ਮੌਜੂਦਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ ਜੋ ਇਹ ਜਨਤਾ ਨਾਲ ਬਦਲਾਅ ਦਾ ਵਾਅਦਾ ਕਰਕੇ ਆਏ ਸੀ ਤੇ ਅਸੀਂ ਵੀ ਇਸ ਬਦਲਾਅ ਦੀ ਭੇਟ ਚੜ੍ਹੇ - ਬਲਬੀਰ ਸਿੰਘ ਸਿੱਧੂ ਭਾਜਪਾ ਨੇਤਾ
Trending Photos
ਬਿਮਲ ਸ਼ਰਮਾ/ ਸ੍ਰੀ ਆਨੰਦਪੁਰ ਸਾਹਿਬ: ਭਾਜਪਾ ਨੇਤਾ ਬਲਬੀਰ ਸਿੰਘ ਸਿੱਧੂ ਅੱਜ ਅਚਾਨਕ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸਾਡੇ ਨਾਲ ਖ਼ਾਸ ਗੱਲਬਾਤ ਦੌਰਾਨ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅੱਜ ਹਰ ਫਰੰਟ ਤੇ ਫੇਲ੍ਹ ਹੋਈ ਹੈ। ਆਮ ਕਰਕੇ ਪਿਛਲੀਆਂ ਸਰਕਾਰਾਂ ਵੇਲੇ ਚੌਥੇ ਤੇ ਪੰਜਵੇਂ ਸਾਲ ਧਰਨੇ ਪ੍ਰਦਰਸ਼ਨ ਹੁੰਦੇ ਸੀ ਮਗਰ ਲੋਕ ਇਸ ਕਦਰ ਦੁਖੀ ਹਨ ਕਿ ਪਹਿਲੇ ਸਾਲ ਵਿਚ ਹੀ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਉਥੇ ਹੀ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਦਿੱਤੇ ਬਿਆਨ ਕਿ ਬੀ. ਜੇ. ਪੀ. ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਬਾਰੇ ਬੋਲਦੇ ਹੋਏ ਕਿਹਾ ਕਿ ਹਰਿਆਣਾ ਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਕੋਈ ਅਧਿਕਾਰ ਨਹੀਂ ਹੈ। ਅਗਰ ਅੱਜ ਹਰਿਆਣਾ ਅਤੇ ਹਿਮਾਚਲ ਦੀ ਵੰਡ ਹੋਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ।
ਗੱਲਬਾਤ ਦੌਰਾਨ ਭਾਜਪਾ ਨੇਤਾ ਬਲਬੀਰ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਅਕਾਲੀ ਦਲ ਵੱਲੋਂ ਕੱਢੇ ਗਏ ਰੋਸ ਮਾਰਚ ਬਾਰੇ ਬੋਲਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਪੰਜਾਬੀ ਸੂਬੇ ਦੀ ਗੱਲ ਕਰਦੇ ਸੀ ਤੇ ਦੂਸਰੇ ਪਾਸੇ ਅੱਜ ਹਰਿਆਣਾ ਤੇ ਹਿਮਾਚਲ ਸੂਬਾ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਜੋ ਅੱਜ ਇਹ ਕਹਿ ਰਹੇ ਹਨ ਕਿ ਬੀ. ਜੇ. ਪੀ. ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਖੁਦ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਿਆਣਾ ਵਿਚ ਜੋ ਸਿੱਖ ਰਹਿੰਦੇ ਹਨ ਕੀ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ? ਕੀ ਉੱਥੇ ਕੋਈ ਬੀ. ਜੇ. ਪੀ. ਜਾਂ ਕੋਈ ਹੋਰ ਧਰਮ ਦਾ ਬੰਦਾ ਪ੍ਰਧਾਨ ਲਗਾ ਦਿੱਤਾ ਗਿਆ? ਇਹ ਇਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਨੇ ਇਸਦੇ ਜ਼ਿੰਮੇਵਾਰ ਇਹ ਖੁਦ ਹਨ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਬੋਲਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ ਜੋ ਇਹ ਜਨਤਾ ਨਾਲ ਬਦਲਾਅ ਦਾ ਵਾਅਦਾ ਕਰਕੇ ਆਏ ਸੀ ਤੇ ਅਸੀਂ ਵੀ ਇਸ ਬਦਲਾਅ ਦੀ ਭੇਟ ਚੜ੍ਹੇ ਸੀ .ਇਨ੍ਹਾਂ ਨੇ ਪੰਜਾਬ ਦੀ ਜਨਤਾ ਦੇ ਨਾਲ ਧਰੋਹ ਕਮਾਇਆ ਹੈ ਹਨ। ਲੋਕਾਂ ਦਾ ਪੰਜਾਬ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ ਅਗਰ ਅੱਜ ਚੋਣਾਂ ਹੋ ਜਾਣ ਤਾਂ ਇਨ੍ਹਾਂ ਦਾ ਇੱਕ ਵੀ ਬੰਦਾ ਨਹੀਂ ਜਿੱਤੇਗਾ।
ਪੰਜਾਬ ਦੀ ਮਾਈਨਿੰਗ ਪਾਲਿਸੀ 'ਤੇ ਬੋਲਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਕਰੈਸ਼ਰ ਬੰਦ ਹੋ ਚੁੱਕੇ ਹਨ ਸਰਕਾਰ ਨੇ ਜੋ ਸ਼ਰਤਾਂ ਕਰੱਸ਼ਰ ਮਾਲਕਾਂ ਤੇ ਲਗਾਈਆਂ ਹਨ ਉਹ ਪੂਰੀਆਂ ਨਹੀਂ ਕਰ ਸਕਦੇ। ਅੱਜ ਰੇਤਾ ਬਜਰੀ ਇੰਨੇ ਮਹਿੰਗੇ ਹੋ ਚੁੱਕੇ ਹਨ ਕਿ ਸਾਰੇ ਕੰਮ ਰੁਕੇ ਪਏ ਹਨ ਲੋਕ ਵਿਹਲੇ ਬੈਠੇ ਹਨ ਜੋ ਠੇਕੇਦਾਰਾਂ ਦੇ ਠੇਕੇ ਲਏ ਸੀ ਉਹ ਬੰਦ ਪਏ ਹਨ।
ਆਮ ਆਦਮੀ ਪਾਰਟੀ ਸਕੂਲਾਂ ਦੀ ਗੱਲ ਕਰਦੀ ਸੀ ਸਾਡੇ ਸਕੂਲ ਤਾਂ ਪਹਿਲਾਂ ਹੀ ਬਹੁਤ ਵਧੀਆ ਸਨ ਅੱਜ ਮੁਹੱਲਾ ਕਲੀਨਿਕਾਂ ਦਾ ਬੁਰਾ ਹਾਲ ਹੈ। ਆਮ ਤੌਰ 'ਤੇ ਲੋਕ ਸਰਕਾਰਾਂ ਦੇ ਆਖ਼ਰੀ ਸਮੇਂ ਦੌਰਾਨ ਧਰਨੇ ਪ੍ਰਦਰਸ਼ਨ ਕਰਦੇ ਸਨ ਮਗਰ ਹੁਣ ਜਨਤਾ ਦਾ ਵਿਸ਼ਵਾਸ ਇਨ੍ਹਾਂ ਤੋਂ ਉੱਠ ਗਿਆ ਹੈ ਇਸ ਲਈ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਕਿ ਜੋ ਵਾਅਦੇ ਇਨ੍ਹਾਂ ਨੇ ਕੀਤੇ ਸਨ ਉਹ ਪੂਰੇ ਨਹੀਂ ਹੋ ਰਹੇ। ਇਹ ਚੌਵੀ ਘੰਟੇ ਵਿਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਮਗਰ ਅੱਜ ਇਨ੍ਹਾਂ ਦਾ ਮੁੱਖ ਮੰਤਰੀ ਖੁਦ ਕਹਿ ਰਿਹਾ ਹੈ ਕਿ ਉਹਦੇ ਕੋਲ ਕੋਈ ਗਿੱਦੜਸਿੰਗੀ ਨਹੀਂ ਹੈ ਜੋ ਇਕ ਮਿੰਟ ਵਿਚ ਨਸ਼ਾ ਖਤਮ ਕਰ ਦੇਵੇ। ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ ਜੋ ਇਹ ਜਨਤਾ ਨਾਲ ਬਦਲਾਅ ਦਾ ਵਾਅਦਾ ਕਰਕੇ ਆਏ ਸੀ ਤੇ ਅਸੀਂ ਵੀ ਇਸ ਬਦਲਾਅ ਦੀ ਭੇਟ ਚੜ੍ਹੇ।
WATCH LIVE TV