Fazilka News: ਫਾਜ਼ਿਲਕਾ ਦਾ ਭਾਲਾ ਰਾਮ ਬਣਿਆ ਕਰੋੜਪਤੀ! ਜਾਣੋ ਕਿਵੇਂ
Advertisement
Article Detail0/zeephh/zeephh1679154

Fazilka News: ਫਾਜ਼ਿਲਕਾ ਦਾ ਭਾਲਾ ਰਾਮ ਬਣਿਆ ਕਰੋੜਪਤੀ! ਜਾਣੋ ਕਿਵੇਂ

ਭਾਲਾ ਰਾਮ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਹ 9 ਏਕੜ ਜ਼ਮੀਨ ਦਾ ਮਾਲਕ ਹੈ। ਉਸਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰੇਗਾ।

Fazilka News: ਫਾਜ਼ਿਲਕਾ ਦਾ ਭਾਲਾ ਰਾਮ ਬਣਿਆ ਕਰੋੜਪਤੀ! ਜਾਣੋ ਕਿਵੇਂ

Punjab's Fazilka News Today, Nagaland State Dear 500 Monthly Result 2023: ਪੰਜਾਬ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਭਾਲਾ ਰਾਮ ਕਰੋੜਪਤੀ ਬਣ ਗਿਆ ਹੈ। ਜੀ ਹਾਂ, ਉਸਦੀ ਢਾਈ ਕਰੋੜ ਦੀ ਲਾਟਰੀ ਲੱਗੀ ਹੈ। ਭਾਲਾ ਰਾਮ ਪਿੰਡ ਰਾਮਕੋਟ ਦਾ ਰਹਿਣ ਵਾਲਾ ਹੈ ਜਿਸਨੇ ਢਾਈ ਕਰੋੜ ਦੀ ਲਾਟਰੀ ਜਿੱਤੀ ਹੈ।  

ਭਾਲਾ ਰਾਮ ਇਨਾਮੀ ਰਾਸ਼ੀ ਹਾਸਲ ਕਰਕੇ ਇੱਕ ਹੀ ਦਿਨ ਵਿੱਚ ਕਰੋੜਪਤੀ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। 4 ਦਿਨਾਂ ਬਾਅਦ ਭਾਲਾ ਰਾਮ ਨੇ ਫੋਨ ਕੀਤਾ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।

ਇਸ ਤੋਂ ਬਾਅਦ ਫਾਜ਼ਿਲਕਾ ਵਿਖੇ ਉਨ੍ਹਾਂ ਦੀ ਦੁਕਾਨ 'ਤੇ ਪਹੁੰਚ ਕੇ ਲਾਟਰੀ ਆਪ੍ਰੇਟਰ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਦੇ ਕੇ ਉੱਪਰ ਭੇਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ। ਭਾਲਾ ਰਾਮ ਨੇ ਕਿਹਾ ਕਿ ਉਹ 1990 ਤੋਂ ਲਾਟਰੀ ਵਿੱਚ ਕਿਸਮਤ ਅਜ਼ਮਾ ਰਿਹਾ ਹੈ ਤੇ ਉਸ ਨੂੰ ਪਿਛਲੇ ਹਫ਼ਤੇ ਵੀ 9 ਹਜ਼ਾਰ ਦਾ ਇਨਾਮ ਜਿੱਤਿਆ ਸੀ।

ਇਸ ਤੋਂ ਪਹਿਲਾਂ ਉਸ ਨੂੰ ਕ੍ਰਮਵਾਰ 2,000 ਅਤੇ 50,000 ਰੁਪਏ ਦੇ ਇਨਾਮ ਵੀ ਮਿਲ ਚੁੱਕੇ ਹਨ। ਇਸੇ ਕਰਕੇ ਉਸ ਨੇ ਲਾਟਰੀਆਂ ਖਰੀਦਣੀਆਂ ਬੰਦ ਨਹੀਂ ਕੀਤੀਆਂ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਦਾ 2.50 ਕਰੋੜ ਦਾ ਪਹਿਲਾ ਇਨਾਮ ਮਿਲਿਆ ਹੈ ਤਾਂ ਉਹ ਬਹੁਤ ਖੁਸ਼ ਸੀ।  

ਭਾਲਾ ਰਾਮ ਨੇ ਇਹ ਵੀ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹ ਲਾਟਰੀ ਦੀ ਜਾਂਚ ਨਹੀਂ ਕਰ ਸਕਿਆ ਸੀ। 

ਇਹ ਵੀ ਪੜ੍ਹੋ: Balwant Singh Rajoana News: ਵੱਡੀ ਖ਼ਬਰ! ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਕੋਈ ਰਾਹਤ

ਜਦੋਂ ਉਹ ਆਪਣੇ ਗੈਰ ਬੈਠਾ ਸੀ ਤਾਂ ਚਰਚਾ ਚੱਲ ਰਹੀ ਸੀ ਕਿ ਫਾਜ਼ਿਲਕਾ ਵਿੱਚ ਰੂਪ ਚੰਦ ਦੀ ਲਾਟਰੀ ਦੀ ਦੁਕਾਨ ਤੋਂ 2.50 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਦੇ ਸਮਾਰਟ ਫੋਨ ਤੋਂ ਟਿਕਟ ਚੈੱਕ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਇਨਾਮ ਕਿਸੇ ਹੋਰ ਦਾ ਨਹੀਂ ਸਗੋਂ ਉਸਦਾ ਹੀ ਲੱਗਿਆ ਹੈ। 

ਭਾਲਾ ਰਾਮ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਹ 9 ਏਕੜ ਜ਼ਮੀਨ ਦਾ ਮਾਲਕ ਹੈ। ਉਸਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰੇਗਾ।

ਇਹ ਵੀ ਪੜ੍ਹੋ: Parkash Singh Badal News: ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਕੀਤੇ ਜਲ ਪ੍ਰਵਾਹ 

(For more news apart from Punjab's Fazilka News Today, Nagaland State Dear 500 Monthly Result 2023, stay tuned to Zee PHH)

Trending news