Fardikot News: ਭੇਦਭਰੇ ਹਾਲਾਤਾਂ 'ਚ ਨਹਿਰ 'ਚੋ ਮਿਲੀ ਨੌਜਵਾਨ ਲੜਕੀ ਦੀ ਲਾਸ਼, ਪਰਿਵਾਰਕ ਮੈਬਰਾਂ ਨੇ ਜਤਾਇਆ ਹੱਤਿਆ ਕਰ ਲਾਸ਼ ਨਹਿਰ ਵਿੱਚਸੁੱਟਣ ਦਾ ਖਦਸ਼ਾ।
Trending Photos
Faridkot News/ਦੇਵਾ ਨੰਦ ਸ਼ਰਮਾ: ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਇੱਕ ਦਿਨ ਪਹਿਲਾਂ ਸਰਹੰਦ ਨਹਿਰ ਚੇ ਤੈਰਦੀ ਲਾਸ਼ ਮਿਲੀ ਸੀ ਜਿਸਨੂੰ ਪਿੰਡ ਵਾਸੀਆਂ ਵੱਲੋਂ ਦੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਾਅਦ 'ਚ ਇਸ ਨੌਜਵਾਨ ਲੜਕੀ ਦੀ ਪਹਿਚਾਣ ਨੇਹਾ ਨਿਵਾਸੀ ਖੋਖਰਾ ਮੋਹਲਾਂ ਫਰੀਦਕੋਟ ਵੱਜੋਂ ਹੋਈ ਸੀ ਜਿਸ ਨੂੰ ਪੁਲਿਸ ਵੱਲੋਂ ਪਹਿਚਾਣ ਹੋਣ ਤੋਂ ਬਾਅਦ ਪਰਿਵਾਰਕ ਮੈਬਰਾਂ ਨੂੰ ਇਸ ਦੀ ਸੂਚਨਾ ਦੇਕੇ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਸੀ। ਹੁਣ ਇਸ ਘਟਨਾ ਤੋਂ ਬਾਅਦ ਮ੍ਰਿਤਕ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਜਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕਰ ਉਸਦੀ ਲਾਸ਼ ਨੂੰ ਨਹਿਰ ਚ ਸੁੱਟਿਆ ਗਿਆ ਹੈ।
ਇਸ ਮੌਕੇ ਪਰਿਵਾਰਕ ਮੈਬਰਾਂ ਅਤੇ ਪੜੋਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰਾਂ ਨੇਹਾ ਆਪਣੇ ਘਰ ਤੋਂ ਇਮੀਗ੍ਰੇਸ਼ਨ ਸੈਂਟਰ ਜਿਥੇ ਉਹ ਨੌਕਰੀ ਕਰਦੀ ਸੀ ਘਰੋਂ ਗਈ ਸੀ ਪਰ ਕੁੱਜ ਸਮੇ ਬਾਅਦ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਲੜਕੀ ਦਾ ਸਮਾਨ ਜਿਸ ਵਿੱਚ ਪਰਸ ਅਧਾਰ ਕਾਰਡ ਆਦਿ ਨਹਿਰ ਕਿਨਾਰੇ ਮਿਲੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦੀ ਤਲਾਸ਼ ਸ਼ੁਰੂ ਕੀਤੀ ਜੋ ਬਾਦ ਚ ਨਹਿਰ ਅੰਦਰੋਂ ਉਸ ਦੀ ਬਾਡੀ ਬਰਾਮਦ ਹੋਈ।
ਇਹ ਵੀ ਪੜ੍ਹੋ: Bikram Majithia News: ਬਿਕਰਮ ਮਜੀਠੀਆ ਖਿਲਾਫ਼ ਦਰਜ NDPS ਮਾਮਲੇ ਨਾਲ ਜੁੜੀ ਵੱਡੀ ਖ਼ਬਰ
ਉਨ੍ਹਾਂ ਸ਼ੱਕ ਜਾਹਰ ਕਰਦੇ ਕਿਹਾ ਕਿ ਲੜਕੀ ਦੇ ਮੋਬਾਇਲ ਫੋਨ ਤੇ ਕਿਸੇ ਲੜਕੇ ਨਾਲ ਉਸਦੀ ਗਲਬਾਤ ਅਤੇ ਲੜਕੇ ਦੀਆਂ ਫੋਟੋਆਂ ਦੇਖੀਆਂ ਗਈਆਂ ਜੋ ਉਸਦੇ ਘਰ ਜਾਣ ਤੋਂ ਬਾਅਦ ਦੀਆਂ ਹਨ।ਉਨ੍ਹਾਂ ਸ਼ੰਕਾ ਜਾਹਰ ਕੀਤੀ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਿਆ ਗਿਆ ਹੈ ਜਿਸ ਦੀ ਗਹਿਰਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੇਹਾ ਬਹੁਤ ਹੀ ਹਸਮੁਖ ਅਤੇ ਹੌਸਲੇ ਵਾਲੀ ਲੜਕੀ ਸੀ ਜੋ ਆਤਮ ਹੱਤਿਆ ਵਰਗਾ ਕਦਮ ਕਦੀ ਨਹੀਂ ਚੁੱਕ ਸਕਦੀ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ ਜਰੂਰ ਮਿਲੇਗਾ ਅਤੇ ਨੇਹਾ ਦੀ ਮੌਤ ਲਈ ਜਿੰਮੇਦਾਰ ਵਿਅਕਤੀ ਨੂੰ ਸਖਤ ਸਜ਼ਾ ਮਿਲੇਗੀ।ਉਥੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਬਿਆਨਾ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Gurdaspur News: ਗਸ਼ਤ ਕਰਦੇ ਸਮੇਂ ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਹਾਦਸੇ ਕਾਰਨ ਹੋਈ ਮੌਤ