Punjab News: ਘਰ ਦੇ ਪਾਲਤੂ ਕੁੱਤੇ ਨੂੰ ਜ਼ਖ਼ਮੀ ਕਰ ਚੋਰ ਕਰੀਬ 5 ਲੱਖ ਦੇ ਸੋਨੇ ਦੇ ਗਹਿਣੇ, ਕੈਸ਼ ਲੈ ਕੇ ਹੋਏ ਫਰਾਰ
topStories0hindi1709325

Punjab News: ਘਰ ਦੇ ਪਾਲਤੂ ਕੁੱਤੇ ਨੂੰ ਜ਼ਖ਼ਮੀ ਕਰ ਚੋਰ ਕਰੀਬ 5 ਲੱਖ ਦੇ ਸੋਨੇ ਦੇ ਗਹਿਣੇ, ਕੈਸ਼ ਲੈ ਕੇ ਹੋਏ ਫਰਾਰ

Punjab News: ਪਿਛਲੇ ਕਈ ਦਿਨਾਂ ਤੋਂ ਨੰਗਲ ਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੀ ਦੇਰ ਰਾਤ ਵੀ ਨੰਗਲ ਦੇ ਨਾਲ ਲਗਦੇ ਪਿੰਡ ਦਬਖੇੜਾ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

 

Punjab News: ਘਰ ਦੇ ਪਾਲਤੂ ਕੁੱਤੇ ਨੂੰ ਜ਼ਖ਼ਮੀ ਕਰ ਚੋਰ ਕਰੀਬ 5 ਲੱਖ ਦੇ ਸੋਨੇ ਦੇ ਗਹਿਣੇ, ਕੈਸ਼ ਲੈ ਕੇ ਹੋਏ ਫਰਾਰ

Punjab News: ਬੀਤੀ ਦੇਰ ਰਾਤ ਚੋਰਾਂ ਵੱਲੋਂ ਨੰਗਲ ਦੇ ਕਰੀਬ ਪਿੰਡ ਦਬਖੇੜਾ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਿਕ ਚੋਰਾਂ ਵੱਲੋਂ ਘਰ ਦੀ ਗ੍ਰਿੱਲ ਪੱਟ ਕੇ ਚੋਰ ਘਰ ਵਿੱਚ ਦਾਖਲ ਹੋਏ ਅਤੇ 5 ਲੱਖ ਰੁਪਏ ਦੇ ਕੀਮਤੀ ਗਹਿਣੇ ਅਤੇ ਇੱਕ ਲੱਖ ਰੁਪਿਆ ਕੈਸ਼ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਘਰ ਵਿੱਚ ਰੱਖੇ ਪਾਲਤੂ ਕੁੱਤੇ ਨੂੰ ਵੀ ਚੋਰਾ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
           
ਪਿਛਲੇ ਕਈ ਦਿਨਾਂ ਤੋਂ ਨੰਗਲ ਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੀ ਦੇਰ ਰਾਤ ਵੀ ਨੰਗਲ ਦੇ ਨਾਲ ਲਗਦੇ ਪਿੰਡ ਦਬਖੇੜਾ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਇਹ ਵੀ ਪੜ੍ਹੋ:  Punjab Board 12th Result 2023: PSEB ਕਲਾਸ 12ਵੀਂ ਦਾ ਨਤੀਜਾ ਹੋਇਆ ਜਾਰੀ, ਇੰਝ ਕਰੋ ਚੈੱਕ

ਜਾਣਕਾਰੀ ਦੇ ਮੁਤਾਬਿਕ ਚੋਰ ਲੋਹੇ ਦੀ ਗ੍ਰਿੱਲ ਪੱਟ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਵਿੱਚ ਪਏ ਲੱਗਭਗ ਪੰਜ ਲੱਖ ਦੀ ਕੀਮਤ ਦੇ ਗਹਿਣੇ ਅਤੇ ਇਕ ਲੱਖ ਰੁਪਏ ਕੈਸ਼ ਚੋਰੀ ਕੀਤੇ ਅਤੇ ਅੰਦਰ ਪਏ ਟਰੰਕ ਨੂੰ ਚੁੱਕ ਕੇ ਘਰ ਤੋਂ ਬਾਹਰ ਖੇਤਾ ਵਾਲੇ ਪਾਸੇ ਲੈ ਗਏ ਅਤੇ ਉਸ ਵਿੱਚੋਂ ਵੀ ਕੀਮਤੀ ਸਮਾਨ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। 

ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਰੱਖੇ ਪਾਲਤੂ ਕੁੱਤੇ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਘਰ ਵਿੱਚ ਓਪਰਾ ਬੰਦਾ ਦਾਖਿਲ ਹੁੰਦਾ ਦੇਖ ਕੁੱਤੇ ਵਲੋਂ ਭੌਂਕਣਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਕਰਕੇ ਚੋਰਾਂ ਵੱਲੋਂ ਕੁੱਤੇ ਨੂੰ ਗੰਭੀਰ ਜ਼ਖਮੀਂ ਕੀਤਾ ਗਿਆ ।

Trending news