Punjab News: ਕਾਲਜ ਦੀਆਂ ਕੰਧਾਂ 'ਤੇ ਲਿਖੇ ਖਾਲਿਸਤਾਨੀ ਪੱਖੀ ਨਾਅਰੇ; SFJ ਪੰਨੂੰ ਨੇ ਕਿਹਾ-'ਖਾਲਿਸਤਾਨ ਹੀ ਹੈ ਪੰਜਾਬ ਦਾ ਹੱਲ'
Advertisement
Article Detail0/zeephh/zeephh1646247

Punjab News: ਕਾਲਜ ਦੀਆਂ ਕੰਧਾਂ 'ਤੇ ਲਿਖੇ ਖਾਲਿਸਤਾਨੀ ਪੱਖੀ ਨਾਅਰੇ; SFJ ਪੰਨੂੰ ਨੇ ਕਿਹਾ-'ਖਾਲਿਸਤਾਨ ਹੀ ਹੈ ਪੰਜਾਬ ਦਾ ਹੱਲ'

Punjab News: ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਤਲਵੰਡੀ ਸਾਬੋ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬਾਹਰ ਇਹ ਨਾਅਰੇ ਲਿਖੇ ਹੋਏ ਹਨ। ਪੰਨੂ ਨੇ ਇਸ ਦੀ ਵੀਡੀਓ ਵੀ ਵਾਇਰਲ ਕੀਤੀ ਹੈ ਜਿਸ ਵਿੱਚ ਉਹ ਸਾਫ ਕਹਿ ਰਹੇ ਹਨ ਕਿ ਖਾਲਿਸਤਾਨ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ।

Punjab News: ਕਾਲਜ ਦੀਆਂ ਕੰਧਾਂ 'ਤੇ ਲਿਖੇ ਖਾਲਿਸਤਾਨੀ ਪੱਖੀ ਨਾਅਰੇ; SFJ ਪੰਨੂੰ ਨੇ ਕਿਹਾ-'ਖਾਲਿਸਤਾਨ ਹੀ ਹੈ ਪੰਜਾਬ ਦਾ ਹੱਲ'

Punjab News: ਤਲਵੰਡੀ ਸਾਬੋ ਵਿਖੇ ਵਿਸਾਖੀ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਇਸ ਵਾਰ ਇਹ ਨਾਅਰੇ 324ਵੇਂ ਖ਼ਾਲਸਾ ਸਾਜਨਾ ਦਿਵਸ ਤੋਂ ਚਾਰ ਦਿਨ ਪਹਿਲਾਂ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਲਿਖੇ ਗਏ ਹਨ, ਜਿੱਥੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਤਲਵੰਡੀ ਸਾਬੋ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬਾਹਰ ਇਹ ਨਾਅਰੇ ਲਿਖਵਾਏ ਗਏ ਹਨ। ਪੰਨੂ ਨੇ ਇਸ ਦੀ ਵੀਡੀਓ ਵੀ ਵਾਇਰਲ ਕੀਤੀ ਹੈ ਜਿਸ ਵਿੱਚ ਉਹ ਸਾਫ ਕਹਿ ਰਹੇ ਹਨ ਕਿ ਖਾਲਿਸਤਾਨ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ। ਵਿਸਾਖੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ: PSTET 2023 Cancelled: ਅਧਿਆਪਕ ਯੋਗਤਾ ਪ੍ਰੀਖਿਆ ਹੋਇਆ ਰੱਦ, ਹੁਣ ਇਸ ਤਾਰੀਕ ਨੂੰ ਹੋਵੇਗਾ ਇਹ ਪੇਪਰ

ਇਸ ਦੌਰਾਨ ਕਾਲਜ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਤੋ ਬਾਅਦ ਹੁਣ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਉਠ ਰਹੇ ਹਨ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬੋਰਡ ਅਤੇ ਕੰਧ ਉਪਰ ਲਿਖਿਆ ਹੈ ਖਾਲਿਸਤਾਨ ਜਿੰਦਾਬਾਦ ਅਤੇ ਐਸ ਐਫ ਜੇ ਦਾ ਝੰਡਾ ਵੀ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਬਾਅਦ 12 ਤੋਂ 14 ਅਪ੍ਰੈਲ ਤੱਕ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਸ੍ਰੀ ਦਮਦਮਾ ਸਾਹਿਬ ਨੇੜੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਅੱਤਵਾਦੀ ਪੰਨੂ ਵੱਲੋਂ ਇੱਥੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਹਨ।

( ਕੁਲਬੀਰ ਬੀਰਾ ਦੀ ਰਿਪੋਰਟ)

Trending news