Punjab Panchayat: ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ, ਹੁਣ ਕੰਮਕਾਜ ਵੇਖਣਗੇ ਡੀਡੀਪੀਓ
Advertisement
Article Detail0/zeephh/zeephh2427751

Punjab Panchayat: ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ, ਹੁਣ ਕੰਮਕਾਜ ਵੇਖਣਗੇ ਡੀਡੀਪੀਓ

Punjab Panchayat: ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ ਕਰ ਦਿੱਤੀਆਂ ਗਈ ਹਨ ਅਤੇ ਇਸ ਦੇ ਨਾਲ ਹੀ ਹੁਣ ਡੀਡੀਪੀਓ ਕੰਮਕਾਜ ਵੇਖਣਗੇ।

Punjab Panchayat: ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ, ਹੁਣ ਕੰਮਕਾਜ ਵੇਖਣਗੇ ਡੀਡੀਪੀਓ

Punjab Panchayat News/ਰੋਹਿਤ ਬਾਂਸਲ:  ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ ਹੋ ਗਈਆਂ ਹਨ। ਹੁਣ ਕੰਮਕਾਜ ਡੀਡੀਪੀਓ ਵੇਖਣਗੇ। ਪੰਚਾਇਤ ਸੰਮਤੀਆਂ ਨੂੰ ਉਨ੍ਹਾਂ ਦੀ ਪਹਿਲੀ ਮੀਟਿੰਗ ਕਰਨ ਦੀ ਮਿਤੀ (5 ਸਾਲ ਮੁਕੰਮਲ ਹੋਣ) ਦੇ ਆਧਾਰ 'ਤੇ ਭੰਗ ਕੀਤਾ ਜਾ ਰਿਹਾ ਹੈ। 

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਫਿਰੋਜ਼ਪੁਰ, ਨਵਾਂ ਸ਼ਹਿਰ, ਫਤਹਿਗੜ੍ਹ ਸਾਹਿਬ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ, ਮੋਗਾ, ਮੁਹਾਲੀ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ ਜਲੰਧਰ, ਰੋਪੜ ਅਤੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਣ ਵਾਲੀ ਜ਼ਿਆਦਾਤਰ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਹੈ।

ਪੰਚਾਇਤ ਵਿਭਾਗ ਨੇ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹੁਣ 153 ਪੰਚਾਇਤ ਸੰਮਤੀਆਂ ਵਿੱਚੋਂ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Moga Raid News: ਤੜਕਸਾਰ ਮੋਗਾ 'ਚ NIA ਦੀ ਛਾਪੇਮਾਰੀ, ਦਸਤਾਵੇਜ਼ਾਂ ਦੀ ਕੀਤੀ ਜਾਂਚ! 

ਦੱਸ ਦੇਈਏ ਕਿ ਪੰਜਾਬ ਵਿੱਚ 13,000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਭੰਗ ਹੋ ਚੁੱਕੀਆਂ ਹਨ। ਬਾਕੀ 153 ਵਿੱਚੋਂ 76 ਪੰਚਾਇਤ ਸੰਮਤੀਆਂ ਨੂੰ ਸਰਕਾਰ ਨੇ ਭੰਗ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋAmritpal Singh Raid: ਪੰਜਾਬ 'ਚ ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਪਹੁੰਚੀ NIA ਦੀ ਟੀਮ 
 

Trending news