Ferozepur Robbery News: ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲੀਸ ਨੇ ਏਐਸਆਈ ਗਹਿਣਾ ਰਾਮ ਦੀ ਅਗਵਾਈ ਹੇਠ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
Trending Photos
Ferozepur Robbery News: ਫਿਰੋਜ਼ਪੁਰ ਸ਼ਹਿਰ ਦੇ ਸੰਤ ਨਗਰ 'ਚ ਦਿਨ-ਦਿਹਾੜੇ 30 ਸੈਕਿੰਡ 'ਚ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਚੋਰ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਚੋਰ ਹਰਜਿੰਦਰ ਸਿੰਘ ਬਿੱਲਾ ਨਾਮਕ ਲੱਕੜ ਮਕੈਨਿਕ ਦਾ ਮੋਟਰ ਸਾਈਕਲ ਨੰਬਰ ਪੀਬੀ 05 ਪੀ 0308 ਚੋਰੀ ਕਰਕੇ 30 ਸਕਿੰਟਾਂ ਦੇ ਅੰਦਰ ਫਰਾਰ ਹੋ ਗਏ।
ਇਸ ਦੇ ਨਾਲ ਹੀ ਦੂਜੇ ਪਾਸੇ ਦਰਅਸਲ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਏਐਸਆਈ ਗਹਿਣਾ ਰਾਮ ਦੀ ਅਗਵਾਈ ਹੇਠ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਐਸ.ਐਚ.ਓ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਏ.ਐਸ.ਆਈ ਗਹਿਣਾ ਰਾਮ ਦੀ ਅਗਵਾਈ ਹੇਠ ਗਸ਼ਤ ਕਰਦੇ ਹੋਏ ਜੀਰਾ ਫਾਟਕ ਨੇੜੇ ਪੁੱਜੀ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦਿਆਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਕੁਮਾਰ ਉਰਫ਼ ਵਿੱਕੀ ਵਾਸੀ ਗੁਰੂ ਰਾਮਦਾਸ ਨਗਰ ਅਤੇ ਵਿੱਕੀ ਪੁੱਤਰ ਜੋਗਿੰਦਰ ਵਾਸੀ ਬਸਤੀ ਭੱਟੀਆਂ ਜੋ ਕਿ ਇਸ ਸਮੇਂ ਗੇਟ ਨੰਬਰ ਨੇੜੇ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ: World Wrestling Championship: 24 ਸਤੰਬਰ ਤੋਂ ਹੋਵੇਗਾ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ, ਪਟਿਆਲਾ ਵਿੱਚ ਹੋਏ ਟਰਾਇਲ
ਇਸ ਤੋਂ ਤੁਰੰਤ ਛਾਪਾ ਮਾਰ ਕੇ ਦੋਵਾਂ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਪਾਸੋਂ ਕਾਲੇ ਰੰਗ ਦੇ 2 ਸਪਲੈਂਡਰ ਮੋਟਰਸਾਈਕਲ ਚੋਰੀ ਹੋਏ। ਬਿਨਾਂ ਨੰਬਰ ਪਾਏ ਗਏ। ਪੁਲfਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:Amritsar News: ਅੰਮ੍ਰਿਤਸਰ 'ਚ ਦੇਰ ਰਾਤ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਕਾਰਨ