Himachal Pradesh Diesel Rate: ਹਿਮਾਚਲ ਪ੍ਰਦੇਸ਼ ਸਰਕਾਰ ਨੇ ਡੀਜਲ ਦੇ ਰੇਟ ਵਧਾ ਕੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਹਿਮਾਚਲ ਸਰਕਾਰ ਵੱਲੋਂ ਵਧਾਏ ਗਏ ਰੇਟਾਂ ਮਗਰੋਂ ਪੰਜਾਬ ਤੇ ਹਿਮਾਚਲ ਦੇ ਰੇਟ ਲਗਭਗ ਬਰਾਬਰ ਹੋ ਗਏ ਹਨ। ਇਸ ਦਾ ਫਾਇਦਾ ਪੰਜਾਬ ਸਰਕਾਰ ਨੂੰ ਪੁੱਜ ਸਕਦਾ ਹੈ।
Trending Photos
Himachal Pradesh Diesel Rate: ਕੁਦਰਤ ਦੇ ਕਹਿਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੱਖੂ ਸਰਕਾਰ ਨੇ ਮਹਿੰਗਾਈ ਦਾ ਜ਼ੋਰਦਾਰ ਝਟਕਾ ਦਿੱਤਾ ਹੈ। ਦਰਅਸਲ ਹਿਮਾਚਲ ਸਰਕਾਰ ਨੇ ਡੀਜਲ ਦੇ ਭਾਅ ਵਿੱਚ 3 ਪ੍ਰਤੀ ਲੀਟਰ ਵੈਟ ਦਾ ਇਜ਼ਾਫਾ ਕੀਤਾ ਹੈ। ਪਿਛਲੇ ਸਾਲ ਦੇ ਦਸੰਬਰ ਵਿੱਚ ਬਣੀ ਸੁਖਵਿੰਦਰ ਸੱਖੂ ਦੀ ਸਰਕਾਰ ਨੇ ਹੁਣ ਤੱਕ ਤੇਲ ਦੇ ਰੇਟਾਂ ਵਿੱਚ ਦੋ ਵਾਰ ਇਜ਼ਾਫਾ ਕਰ ਦਿੱਤਾ ਹੈ।
ਜਦਕਿ ਭਾਜਪਾ ਦੀ ਸਰਕਾਰ ਨੇ ਆਪਣੇ 5 ਸਾਲ ਦੇ ਕਾਰਜਕਾਲ ਵਿੱਚ ਤੇਲ ਦੇ ਰੇਟਾਂ ਵਿੱਚ ਸਿਰਫ਼ ਇੱਕ ਵਾਰ ਹੀ ਵਾਧਾ ਕੀਤਾ ਜਦਕਿ ਇੱਕ ਵਾਰ ਰੇਟ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਵੀ ਦਿੱਤੀ ਸੀ। ਸੱਖੂ ਸਰਕਾਰ ਨੇ ਡੀਜਲ 'ਤੇ ਵੈਟ 7.40 ਰੁਪਏ ਤੋਂ ਵਧਾ ਕੇ 10.40 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਾਲ ਭਾੜੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਬੱਸਾਂ ਅਤੇ ਟਰੱਕਾਂ ਦੇ ਕਿਰਾਏ ਵਧਣ ਨਾਲ ਵੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ।
ਦਿਲਚਸਪ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਵਧਾਏ ਰੇਟਾਂ ਦਾ ਪੰਜਾਬ ਸਰਕਾਰ ਨੂੰ ਫਾਇਦਾ ਪੁੱਜ ਸਕਦਾ ਹੈ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਦੱਸਿਆ ਕਿ ਪੰਜਾਬ ਵਿੱਚ ਡੀਜਲ ਦਾ ਔਸਤ ਰੇਟ 88.90 ਪੈਸੇ ਹੈ ਜਦਕਿ ਪਠਾਨਕੋਟ ਦੇ ਨੇੜੇ ਹੀ ਹਿਮਾਚਲ ਪ੍ਰਦੇਸ਼ ਦੇ ਕਸਬੇ ਡਮਟਾਲ ਵਿੱਚ 88.05 ਪੈਸੇ ਉਤੇ ਡੀਜਲ ਵਿਕ ਰਿਹਾ ਹੈ। ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਡੀਜਲ ਦਾ ਰੇਟ ਤਿੰਨ ਰੁਪਏ ਘੱਟ ਸੀ।
ਇਹ ਵੀ ਪੜ੍ਹੋ : Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ
ਇਸ ਕਾਰਨ ਪੰਜਾਬ ਤੋਂ ਜਾਣ ਵਾਲੇ ਲੋਕ ਹਿਮਾਚਲ ਪ੍ਰਦੇਸ਼ ਵਿੱਚ ਸਸਤਾ ਤੇਲ ਪੁਵਾਉਣ ਨੂੰ ਤਰਜੀਹ ਦਿੰਦੇ ਸਨ। ਵੱਡੀਆਂ, ਕਾਰੋਬਾਰੀ ਗੱਡੀਆਂ ਤੇ ਲੰਬੇ ਰੂਟਾਂ ਉਤੇ ਚੱਲਣ ਵਾਲੇ ਵਾਹਨ ਪੰਜਾਬ ਦੀ ਬਜਾਏ ਹਿਮਾਚਲ ਵਿੱਚ ਸਸਤਾ ਤੇਲ ਪੁਵਾਉਣ ਨੂੰ ਪਹਿਲ ਦਿੰਦੇ ਸਨ। ਕਈ ਵਾਰ ਲੋਕ ਸਪੈਸ਼ਲ ਹਿਮਾਚਲ ਪ੍ਰਦੇਸ਼ ਵਿੱਚ ਵਾਹਨਾਂ ਵਿੱਚ ਤੇਲ ਪੁਵਾਉਣ ਜਾਂਦੇ ਸਨ। ਹੁਣ ਜੇਕਰ ਪੰਜਾਬ ਸਰਕਾਰ ਤੇਲ ਦੇ ਰੇਟਾਂ ਵਿੱਚ ਕੋਈ ਵਾਧਾ ਨਹੀਂ ਕਰਦੇ ਤਾਂ ਪੰਜਾਬ ਦੇ ਲੋਕ ਹਿਮਾਚਲ ਦੀ ਬਜਾਏ ਆਪਣੇ ਰਾਜ ਵਿੱਚ ਹੀ ਤੇਲ ਪੁਵਾਉਣਗੇ। ਇਸ ਨਾਲ ਤੇਲ ਦੀ ਵਿਕਰੀ ਵਿੱਚ ਵਾਧਾ ਹੋਣ ਦੇ ਆਸਾਰ ਹਨ, ਜਿਸ ਨਾਲ ਪੰਜਾਬ ਸਰਕਾਰ ਦੀ ਮਾਲੀਏ ਨੂੰ ਫਾਇਦਾ ਪੁੱਜੇਗਾ।
ਇਹ ਵੀ ਪੜ੍ਹੋ : Mansa Ghaggar news: ਮਾਨਸਾ 'ਚ ਘੱਗਰ ਦੀ ਤਬਾਹੀ! ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ 'ਚੋਂ ਲੰਘਣ ਵਾਲੇ ਘੱਗਰ 'ਚ ਪਿਆ ਪਾੜ