ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਇੱਕ ਮਹੀਨੇ ਤੱਕ ਨਹੀਂ ਲੱਗੇਗਾ ਟੋਲ, ਜਾਣੋ ਕਿਉਂ
Advertisement
Article Detail0/zeephh/zeephh1471465

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਇੱਕ ਮਹੀਨੇ ਤੱਕ ਨਹੀਂ ਲੱਗੇਗਾ ਟੋਲ, ਜਾਣੋ ਕਿਉਂ

ਪਿਛਲੇ 9 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ DC ਦਫ਼ਤਰਾਂ ਦੇ ਬਾਹਰ ਧਰਨੇ ਦੇ ਰਹੀਆਂ ਹਨ 

 

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਇੱਕ ਮਹੀਨੇ ਤੱਕ ਨਹੀਂ ਲੱਗੇਗਾ ਟੋਲ, ਜਾਣੋ ਕਿਉਂ

Farmers Protest in Punjab to led toll free roads: ਪਿਛਲੇ ਸਾਲ ਦੁਨੀਆਂ ਦੇ ਸਭ ਤੋਂ ਵੱਡੇ ਅੰਦੋਲਨ 'ਕਿਸਾਨ ਅੰਦੋਲਨ' ਦੌਰਾਨ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਡੀ ਰਾਹਤ ਇਹ ਸੀ ਕਿ ਉਨ੍ਹਾਂ ਨੂੰ ਟੋਲ ਦਾ ਭੁਗਤਾਨ ਨਹੀਂ ਕਰਨਾ ਪੈ ਰਿਹਾ ਸੀ। ਹੁਣ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇੱਕ ਮਹੀਨੇ ਤੱਕ ਜਨਤਾ ਲਈ ਸੜਕਾਂ ਟੋਲ ਫਰੀ ਕਰ ਦਿੱਤੀਆਂ ਜਾਣਗੀਆਂ।  

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਨੂੰ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਇੱਕ ਮੀਟਿੰਗ ਰੱਖੀ ਗਈ।  

ਇਸ ਦੌਰਾਨ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖ਼ਿਲਾਫ਼ ਐਕਸ਼ਨ ਪ੍ਰੋਗਰਾਮ ਨੂੰ ਲੈ ਕੇ ਕਈ ਫ਼ੈਸਲੇ ਲਏ ਗਏ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਮੁੱਖ ਤੌਰ ’ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਜਨਤਾ ਲਈ ਸੜਕਾਂ ਟੋਲ ਫਰੀ ਕੀਤਾ ਜਾਵੇਗਾ।  

ਇੱਥੇ ਇਹ ਵੀ ਕਿਹਾ ਗਿਆ ਹੈ ਕਿ ਇਹ ਜਿੰਮੇਵਾਰੀ ਜਥੇਬੰਦੀ ਦੀ ਹੋਵੇਗੀ ਕਿ ਉਹ ਇਸ ਨੂੰ ਯਕੀਨੀ ਬਣਾਉਣ ਕਿ ਦਿੱਤੇ ਗਏ ਇੱਕ ਮਹੀਨੇ ਵਿਚਕਾਰ ਟੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਕੰਪਨੀਆਂ ਕੋਲੋਂ ਨਾ ਕੱਟੀਆਂ ਜਾਣ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ 12 ਦਸੰਬਰ ਨੂੰ ਸੂਬਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।  

ਹੋਰ ਪੜ੍ਹੋ: Sidhu Moosewala Murder Case: "ਹਿਰਾਸਤ 'ਚ ਨਹੀਂ" ਗੋਲਡੀ ਬਰਾੜ, ਯੂਟਿਊਬ 'ਤੇ ਇੱਕ ਇੰਟਰਵਿਊ 'ਚ ਵੱਡਾ ਦਾਅਵਾ

ਪਿਛਲੇ 9 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ DC ਦਫ਼ਤਰਾਂ ਦੇ ਬਾਹਰ ਧਰਨੇ ਦੇ ਰਹੀਆਂ ਹਨ ਅਤੇ ਜਨਤਾ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕਰ ਰਹੀ ਹੈ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਵਜੂਦ ਪੰਜਾਬ ਸਰਕਾਰ ਦੇ ਕੰਨ ਤੱਕ ਜੂੰ ਨਹੀਂ ਸਰਕ ਰਹੀ।

ਹੋਰ ਪੜ੍ਹੋ: ਗੁਰਦੁਆਰਾ ਬੇਰੀ ਸਾਹਿਬ ਦੇ ਦਰਸ਼ਨਾਂ ਲਈ ਸੰਗਤ 'ਚ ਭਾਰੀ ਉਤਸ਼ਾਹ, ਜਾਣੋ ਇਸ ਸਥਾਨ ਦਾ ਇਤਿਹਾਸ

(Apart from news of 'Farmers Protest in Punjab to led toll free roads', stay tuned to Zee PHH for more updates)

Trending news