Ludhiana News: ਇੱਕ ਰਾਹਗੀਰ ਤੋਂ ਲੁੱਟ ਦੀ ਵਾਰਦਾਤ ਨੂੰ ਦੇਖਦਿਆਂ ਚੌਕੀ ਜਨਕਪੁਰੀ ਦੇ ਏ.ਐਸ.ਆਈ ਸਮੇਤ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਢੋਲੇਵਾਲ ਪੁਲ 'ਤੇ ਇੱਕ ਤੇਜ਼ ਰਫ਼ਤਾਰ ਐਂਡੀਵਰ ਕਾਰ ਨੇ ਕੁਚਲ ਦਿੱਤਾ।
Trending Photos
Ludhiana News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਏ.ਐਸ.ਆਈ ਸਮੇਤ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਢੋਲੇਵਾਲ ਪੁਲ 'ਤੇ ਇੱਕ ਤੇਜ਼ ਰਫ਼ਤਾਰ ਐਂਡੀਵਰ ਕਾਰ ਨੇ ਕੁਚਲ ਦਿੱਤਾ। ਦਰਅਸਲ ਇੱਕ ਰਾਹਗੀਰ ਤੋਂ ਲੁੱਟ ਦੀ ਵਾਰਦਾਤ ਨੂੰ ਦੇਖਦਿਆਂ ਚੌਕੀ ਜਨਕਪੁਰੀ ਨੇੜੇ ਇੱਕ ਤੇਜ਼ ਰਫ਼ਤਾਰ ਐਂਡੀਵਰ ਕਾਰ ਨੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਏਐਸਆਈ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਮਰਨ ਵਾਲੇ ਨੌਜਵਾਨ ਨੇ ਇੱਕ ਰਾਹਗੀਰ ਨੂੰ ਲੁੱਟਦੇ ਦੇਖਿਆ ਸੀ ਅਤੇ ਉਸ ਦੀ ਮਦਦ ਲਈ ਪੁਲਿਸ ਮੁਲਾਜ਼ਮ ਸਮੇਤ ਮੌਕੇ 'ਤੇ ਪਹੁੰਚ ਗਏ ਸੀ। ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਿੱਕੀ (33) ਵਾਸੀ ਸ਼ੇਰਪੁਰ ਵਜੋਂ ਹੋਈ ਹੈ, ਜਦੋਂ ਕਿ ਉਸ ਦਾ ਇੱਕ ਹੋਰ ਦੋਸਤ ਰਾਹੁਲ ਅਤੇ ਪੰਜਾਬ ਪੁਲਿਸ ਦੇ ਏਐਸਆਈ ਜਸਬੀਰ ਸਿੰਘ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: Beating Retreat Ceremony 2024: ਭਾਰਤੀ ਧੁਨਾਂ ਦਾ ਗਵਾਹ ਬਣੇਗਾ ਅੱਜ ਵਿਜੇ ਚੌਂਕ, ਰਾਸ਼ਟਰਪਤੀ ਤੇ PM ਮੋਦੀ ਸਮਾਗਮ 'ਚ ਹੋਣਗੇ ਮੌਜੂਦ
ਜਸਬੀਰ ਸਿੰਘ ਚੌਕੀ ਜਨਕਪੁਰੀ ਵਿਖੇ ਤਾਇਨਾਤ ਸੀ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ 2 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਉਥੋਂ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਵਿੱਕੀ ਦਾ ਅੰਤਿਮ ਸੰਸਕਾਰ ਦੋ ਦਿਨ ਬਾਅਦ ਹੋਵੇਗਾ। ਪੁਲਿਸ ਨੇ ਸੰਚਿਤ ਗੁਪਤਾ ਵਾਸੀ ਅਰਬਨ ਅਸਟੇਟ ਜਮਾਲਪੁਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰਦੀਪ ਦੀ ਭੈਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਡੀਟੀਡੀਸੀ ਕੋਰੀਅਰ ਏਜੰਸੀ ਹੈ। ਉਹ ਜ਼ਿਆਦਾਤਰ ਰਾਤ ਨੂੰ ਗੱਡੀਆਂ ਲੱਦ ਕੇ ਲਿਆਉਂਦਾ ਸੀ। ਰਾਤ ਨੂੰ ਉਹ ਆਪਣੇ ਦੋਸਤ ਰਾਹੁਲ ਨਾਲ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਢੋਲੇਵਾਲ ਪੁਲ 'ਤੇ ਕੁਝ ਸ਼ਰਾਰਤੀ ਅਨਸਰ ਪੈਦਲ ਜਾ ਰਹੇ ਵਿਅਕਤੀ ਨੂੰ ਲੁੱਟ ਰਹੇ ਸਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਜਲਦ ਬਦਲੇਗਾ ਮੌਸਮ ਦਾ ਮਿਜਾਜ? ਵੇਖੋ ਕੀ ਕਹਿੰਦੀ IMD ਦੀ ਭਵਿੱਖਬਾਣੀ