Punjab News: ਪਾਕਿਸਤਾਨ ਤੋਂ ਭਾਰਤ ਆਈ ਪਾਣੀ ਰਾਹੀਂ ਤੈਰਦੀ ਹੋਈ ਇੱਕ ਵਿਅਕਤੀ ਦੀ ਲਾਸ਼
Advertisement
Article Detail0/zeephh/zeephh1821399

Punjab News: ਪਾਕਿਸਤਾਨ ਤੋਂ ਭਾਰਤ ਆਈ ਪਾਣੀ ਰਾਹੀਂ ਤੈਰਦੀ ਹੋਈ ਇੱਕ ਵਿਅਕਤੀ ਦੀ ਲਾਸ਼

Punjab Flood News: ਇਹ ਲਾਸ਼ ਪਿੰਡ ਗੁੱਦਰ ਭੈਣੀ ਨੇੜੇ ਪਾਣੀ 'ਚ ਤੈਰਦੀ ਹੋਈ ਆਈ ਹੈ, ਜਿਸ ਨੂੰ ਬੀ.ਐੱਸ.ਐੱਫ. ਨੇ ਕਬਜ਼ੇ 'ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਪੁਲਿਸ ਨੇ ਇਸ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

Punjab News: ਪਾਕਿਸਤਾਨ ਤੋਂ ਭਾਰਤ ਆਈ ਪਾਣੀ ਰਾਹੀਂ ਤੈਰਦੀ ਹੋਈ ਇੱਕ ਵਿਅਕਤੀ ਦੀ ਲਾਸ਼

Punjab Flood News: ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਗਏ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ। 

ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਵਿੱਚ ਕਈ ਵਾਹਨ ਅਤੇ ਲੋਕ ਰੁੜ ਗਏ ਹਨ। ਇਸ ਵਿਚਾਲੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਵਾਰ ਭਾਰਤ ਪਾਕਿਸਤਾਨ ਸਰਹੱਦ ਰਾਹੀਂ ਡਰੋਨ ਅਤੇ ਹੈਰੋਇਨ ਨਹੀਂ ਸਗੋਂ ਇੱਕ ਲਾਸ਼ ਬਰਾਮਦ ਹੋਈ ਹੈ। ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। 

ਇਹ ਵੀ ਪੜ੍ਹੋ: International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ

ਇਹ ਮਾਮਲਾ ਪਿੰਡ ਗੁੱਦਰ ਭੈਣੀ ਨੇੜੇ ਵਾਪਰਿਆ ਹੈ। ਇਹ ਲਾਸ਼ ਪਿੰਡ ਗੁੱਦਰ ਭੈਣੀ ਨੇੜੇ ਪਾਣੀ 'ਚ ਤੈਰਦੀ ਹੋਈ ਆਈ ਹੈ, ਜਿਸ ਨੂੰ ਬੀ.ਐੱਸ.ਐੱਫ. ਨੇ ਕਬਜ਼ੇ 'ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਪੁਲਿਸ ਨੇ ਇਸ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਅੰਤਿਮ ਸੰਸਕਾਰ ਲਈ ਲਾਸ਼ ਨੂੰ ਇੱਕ ਸਮਾਜਿਕ ਸੰਸਥਾ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Mohalla Clinics News: ਪੰਜਾਬ ਵਿੱਚ ਖੁੱਲ੍ਹਣਗੇ 24 ਨਵੇਂ ਮੁਹੱਲਾ ਕਲੀਨਿਕ: 14 ਅਗਸਤ ਨੂੰ CM ਮਾਨ ਕਰਨਗੇ ਉਦਘਾਟਨ
 

Trending news