Punjab News: ਦਰਅਸਲ ਅੱਜ ਪੰਜਾਬ ਭਰ ਵਿੱਚ ਅਨਾਜ਼ ਮੰਡੀ ਮਜ਼ਦੂਰਾਂ ਨੇ ਮੰਡੀਆਂ ਵਿੱਚ ਕੰਮ ਠੱਪ ਕਰ ਦਿੱਤਾ ਹੈ। ਇਸ ਹੜਤਾਲ ਵਿੱਚ ਮੁਨੀਮ ਤੇ ਆੜ੍ਹਤੀਏ ਵੀ ਹੜਤਾਲ ਵਿੱਚ ਸ਼ਾਮਲ ਹੋਏ ਜਦਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ੀ ਫੜਦੀ ਜਾ ਰਹੀ ਹੈ।
Trending Photos
Punjab News: ਪੰਜਾਬ ਵਿੱਚ ਅੱਜ ਅਨਾਜ ਮੰਡੀਆਂ ਵਿੱਚ ਮਜ਼ਦੂਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।ਫਿਰੋਜ਼ਪੁਰ ਦੀ ਮੰਡੀ ਵਿੱਚ ਵੀ ਅੱਜ ਮਜ਼ਦੂਰਾਂ ਦੀ ਤਰਫੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਗਈ ਹੈ। ਪ੍ਰਧਾਨ ਕਣਕ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੜਤਾਲ ਸਾਡੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੈ, ਸਾਡੀਆਂ ਮੰਗਾਂ ਮਜ਼ਦੂਰੀ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇ, ਜੇ ਫਾਰਮ ਦੀ ਦਿਹਾੜੀ ਕੱਟੀ ਜਾਵੇ ਅਤੇ ਕਿਸਾਨਾਂ ਦੀ ਬਜਾਏ ਦਲਾਲਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇ, ਲੋਡਿੰਗ ਰੁਪਏ ਵਿੱਚ ਕੀਤੀ ਜਾਵੇ। 5 ਰੁਪਏ ਪ੍ਰਤੀ ਬੰਡਲ, ਇੱਕ ਹੀ ਰੇਟ 'ਤੇ ਭਰਤੀ ਕੀਤੀ ਜਾਵੇ।ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ।
ਦਰਅਸਲ ਅੱਜ ਪੰਜਾਬ ਭਰ ਵਿੱਚ ਅਨਾਜ਼ ਮੰਡੀ ਮਜ਼ਦੂਰਾਂ ਨੇ ਮੰਡੀਆਂ ਵਿੱਚ ਕੰਮ ਠੱਪ ਕਰ ਦਿੱਤਾ ਹੈ। ਇਸ ਹੜਤਾਲ ਵਿੱਚ ਮੁਨੀਮ ਅਤੇ ਆੜ੍ਹਤੀਏ ਵੀ ਹੜਤਾਲ ਵਿੱਚ ਸ਼ਾਮਲ ਹੋਏ ਜਦਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ੀ ਫੜਦੀ ਜਾ ਰਹੀ ਹੈ ਪਰ ਅੱਜ ਦੂਸਰੇ ਪਾਸੇ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਉੱਤੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਫ਼ਸਲ ਦੀ ਖਰੀਦ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ।
ਜੁਆਇੰਟ ਸੈਕਟਰੀ ਪੰਜਾਬ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ 5 ਅਕਤੂਬਰ ਤੱਕ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਉਸ ’ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਜ਼ਦੂਰ ਯੂਨੀਅਨ ਅੱਜ ਤੋਂ ਹੜਤਾਲ ਉੱਤੇ ਚਲੇ ਗਏ ਹਨ।
ਇਹ ਹਨ ਮੁੱਖ ਮੰਗਾਂ
ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਸਰਕਾਰ ਅੱਗੇ ਮੰਗਾਂ ਰੱਖੀਆਂ ਸਨ ਕਿ ਮਜ਼ਦੂਰੀ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇ, ਲੋਡਿੰਗ ਦਾ ਰੇਟ 5 ਰੁਪਏ ਨਿਰਧਾਰਿਤ ਕੀਤਾ ਜਾਵੇ ਅਤੇ 50 ਕਿਲੋ ਝੋਨੇ ਦੀ ਮਜ਼ਦੂਰੀ ਦੇ ਬਰਾਬਰ 50 ਕਿਲੋ ਕਣਕ ਦੀ ਮਜ਼ਦੂਰੀ ਵੀ ਦਿੱਤੀ ਜਾਵੇ, ਪੰਜਾਬ ਸਰਕਾਰ ਵੱਲੋਂ ‘ਜੇ’ ਫਾਰਮ ਵਿੱਚ ਪਾਸ ਕੀਤੀ ਮਜ਼ਦੂਰੀ ਕੱਟ ਕੇ ਮਜ਼ਦੂਰਾਂ ਨੂੰ ਆੜਤੀਆਂ ਰਾਹੀਂ ਅਦਾਇਗੀ ਕੀਤੀ ਜਾਵੇ।
ਦੱਸਣਯੋਗ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਯੂਨੀਅਨ ਦੇ ਆਗੂਆਂ ਨੂੰ ਮਸਲਾ 5 ਅਕਤੂਬਰ ਤਕ ਹੱਲ ਕਰਨ ਦਾ ਵਾਅਦਾ ਕਰਦੇ ਹੋਏ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਸੀ, ਜਿਸ 'ਤੇ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਸੀ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਹੱਲ ਨਾ ਕੱਢਣ ਕਾਰਨ ਮਜ਼ਦੂਰਾਂ ਵੱਲੋਂ 7 ਅਕਤੂਬਰ ਨੂੰ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।