Ludhiana to Ferozepur Challan News: ਇੱਥੇ ਰੋਜ਼ਾਨਾ 35 ਤੋਂ 40 ਚਲਾਨ ਕੀਤੇ ਜਾ ਰਹੇ ਹਨ। ਅਕਸਰ ਲੋਕ ਟ੍ਰੈਫਿਕ ਛੱਡ ਕੇ ਇਸ ਪੁਲ 'ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਫਿਰ ਚਲਾਨ ਦਾ ਸ਼ਿਕਾਰ ਹੋ ਜਾਂਦੇ ਹਨ।
Trending Photos
Ludhiana to Ferozepur Challan News: ਲੁਧਿਆਣਾ ਤੋਂ ਫ਼ਿਰੋਜ਼ਪੁਰ ਗੱਡੀ (Ludhiana to Ferozepur Challan) ਰਾਹੀਂ ਜਾਣ ਵਾਲੇ ਲੋਕਾਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ। ਲੁਧਿਆਣਾ ਟ੍ਰੈਫਿਕ ਪੁਲਿਸ ਨੇ ਵੇਰਕਾ ਤੋਂ ਇਆਲੀ ਚੌਕ ਤੱਕ ਫਲਾਈਓਵਰ 'ਤੇ ਸਪੀਡ ਲਿਮਟ 60 ਰੱਖੀ ਹੈ, ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਘਰ ਬੈਠੇ ਹੀ ਚਲਾਨ ਭੇਜਿਆ ਜਾ ਸਕਦਾ ਹੈ। ਇਸ ਪੁਲ 'ਤੇ ਹੁਣ ਟਰੈਫਿਕ ਪੁਲਿਸ ਵਾਲੇ ਜੋ ਕਿ ਸਪੀਡ ਰਡਾਰ ਲਈ ਤਾਇਨਾਤ ਕੀਤੇ ਗਏ ਹਨ।
ਲੁਧਿਆਣਾ ਤੋਂ ਫ਼ਿਰੋਜ਼ਪੁਰ, ਇੱਥੇ ਰੋਜ਼ਾਨਾ 35 ਤੋਂ 40 ਚਲਾਨ (Ludhiana to Ferozepur Challan) ਕੀਤੇ ਜਾ ਰਹੇ ਹਨ। ਅਕਸਰ ਲੋਕ ਟ੍ਰੈਫਿਕ ਛੱਡ ਕੇ ਇਸ ਪੁਲ 'ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਫਿਰ ਚਲਾਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਬੰਧੀ ਪੁਲਿਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਟਰੈਫਿਕ ਦੇ ਏਰੀਆ ਇੰਚਾਰਜ ਜੋਰਾ ਸਿੰਘ ਨੇ ਦੱਸਿਆ ਹੈ ਕਿ ਪੁਲ ’ਤੇ ਸਪੀਡ ਲਿਮਟ ਦੇ ਬੋਰਡ ਪਹਿਲਾਂ ਹੀ ਲਗਾਏ ਗਏ ਹਨ। ਇਸ ਦੌਰਾਨ ਹਰ ਇੱਕ ਵਿਅਕਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਵਿਅਕਤੀ ਇਸ ਸਪੀਡ ਲਿਮਿਟ ਤੋਂ ਉੱਪਰ ਚੱਲ ਰਿਹਾ ਹੈ ਉਸ ਦਾ ਚਲਾਨ ਕੀਤਾ ਜਾ ਰਿਹਾ ਹੈ। ਹੁਣ ਲੋਕਾਂ ਨੂੰ ਇਸ ਫਲਾਈਓਵਰ 'ਤੇ ਸਪੀਡ ਲਿਮਟ ਮੁਤਾਬਿਕ ਹੀ (Ludhiana to Ferozepur Challan) ਜਾਣਾ ਪਵੇਗਾ ਨਹੀਂ ਤਾਂ ਚਲਾਨ ਘਰ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ: Khanna News: ਨੈਸ਼ਨਲ ਹਾਈਵੇ 'ਤੇ ਬਾਈਕ ਦਾ ਟਾਇਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਨੌਜਵਾਨ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਪੁਲ ’ਤੇ ਪਿਛਲੇ ਦਿਨੀਂ 3 ਵਾਹਨਾਂ ਦਾ ਹਾਦਸਾ ਹੋ ਗਿਆ ਸੀ, ਜਿਸ ਕਾਰਨ ਹੁਣ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਪੀਡ ਰਾਡਾਰ ਟ੍ਰੈਕਰ 1 ਕਿਲੋਮੀਟਰ ਤੱਕ ਦੀ ਸਪੀਡ ਨੂੰ ਸਮਝਦਾ ਹੈ ਅਤੇ ਫਿਰ ਅਸੀਂ ਉਨ੍ਹਾਂ ਨੂੰ ਰੋਕਦੇ ਹਾਂ ਅਤੇ ਚਲਾਨ ਕੱਟਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਰਫਤਾਰ ਨੂੰ ਕਾਬੂ ਵਿੱਚ ਰੱਖਣ।
ਇਹ ਵੀ ਪੜ੍ਹੋ: Punjab Amritsar News: ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਮਾਰਿਆ ਧੱਕਾ, ਜਾਣੋ ਵਜ੍ਹਾ