Punjab News: ਨੰਗਲ ਪੁਲਿਸ ਦੇ ਹੱਥੇ ਚੜ੍ਹੇ ਪਿਓ ਪੁੱਤਰ ਤੇ ਧੀ, ਕਰਦੇ ਸਨ ਚਿੱਟੇ ਦਾ ਕਾਰੋਬਾਰ
Advertisement
Article Detail0/zeephh/zeephh1642834

Punjab News: ਨੰਗਲ ਪੁਲਿਸ ਦੇ ਹੱਥੇ ਚੜ੍ਹੇ ਪਿਓ ਪੁੱਤਰ ਤੇ ਧੀ, ਕਰਦੇ ਸਨ ਚਿੱਟੇ ਦਾ ਕਾਰੋਬਾਰ

Punjab News: ਨੰਗਲ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਾਕਾਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਇੱਕ ਲੜਕਾ ਲੜਕੀ ਨੂੰ ਰੋਕਿਆ ਗਿਆ ਜੋ ਕਿ ਭੈਣ ਭਰਾ ਸਨ। ਤਲਾਸ਼ੀ ਦੌਰਾਨ ਇਹਨਾ ਕੋਲੋ ਚਿੱਟਾ ਬਰਾਮਦ ਹੋਇਆ ਜਦੋਂ ਇਹਨਾ ਨੂੰ ਨਾਲ ਲਿਜਾ ਕੇ ਇਹਨਾਂ ਦੇ ਘਰ ਤਲਾਸ਼ੀ ਲਈ ਤਾਂ ਘਰੋਂ ਵੀ ਚਿੱਟਾ ਬਰਾਮਦ ਕੀਤਾ ਗਿਆ। 

Punjab News: ਨੰਗਲ ਪੁਲਿਸ ਦੇ ਹੱਥੇ ਚੜ੍ਹੇ ਪਿਓ ਪੁੱਤਰ ਤੇ ਧੀ, ਕਰਦੇ ਸਨ ਚਿੱਟੇ ਦਾ ਕਾਰੋਬਾਰ

Punjab News: ਪੰਜਾਬ ਵਿੱਚ ਨਸ਼ੇ ਨਾਲ ਜੁੜੀਆਂ ਖ਼ਬਰਾਂ ਰੋਜਾਨਾ ਵੇਖਣ ਨੂੰ ਮਿਲ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ  ਹੈ।  ਨੰਗਲ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੋਂ 75 ਗ੍ਰਾਮ ਚਿੱਟਾ ਬਰਾਮਦ ਕਰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਡੀਐਸਪੀ ਨੰਗਲ ਦਾ ਕਹਿਣਾ ਹੈ ਕਿ ਇਹਨਾਂ ਵਿਰੁੱਧ ਕਾਫੀ ਲੰਬੇ ਸਮੇਂ ਤੋਂ ਸ਼ਿਕਾਇਤ ਮਿਲ ਰਹੀ ਸੀ ਤੇ ਇਹ ਕਾਬੂ ਨਹੀਂ ਆ ਰਹੇ ਸਨ। ਪੁਲਿਸ ਮੁਤਾਬਿਕ ਪਿਤਾ ਪੁੱਤਰ ਤੇ ਧੀ ਇਹ ਤਿੰਨੋ ਹੀ ਚਿੱਟੇ ਦਾ ਵਪਾਰ ਕਰ ਰਹੇ ਸਨ। ਇਹਨਾਂ ਦਾ ਰਿਮਾਂਡ ਹਾਸਲ ਕਰ ਪਤਾ ਕੀਤਾ ਜਾਵੇਗਾ ਕਿ ਇਹ ਚਿੱਟਾ ਕਿੱਥੋਂ ਲਿਆਉਂਦੇ ਸਨ।

ਨੰਗਲ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਾਕਾਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਇੱਕ ਲੜਕਾ ਲੜਕੀ ਨੂੰ ਰੋਕਿਆ ਗਿਆ ਜੋ ਕਿ ਭੈਣ ਭਰਾ ਸਨ। ਤਲਾਸ਼ੀ ਦੌਰਾਨ ਇਹਨਾ ਕੋਲੋ ਚਿੱਟਾ ਬਰਾਮਦ ਹੋਇਆ ਜਦੋਂ ਇਹਨਾ ਨੂੰ ਨਾਲ ਲਿਜਾ ਕੇ ਇਹਨਾਂ ਦੇ ਘਰ ਤਲਾਸ਼ੀ ਲਈ ਤਾਂ ਘਰੋਂ ਵੀ ਚਿੱਟਾ ਬਰਾਮਦ ਕੀਤਾ ਗਿਆ। 

ਇਹ ਵੀ ਪੜ੍ਹੋ: Sidhu Moose Wala News: DJ Goddess ਨੇ ਮੂਸੇਵਾਲਾ ਦੇ ਪਿੰਡ ਪਹੁੰਚ ਕੇ ਪਿਤਾ ਨਾਲ ਕੀਤੀ ਮੁਲਾਕਾਤ, ਵੇਖੋ ਭਾਵੁਕ ਤਸਵੀਰਾਂ

ਇਹਨਾਂ ਕੋਲੋ ਕੁੱਲ 75 ਗ੍ਰਾਮ ਚਿੱਟਾ ਤੇ 25000 ਕੈਸ਼ ਵੀ ਬਰਾਮਦ ਕੀਤਾ ਗਿਆ। ਇਹ ਤਿੰਨੋ ਮਿਲ ਕੇ ਚਿੱਟਾ ਵੇਚਦੇ ਸਨ ਤੇ ਕਾਫੀ ਸਮੇਂ ਤੋਂ ਇਹਨਾਂ ਵਿਰੁੱਧ ਸ਼ਿਕਾਇਤਾ ਮਿਲ ਰਹੀਆਂ ਸਨ। ਇਹਨਾਂ ਦਾ ਰਿਮਾਂਡ ਹਾਸਿਲ ਕਰ ਜਾਂਚ ਕੀਤੀ ਜਾਵੇਗੀ ਕਿ ਇਹ ਕਿੱਥੋਂ ਲਿਆਉਂਦੇ ਸਨ।

(ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ) 

Trending news