Punjab News: ਲੁਧਿਆਣਾ ਬੁੱਢਾ ਦਰਿਆ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ, ਪੈਰ ਫਿਸਲਣ ਕਾਰਨ ਹੋਇਆ ਹਾਦਸਾ
Advertisement
Article Detail0/zeephh/zeephh1786133

Punjab News: ਲੁਧਿਆਣਾ ਬੁੱਢਾ ਦਰਿਆ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ, ਪੈਰ ਫਿਸਲਣ ਕਾਰਨ ਹੋਇਆ ਹਾਦਸਾ

Ludhiana Buddha River News Update: ਬਾਕੀ 5 ਦੋਸਤਾਂ ਨੇ ਡੁੱਬ ਰਹੇ ਦੋਹਾਂ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

Punjab News: ਲੁਧਿਆਣਾ ਬੁੱਢਾ ਦਰਿਆ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ, ਪੈਰ ਫਿਸਲਣ ਕਾਰਨ ਹੋਇਆ ਹਾਦਸਾ

Ludhiana Buddha River News Update: ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਇਸ ਵਿਚਾਲੇ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜੋ ਕਿ ਲੁਧਿਆਣਾ ਦੀ ਹੈ ਜਿੱਥੇ ਪੈਰ ਤਿਲਕਣ ਕਾਰਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ।

ਦੱਸ ਦਈਏ ਕਿ ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿੱਚ ਰਹਿਣ ਵਾਲੇ ਸੱਤ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਬੁੱਢਾ ਦਰਿਆ ਧਨਾਸ ਵਿੱਚ ਨਹਾਉਂਣ ਗਏ ਸੀ। ਇੱਥੇ ਪੈਰ ਤਿਲਕਣ ਕਾਰਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ। ਬਾਕੀ 5 ਦੋਸਤਾਂ ਨੇ ਡੁੱਬ ਰਹੇ ਦੋਹਾਂ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਭਾਰੀ ਮੀਂਹ ਦਾ ਅਲਰਟ; ਜਾਣੋ ਆਪਣੇ ਸ਼ਹਿਰ ਦਾ ਹਾਲ

ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਪੱਧਰ 'ਤੇ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੌਜਵਾਨਾਂ ਦੀ ਲੋਕਾਂ ਦੇ ਸਾਹਮਣੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮੋਹਤਰਾਮ ਅਤੇ ਸਾਹਿਬ ਵਜੋਂ ਹੋਈ ਹੈ।

ਮੌਕੇ 'ਤੇ ਮੌਜੂਦ ਬਾਕੀ ਦੋਸਤਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਨਾਲ ਹੀ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕ ਮੋਹਤਰਾਮ ਦੇ ਪਿਤਾ ਮੁਸਤਕੀਮ ਸਲਮਾਨੀ ਨੇ ਦੱਸਿਆ ਕਿ ਉਸ ਦੀ ਭਰਜਾਈ ਦਾ ਲੜਕਾ ਸਾਹਿਬ ਵੀ ਉਸ ਦੇ ਨਾਲ ਰਹਿੰਦਾ ਸੀ। ਸਵੇਰੇ ਸਾਰੇ ਦੋਸਤ ਨਹਾਉਣ ਲਈ ਕਹਿ ਕੇ ਸਵੀਮਿੰਗ ਪੂਲ 'ਤੇ ਚਲੇ ਗਏ ਸਨ। ਪਤਾ ਨਹੀਂ ਕਿਵੇਂ ਸਾਰੇ ਨੌਜਵਾਨ ਨਹਾਉਂਣ ਕਰਨ ਧਨਸੂ ਪਹੁੰਚ ਗਏ।

ਫਿਲਹਾਲ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  Pakistan News: ਜ਼ਹਿਰੀਲਾ ਮਿਲਕਸ਼ੇਕ ਪੀਣ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ

Trending news