Punjab Lok Sabha Election: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ 2 ਕਰੋੜ 14 ਲੱਖ ਮੁੱਖ ਵੋਟਰ ਹਨ। 5 ਲੱਖ 38000 ਨਵੇਂ ਵੋਟਰ ਹਨ। ਨਵੇਂ ਵੋਟਰਾਂ ਦੀ ਗਿਣਤੀ ਵਧੀ ਹੈ।
Trending Photos
Punjab Lok Sabha Election: ਪੰਜਾਬ 'ਚ ਸ਼ਨੀਵਾਰ ਯਾਨੀ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿੱਚ ਉਹਨਾਂ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ 2 ਕਰੋੜ 14 ਲੱਖ ਮੁੱਖ ਵੋਟਰ ਹਨ। 5 ਲੱਖ 38000 ਨਵੇਂ ਵੋਟਰ ਹਨ। ਨਵੇਂ ਵੋਟਰਾਂ ਦੀ ਗਿਣਤੀ ਵਧੀ ਹੈ।
ਇਸ ਦੇ ਨਾਲ ਹੀ ਅੱਜ ਕਰਮਚਾਰੀ ਸਾਰੇ ਪੋਲਿੰਗ ਬੂਥਾਂ ਲਈ ਰਵਾਨਾ ਹੋਣਗੇ। ਇਸ ਦੇ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਭਲਕੇ ਸ਼ਾਮ 6 ਵਜੇ ਤੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜੋ ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਖੁੱਲ੍ਹਣਗੀਆਂ। ਪੁਲਿਸ ਅਤੇ ਪ੍ਰਸ਼ਾਸਨ ਹੁਣ ਅਲਰਟ ਮੋਡ 'ਤੇ ਹੈ।
ਇਸ ਤੋਂ ਬਾਅਦ ਕਿਹਾ ਕਿ ਇਸ ਵਾਰ ਸਾਡਾ ਟੀਚਾ 70 ਫੀਸਦੀ ਤੋਂ ਵੱਧ ਹੈ। ਵੈਬ ਕਾਸਟਿੰਗ ਹੋਵੇਗੀ। 1ਲੱਖ 20 ਹਜ਼ਾਰ ਪੋਲਿੰਗ ਸਟਾਫ਼ ਅਤੇ 70000 ਸਕਿਊਰਿਟੀ ਸਟਾਫ ਹੈ। ਇਸ ਦੌਰਾਨ 10 ਹਜ਼ਾਰ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 5694 ਕਰਟੀਕਲ ਪੋਲਿੰਗ ਸਟੇਸ਼ਨ ਹਨ।
ਇਹ ਵੀ ਪੜ੍ਹੋ: Lok sabha elections 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵਾਂ ਫੀਚਰ ਜਾਰੀ
800 ਕਰੋੜ ਦੀ ਸਮੱਗਰੀ ਹੁਣ ਤੱਕ ਸੀਜ਼
ਸਿਬਿਨ ਸੀ ਨੇ ਇਹ ਵੀ ਕਿਹਾ ਕਿ 800 ਕਰੋੜ ਦੀ ਸਮੱਗਰੀ ਹੁਣ ਤੱਕ ਸੀਜ਼ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਡਰੱਗ, ਸ਼ਰਾਬ ਅਤੇ ਪੈਸਾ ਸ਼ਾਮਿਲ ਹੈ। ਇਸ ਦੌਰਾਨ ਸਾਡੇ ਕੋਲ 14643 ਸ਼ਿਕਾਇਤਾਂ ਸਾਡੇ ਕੋਲ ਆਈਆਂ ਹਨ। ਸਾਰੇ ਵਾਹਨਾਂ ਵਿੱਚ ਜੀਪੀਐਸ ਲਗਾਇਆ ਗਿਆ ਹੈ। 23 ਜ਼ਿਲ੍ਹਿਆਂ ਦੇ ਵਿੱਚ 24 ਥਾਵਾਂ ਉੱਤੇ ਗਿਣਤੀ ਹੋਵੇਗੀ।
ਘਰੇ ਬੈਠੇ ਵੋਟ ਪਾ ਸਕਣ
ਇਸ ਵਾਰ 3.50 ਲੱਖ ਵੋਟਰਾਂ ਨੂੰ ਅਧਿਕਾਰ ਸੀ ਕੀ ਉਹ ਘਰੇ ਬੈਠੇ ਵੋਟ ਪਾ ਸਕਣ।
ਹੀਟ ਵੇਵ ਤੋਂ ਬਚਣ ਲਈ ਪਖੁਤਾ ਪ੍ਰਬੰਧ ਕੀਤੇ ਗਏ ਹਨ
ਗਰਮੀ ਨੂੰ ਵੇਖਦਿਆਂ ਪਾਣੀ, ਬਿਜਲੀ, ਫਰਨੀਚਰ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਵਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਤੇ ਕੁੱਲ 128 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਜਦੋਂ ਕਿ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਵੋਟਰ ਹਨ ਜਦਕਿ 01 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ।