Punjab News: ਸਰਕਾਰੀ ਅਧਿਆਪਕ ਸੁਰਜੀਤ ਨੇ ਮਿਸਾਲ ਕੀਤੀ ਕਾਇਮ! ਪਿੰਡਾਂ ਦੇ ਬੱਚਿਆਂ ਨੂੰ ਦੇ ਰਿਹਾ ਟੈਸਟਾਂ ਦੀ ਮੁਫ਼ਤ ਕੋਚਿੰਗ
Advertisement
Article Detail0/zeephh/zeephh1659783

Punjab News: ਸਰਕਾਰੀ ਅਧਿਆਪਕ ਸੁਰਜੀਤ ਨੇ ਮਿਸਾਲ ਕੀਤੀ ਕਾਇਮ! ਪਿੰਡਾਂ ਦੇ ਬੱਚਿਆਂ ਨੂੰ ਦੇ ਰਿਹਾ ਟੈਸਟਾਂ ਦੀ ਮੁਫ਼ਤ ਕੋਚਿੰਗ

ਅੱਜ ਅਸੀਂ ਤੁਹਾਨੂੰ ਇੱਕ ਐਸੇ ਅਧਿਆਪਕ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਾਕੀ ਅਧਿਆਪਕਾਂ ਲਈ ਇੱਕ ਪ੍ਰੇਰਨਾਸ੍ਰੋਤ ਹੈ । ਸੁਰਜੀਤ ਜਿੱਥੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ ਉੱਥੇ ਹੀ ਸਕੂ ਟਾਈਮ ਤੋਂ ਬਾਅਦ ਉਹ ਇਲਾਕੇ ਦੇ ਇੱਕ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੋਜਵਾਨ ਬੱਚੇ ਬੱਚੀਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟ

Punjab News: ਸਰਕਾਰੀ ਅਧਿਆਪਕ ਸੁਰਜੀਤ ਨੇ ਮਿਸਾਲ ਕੀਤੀ ਕਾਇਮ! ਪਿੰਡਾਂ ਦੇ ਬੱਚਿਆਂ ਨੂੰ ਦੇ ਰਿਹਾ ਟੈਸਟਾਂ ਦੀ ਮੁਫ਼ਤ ਕੋਚਿੰਗ

Punjab News: ਅੱਜ ਅਸੀਂ ਤੁਹਾਨੂੰ ਇੱਕ ਐਸੇ ਅਧਿਆਪਕ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਾਕੀ ਅਧਿਆਪਕਾਂ ਲਈ ਇੱਕ ਪ੍ਰੇਰਨਾਸ੍ਰੋਤ ਹੈ । ਸੁਰਜੀਤ ਜਿੱਥੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ ਉੱਥੇ ਹੀ ਸਕੂ ਟਾਈਮ ਤੋਂ ਬਾਅਦ ਉਹ ਇਲਾਕੇ ਦੇ ਇੱਕ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੋਜਵਾਨ ਬੱਚੇ ਬੱਚੀਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਫ੍ਰੀ ਕੋਚਿੰਗ ਦਿੰਦੇ ਹਨ। ਸੁਰਜੀਤ ਦਾ ਕਹਿਣਾ ਹੈ ਕਿ ਉਹ ਆਪ ਗਰੀਬੀ ਵਿੱਚੋਂ ਨਿਕਲੇ ਹਨ ਤੇ ਉਹ ਇਹ ਦਰਦ ਸਮਝਦੇ ਹਨ ।
          
ਅਧਿਆਪਕਾਂ ਨੂੰ ਰਾਸ਼ਟਰ ਦੇ ਨਿਰਮਾਤਾ ਕਿਹਾ ਜਾਂਦਾ ਹੈ ਤੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਨ ਲਈ ਅਧਿਆਪਕ ਲਗਾਤਾਰ ਯਤਨਸ਼ੀਲ ਹੁੰਦੇ ਹਨ ਪ੍ਰੰਤੂ ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਦੂਜਿਆਂ ਦੀ ਮਦਦ ਕਰਨ ਲਈ ਬਾਕੀ ਦੇ ਅਧਿਆਪਕਾਂ ਨਾਲੋਂ ਵੱਧ ਮਿਹਨਤ ਕਰਦੇ ਹਨ ਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਅਜਿਹੇ ਹੀ ਇੱਕ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੈਨੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਚ ਸੇਵਾਵਾਂ ਦੇ ਰਹੇ ਅਧਿਆਪਕ ਸੁਰਜੀਤ ਸਿੰਘ ਹਨ। ਸੁਰਜੀਤ ਜਿੱਥੇ ਸਰਕਾਰੀ ਸਕੂਲ ਵਿਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ। ਉੱਥੇ ਹੀ ਸਕੂਲ ਟਾਈਮ ਤੋਂ ਬਾਅਦ ਉਹ ਇਲਾਕੇ ਦੇ ਇੱਕ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਵੱਖ ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਫ੍ਰੀ ਕੋਚਿੰਗ ਦਿੰਦੇ ਹਨ। 

ਇਹ ਵੀ ਪੜ੍ਹੋ: Australia News: ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ 'ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਪਾਬੰਦੀ; ਜਾਣੋ ਵਜ੍ਹਾ
         
ਸੁਰਜੀਤ ਦਾ ਕਹਿਣਾ ਹੈ ਕੇ ਉਹ ਆਪ ਗਰੀਬੀ ਵਿੱਚੋਂ ਨਿਕਲੇ ਹਨ ਤੇ ਉਹ ਇਹ ਦਰਦ ਸਮਝਦੇ ਹਨ ਕਿ ਬਿਨ੍ਹਾਂ ਪੈਸੇ ਤੋਂ ਜ਼ਿੰਦਗੀ ਬਤੀਤ ਕਰਨੀ ਕਿੰਨੀ ਮੁਸ਼ਕਿਲ ਹੁੰਦੀ ਹੈ। ਉਹਨਾਂ  ਨੇ ਕਿਹਾ ਕਿ ਆਰਥਿਕ ਤੌਰ ਤੇ ਗਰੀਬ ਇਲਾਕੇ ਦੇ ਬੱਚੇ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਤਿਆਰੀ ਇਸ ਕਰਕੇ ਨਹੀਂ ਕਰ ਪਾਉਂਦੇ ਕਿਉਕਿ ਉਹਨਾਂ ਕੋਲ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਜਾਣ ਲਈ ਪੈਸੇ ਨਹੀਂ ਹੁੰਦੇ। ਸੁਰਜੀਤ ਨੇ ਕਿਹਾ ਕਿ ਐਸੇ ਨੌਜਵਾਨਾਂ ਦੀ ਮਦਦ ਲਈ ਉਹ ਸਕੂਲ ਤੋਂ ਬਾਅਦ ਫ੍ਰੀ ਕੋਚਿੰਗ ਦੇ ਰਹੇ ਹਨ ਅਤੇ ਓਹਨਾ ਦੇ ਪੜ੍ਹਾਹੈ ਵੱਡੀ ਗਿਣਤੀ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ, ਤੇ ਹੁਣ ਵੀ ਲਗਾਤਾਰ ਬੱਚੇ ਓਹਨਾ ਕੋਲ ਪੜ੍ਹਨ ਲਈ ਪੁੱਜ ਰਹੇ ਹਨ।
        
ਆਪਣੇ ਸਾਥੀ ਅਧਿਆਪਕ ਵੱਲੋਂ ਕੀਤੀ ਜਾਂਦੀ ਇਸ ਫ੍ਰੀ ਸੇਵਾ ਤੇ ਜਿਥੇ ਸੁਰਜੀਤ ਸਿੰਘ ਦੇ ਸਾਥੀ ਅਧਿਆਪਕ ਮਾਂਨ ਕਰਦੇ ਹਨ। ਉੱਥੇ ਹੀ ਉਹਨਾਂ ਕੋਲ ਪੜ੍ਹਨ ਵਾਲੇ ਬੱਚੇ ਬੱਚੀਆਂ ਵੀ ਆਪਣੇ ਅਧਿਆਪਕ ਦੀ ਮਿਹਨਤ ਤੇ ਲਗਨ ਨੂੰ ਸਜਦਾ ਕਰਦੇ ਹਨ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਬਿਨ੍ਹਾਂ ਕੋਈ ਪੈਸੇ ਲਾਏ ਜਿੱਥੇ ਉਨ੍ਹਾਂ ਨੂੰ ਫ੍ਰੀ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ। ਉੱਥੇ ਹੀ ਉਹਨਾਂ ਨੂੰ ਉਮੀਦ ਹੈ ਕਿ ਆਪਣੇ ਸੀਨੀਅਰ ਸਾਥੀਆਂ ਦੀ ਤਰ੍ਹਾਂ ਉਨ੍ਹਾਂ ਦੇ ਵੀ ਸੁਪਨੇ ਪੂਰੇ ਹੋਣਗੇ ਤੇ ਉਹ ਆਪਣੀ ਮੰਜ਼ਿਲ ਉੱਤੇ ਪੁੱਜਣਗੇ। ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਸੁਰਜੀਤ ਤੋਂ ਪ੍ਰੇਰਨਾ ਲੈ ਹੋਰ ਲੋਕ ਵੀ ਸਮਾਜ ਵਿੱਚ ਵਧੀਆ ਕੰਮ ਕਰਨ ਤੇ ਕਿਸੇ ਹੋਰ ਲੋੜਵੰਦ ਦੇ ਕੰਮ ਆ ਸਕਣ।

Trending news