26 ਅਕਤੂਬਰ ਤੱਕ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਹੜਤਾਲ, ਸਰਕਾਰੀ ਦੀ ਬੇਰੁਖੀ ਤੋਂ ਪ੍ਰੇਸ਼ਾਨ ਮੁਲਾਜ਼ਮ
Advertisement
Article Detail0/zeephh/zeephh1403212

26 ਅਕਤੂਬਰ ਤੱਕ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਹੜਤਾਲ, ਸਰਕਾਰੀ ਦੀ ਬੇਰੁਖੀ ਤੋਂ ਪ੍ਰੇਸ਼ਾਨ ਮੁਲਾਜ਼ਮ

ਪੰਜਾਬ ਦੇ ਵਿਚ ਸਰਕਾਰੀ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਸੀ ਜਿਸਨੂੰ ਵਧਾ ਕੇ ਹੁਣ 26 ਅਕਤੂਬਰ ਤੱਕ ਕਰ ਦਿੱਤਾ ਹੈ। ਜਿਸਦਾ ਅਸਰ ਤਿਉਹਾਰੀ ਸੀਜ਼ਨ 'ਤੇ ਪਵੇਗਾ।

26 ਅਕਤੂਬਰ ਤੱਕ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਹੜਤਾਲ, ਸਰਕਾਰੀ ਦੀ ਬੇਰੁਖੀ ਤੋਂ ਪ੍ਰੇਸ਼ਾਨ ਮੁਲਾਜ਼ਮ

ਚੰਡੀਗੜ: ਤਿਉਹਾਰੀ ਸੀਜ਼ਨ ਵਿਚ ਦੇ ਵਿਚ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਸਕਦਾ ਹੈ। ਕਿਉਂਕਿ ਪੰਜਾਬ ਦੇ ਵਿਚ ਕਰਮਚਾਰੀਆਂ ਦੀ ਹੜਤਾਲ ਹੋਣ ਜਾ ਰਹੀ ਹੈ। ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਨੇ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਮਹਿੰਗਾਈ ਭੱਤੇ ਦੇ ਵਿਰੋਧ ਵਿਚ ਹੁਣ 26 ਅਕਤੂਬਰ ਤੱਕ ਹੜਤਾਲ ਹੋਵੇਗੀ। ਪਹਿਲਾਂ ਇਹ ਹੜਤਾਲ 19 ਅਕਤੂਬਰ ਤੱਕ ਸੀ ਅਤੇ ਹੁਣ ਇਸਨੂੰ ਵਧਾ ਕੇ 26 ਅਕਤੂਬਰ ਤੱਕ ਕਰ ਦਿੱਤਾ ਹੈ। ਇਸ ਹੜਤਾਲ ਨੂੰ ਕਲਮ ਛੋੜ ਹੜਤਾਲ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਕਰਮਚਾਰੀ ਸਾਰੇ ਕੰਮ ਛੱਡ ਕੇ ਹੜਤਾਲ 'ਤੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਅੜੀ 'ਤੇ ਕਾਇਮ ਹੈ ਅਤੇ ਅਜੇ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ।

 

ਸਰਕਾਰ ਤੋਂ ਖ਼ਫ਼ਾ ਸਰਕਾਰੀ ਮੁਲਾਜ਼ਮ

ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਨਹੀਂ ਮੰਨ ਰਹੀ। ਇਸ ਕਰਕੇ ਕਰਮਚਾਰੀ ਕਲਮ ਛੋੜ ਹੜਤਾਲ ਕਰ ਰਹੇ ਹਨ। ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੋ ਰਹੀ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਿੱਚੋਂ ਬਹੁਤੇ ਅਜੇ ਤੱਕ ਪੂਰੇ ਨਹੀਂ ਹੋਏ। ਹੁਣ ਮੁਲਾਜ਼ਮ ਹਰ ਰੋਜ਼ ਧਰਨੇ ਦੇ ਕੇ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

 

ਸਰਕਾਰ ਨਹੀਂ ਕਰ ਰਹੀ ਗੱਲ

ਪਿਛਲੇ ਕਈ ਦਿਨਾਂ ਤੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀ ਹੜਤਾਲ 'ਤੇ ਚੱਲ ਰਹੇ ਹਨ ਇਸਦੇ ਬਾਵਜੂਦ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ।ਉਹਨਾਂ ਵੱਲੋਂ ਕਈ ਰੈਲੀਆਂ ਵੀ ਕੀਤੀਆਂ ਗਈਆਂ ਅਤੇ ਕਈ ਮੰਗ ਪੱਤਰ ਵੀ ਭੇਜੇ ਗਏ ਹਨ। ਪਰ ਸਰਕਾਰ ਵੱਲੋਂ ਕੋਈ ਵੀ ਬਾਂਹ ਨਹੀਂ ਫੜੀ ਗਈ।ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਲਈ ਪੰਜਾਬ ਤੋਂ ਜ਼ਿਆਦਾ ਹਿਮਚਾਲ ਅਤੇ ਗੁਜਰਾਤ ਜ਼ਰੂਰੀ ਹੈ ਤਾਂ ਪੰਜਾਬ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

 

ਤਿਉਹਾਰੀ ਸੀਜ਼ਨ ਵਿਚ ਹੜਤਾਲ

ਇਕ ਪਾਸੇ ਜਿਥੇ ਤਿਉਹਾਰਾਂ ਦੀ ਆਮਦ ਦਾ ਸਭ ਨੂੰ ਚਾਅ ਚੜਿਆ ਹੋਇਆ ਉਥੇ ਈ ਦੂਜੇ ਪਾਸੇ ਸਰਕਾਰੀ ਕਰਮਚਾਰੀ ਤਿਉਹਾਰਾਂ ਦੇ ਸੀਜ਼ਨ ਵਿਚ ਹੜਤਾਲ 'ਤੇ ਬੈਠੇ ਹਨ। ਜਿਸ ਕਾਰਨ ਸਰਕਾਰੀ ਦਫ਼ਤਰਾਂ ਦੇ ਕੰਮਾਂ ਵਿਚ ਵਿਘਨ ਪਵੇਗਾ। ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਹੋਵੇਗਾ।

 

WATCH LIVE TV 

Trending news