼ੂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਸੀ |
ਹੁਣ ਆਸ਼ੂ ਜ਼ਮਾਨਤ 'ਤੇ ਬਾਹਰ ਆਏ ਸਨ। ਜਾਣਕਾਰੀ ਅਨੁਸਾਰ ਈਡੀ ਨੇ ਵਿਜੀਲੈਂਸ ਤੋਂ ਅਨਾਜ ਘੋਟਾਲੇ ਦੇ ਕਾਗਜ਼ ਲੈ ਲਏ ਸਨ ਅਤੇ ਜਾਂਚ ਦੌਰਾਨ ਅੱਜ ਸਾਬਕਾ ਮੰਤਰੀ ਦੇ ਘਰ ਛਾਪਾ ਮਾਰਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਅਫਸਰਾਂ ਵਲੋਂ ਜਾਂਚ ਜਾਰੀ ਸੀ ।
ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਭਾਰਤ ਭੂਸ਼ਣ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਸਵੇਰੇ ਜਦੋਂ ਈਡੀ ਦੀ ਛਾਪੇਮਾਰੀ ਹੋਈ ਤਾਂ ਆਸ਼ੂ ਅਤੇ ਉਸ ਦੇ ਪਰਿਵਾਰ ਨੂੰ ਘਰ ਦੇ ਅੰਦਰ ਹੀ ਰੋਕ ਲਿਆ ਗਿਆ ਸੀ।
ਇਸ ਦੌਰਾਨ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹ ਲਏ ਗਏ ਸਨ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ। ਦੱਸਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਜਾਂਚ ਆਮਦਨ ਤੋਂ ਜ਼ਿਆਦਾ ਹੋਣ ਦੇ ਮੁੱਦੇ 'ਤੇ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਦੇ ਕਰੀਬੀ ਮੀਨੂੰ ਮਲਹੋਤਰਾ ਦਾ ਨਾਂ ਵੀ ਟੈਂਡਰ ਘੁਟਾਲੇ ਨਾਲ ਜੋੜਿਆ ਗਿਆ ਸੀ।
ਇਹ ਵੀ ਪੜ੍ਹੋ: Moga Gambling News: CIA ਬਾਘਾਪੁਰਾਣਾ ਨੇ ਦਾੜਾ ਸੱਟਾਂ ਲਾਉਂਦੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ
(For more news apart from Punjab's former minister Bharat Bhushan Ashu and Raman Balasubramanium ED Raid News, stay tuned to Zee PHH)