Rajasansi News: ਪੰਚਾਇਤੀ ਚੋਣਾਂ ਦੇ ਉੁਮੀਦਵਾਰਾਂ ਵੱਲੋਂ ਐਸਡੀਐਮ ਦਫਤਰ ਅੱਗੇ ਨਾਅਰੇਬਾਜ਼ੀ; ਰਿਟਰਨਿੰਗ ਅਫਸਰ ਖਿਲਾਫ਼ ਕਾਰਵਾਈ ਮੰਗੀ
Advertisement
Article Detail0/zeephh/zeephh2465645

Rajasansi News: ਪੰਚਾਇਤੀ ਚੋਣਾਂ ਦੇ ਉੁਮੀਦਵਾਰਾਂ ਵੱਲੋਂ ਐਸਡੀਐਮ ਦਫਤਰ ਅੱਗੇ ਨਾਅਰੇਬਾਜ਼ੀ; ਰਿਟਰਨਿੰਗ ਅਫਸਰ ਖਿਲਾਫ਼ ਕਾਰਵਾਈ ਮੰਗੀ

Rajasansi News: ਵੱਖ-ਵੱਖ ਪਿੰਡਾਂ ਦੇ ਉੁਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ, ਕੁਝ ਉਮੀਦਵਾਰਾਂ ਦੇ ਬਿਨਾਂ ਵਜਾ ਨਾਮਜ਼ਦਗੀ ਪੱਤਰ ਰੱਦ ਕਰਨ ਤੇ ਕਈ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆਂ ਰਾਜਾਸਾਂਸੀ ਵਿੱਚ ਐਸਡੀਐਮ ਦਫ਼ਤਰ ਦਾ ਘਿਰਾਓ ਕੀਤਾ ਗਿਆ। 

Rajasansi News: ਪੰਚਾਇਤੀ ਚੋਣਾਂ ਦੇ ਉੁਮੀਦਵਾਰਾਂ ਵੱਲੋਂ ਐਸਡੀਐਮ ਦਫਤਰ ਅੱਗੇ ਨਾਅਰੇਬਾਜ਼ੀ; ਰਿਟਰਨਿੰਗ ਅਫਸਰ ਖਿਲਾਫ਼ ਕਾਰਵਾਈ ਮੰਗੀ

Rajasansi News(ਭਰਤ ਸ਼ਰਮਾ): ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ-6 ਦੇ ਰਿਟਰਨਿੰਗ ਅਫ਼ਸਰ ਵੱਲੋਂ ਮਨਮਰਜ਼ੀ ਕਰਦਿਆਂ ਕਰੀਬ 10 ਪਿੰਡਾਂ ਦੇ ਕੁਝ ਪੰਚਾਇਤੀ ਉਮੀਦਵਾਰਾਂ ਨੂੰ ਪਿਛਲੇ ਦੋ ਦਿਨਾਂ ਤੋਂ ਭਾਰੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਵੱਖ-ਵੱਖ ਪਿੰਡਾਂ ਦੇ ਉੁਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ, ਕੁਝ ਉਮੀਦਵਾਰਾਂ ਦੇ ਬਿਨਾਂ ਵਜਾ ਨਾਮਜ਼ਦਗੀ ਪੱਤਰ ਰੱਦ ਕਰਨ ਅਤੇ ਕਈ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆਂ ਰਾਜਾਸਾਂਸੀ ਵਿੱਚ ਐਸਡੀਐਮ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ ਤੇ ਰਿਟਰਨਿੰਗ ਅਫਸਰ ਨੂੰ ਘੇਰ ਕੇ ਤੁਰੰਤ ਮਸਲੇ ਹੱਲ ਕਰਨ ਲਿਆ ਕਿਹਾ ਗਿਆ।

ਖੱਜਲ-ਖੁਆਰ ਹੋ ਰਹੇ ਸਾਰੇ ਉੁਮੀਦਵਾਰ ਖੁਦ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ, ਚੋਣ ਨਿਸ਼ਾਨ ਜਾਰੀ ਕਰਨ, ਵਾਰਡਾਂ ਨੂੰ ਸਹੀ ਕਰਨ ਅਤੇ ਬਿਨਾਂ ਵਜਾ ਰੱਦ ਕੀਤੇ ਨਾਮਜ਼ਦਗੀ ਪੱਤਰ ਬਹਾਲ ਕਰਨ ਦੀ ਮੰਗ ਕੀਤੀ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ ਉਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਇਸ ਦੌਰਾਨ ਨਾਇਬ ਤਹਸੀਲਦਾਰ ਤਰਲੋਚਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਰਿਟਰਨਿੰਗ ਅਫਸਰ ਸਾਰਾ ਦਿਨ ਆਪਣੀ ਸੀਟ ਤੋਂ ਗਾਇਬ ਰਿਹਾ ਹੈ ਤੇ ਆਪਣੀਆਂ ਮਨਮਰਜ਼ੀ ਕਰ ਰਿਹਾ ਹੈ। ਇਸ ਦੀ ਸਬੰਧਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Bathinda News: ਨਰਮੇ ਦੀ ਮੰਡੀਆਂ ਵਿਚ ਆਮਦ ਸ਼ੁਰੂ, ਫਸਲ ਦਾ ਚੰਗਾ ਰੇਟ ਮਿਲਣ ਤੇ ਕਿਸਾਨ ਹੋਏ ਖੁਸ਼

ਉਧਰ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਭਾਰੀ ਪੁਲਿਸ ਫੋਰਸ ਨਾਲ ਪੁੱਜੇ ਥਾਣਾ ਰਾਜਾਸਾਂਸੀ ਦੇ ਐਸਐਚਓ ਹਰਚੰਦ ਸਿੰਘ ਨੇ ਕਿਹਾ ਕਿ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ-6 ਦਾ ਰਿਟਰਨਿੰਗ ਅਫਸਰ ਦਿਮਾਗੀ ਤੌਰ ਉਤੇ ਪਰੇਸ਼ਾਨ ਹੈ, (ਮੈਂਟਲੀ ਅਪਸੈਟ) ਹਨ। ਇਸ ਦੀ ਜਾਣਕਾਰੀ ਐਸਡੀਐਮ ਨੂੰ ਦਿੱਤੀ ਗਈ ਹੈ, ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਰਾਤ ਦੇ ਸਮੇਂ ਵਿੱਚ ਨਵੇਂ ਸਿਰਿਓਂ ਰਿਟਰਨਿੰਗ ਅਫਸਰ ਨਿਯੁਕਤ ਕਰਕੇ ਸਵੇਰੇ 10 ਵਜੇ ਤੱਕ ਸਾਰੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : Panchayat Elections: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕੀ ਪਿੰਡ ਧਰਮਕੋਟ ਦੀ ਪੰਚਾਇਤੀ ਚੋਣ ਪ੍ਰਕੀਰਿਆ, ਜਾਣੋ ਕਾਰਨ

Trending news