Punjab Passport: ਜਾਣਕਾਰੀ ਅਨੁਸਾਰ ਇਸ ਵੇਲੇ ਲਗਪਗ ਤਿੰਨ ਕਰੋੜ ਦੀ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ 88 ਲੱਖ 17 ਹਜ਼ਾਰ 286 ਲੋਕਾਂ ਕੋਲ ਪਾਸਪੋਰਟ ਹਨ।
Trending Photos
Punjab Passport (ਕਲਦੀਪ ਧਾਲੀਵਾਲ): ਪੰਜਾਬ ਵਿੱਚ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵਿੱਚ ਪੰਜਾਬ ਨੇ ਵੱਡੇ- ਵੱਡੇ ਸੂਬਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਸਾਲ 2024 ਦਾ ਜੁਲਾਈ ਮਹੀਨਾ ਖ਼ਤਮ ਹੋ ਗਿਆ ਹੈ, ਪੰਜਾਬ ਵਿੱਚ ਹੁਣ ਤੱਕ 6 ਲੱਖ 97 ਹਜ਼ਾਰ 102 ਪਾਸਪੋਰਟ ਬਣ ਚੁੱਕੇ ਹਨ। ਸਾਲ 2014 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 88 ਲੱਖ 17 ਹਜ਼ਾਰ 286 ਲੋਕਾਂ ਵੱਲੋਂ ਪਾਸਪੋਰਟ ਬਣਾਏ ਜਾ ਚੁੱਕੇ ਹਨ। ਇਸ ਨੂੰ ਭਾਵੇਂ ਮਜਬੂਰੀ ਕਹਿ ਲਓ ਜਾਂ ਫਿਰ ਵਿਦੇਸ਼ ਜਾਣ ਦਾ ਸ਼ੌਕ, ਪਰ ਪੰਜਾਬ ਦੇ ਔਸਤਨ ਹਰ ਤੀਜੇ ਵਿਅਕਤੀ ਕੋਲ ਅੱਜ ਪਾਸਪੋਰਟ ਹੈ।
ਪੰਜਾਬ ਵਿੱਚ ਸਾਲ 2024 ਦੇ ਪਹਿਲੇ 7 ਮਹੀਨਿਆਂ ਵਿਚ ਹੀ 6 ਲੱਖ 97 ਹਜ਼ਾਰ 102 ਪਾਸਪੋਰਟ ਬਣੇ ਹਨ। ਜੇਕਰ ਇਸ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਕੈਲਕੁਲੇਟ ਕੀਤਾ ਜਾਵੇ ਤਾਂ ਇਸ ਸਾਲ ਦੇ ਮੁਤਾਬਿਕ ਸੂਬੇ ਵਿੱਚ ਪ੍ਰਤੀਦਿਨ ਵਿਚ ਬਣਦੇ ਨੇ 3 ਹਜ਼ਾਰ 273 ਪਾਸਪੋਰਟ ਅਤੇ ਹਰ ਇਕ ਮਿੰਟ ਵਿੱਚ 2 ਪਾਸਪੋਰਟ ਬਣਦੇ ਹਨ। ਇਨ੍ਹਾਂ ਪਾਸਪੋਰਟ ਨੂੰ ਬਣਾਉਣ ਦੇ ਲਈ ਔਸਤਨ ਇਕ ਦਿਨ ਵਿਚ ਜੇਕਰ ਖ਼ਰਚ ਦੀ ਗੱਲ ਕਰੀਏ ਤਾਂ ਪੰਜਾਬੀ ਪਾਸਪੋਰਟ ਬਣਾਉਣ ਲਈ 49 ਲੱਖ ਰੁਪਏ ਖਰਚਦੇ ਹਨ।
ਜੇਕਰ ਗੱਲ ਗੁਆਂਢੀ ਸੂਬੇ ਹਰਿਆਣਾ ਦੀ ਕਰੀਏ ਤਾਂ ਵਿੱਚ ਸਾਲ 2024 ’ਚ ਜੁਲਾਈ ਮਹੀਨੇ ਤੱਕ 3.39 ਲੱਖ ਪਾਸਪੋਰਟ ਬਣੇ ਹਨ ਜੋ ਪੰਜਾਬ ਨਾਲੋਂ ਘੱਟ ਹਨ। ਸਾਲ 2023 ਵਿਚ ਦੇਸ਼ ਭਰ ’ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਹੈ ਜਿੱਥੇ 15.10 ਲੱਖ ਪਾਸਪੋਰਟ ਬਣੇ ਹਨ ਅਤੇ ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ। ਤੀਜਾ ਨੰਬਰ ਪੰਜਾਬ ਦਾ ਹੈ ਜਿੱਥੇ 11.94 ਲੱਖ ਪਾਸਪੋਰਟ ਬਣੇ ਸਨ।
ਹਿਮਾਚਲ ਪ੍ਰਦੇਸ਼ ਵਿੱਚ ਇਸ ਸਾਲ 2024 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 41,749 ਪਾਸਪੋਰਟ ਬਣੇ। ਸਾਲ 2014 ਤੋਂ ਲੈ ਕੇ ਹੁਣ ਤੱਕ 5 ਲੱਖ 32 ਹਜ਼ਾਰ ਲੋਕ ਪਾਸਪੋਰਟ ਬਣ ਚੁੱਕੇ ਹਨ। ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਹਿਮਾਚਲ ਦੀ ਗਿਣਤੀ 77 ਲੱਖ 56 ਹਜ਼ਾਰ ਹੈ ਤਾਂ ਔਸਤਨ ਹਰ 14ਵੇਂ ਵਿਅਕਤੀ ਕੋਲ ਪਾਸਪੋਰਟ ਹੈ।
ਰਾਜਸਥਾਨ ਵਿੱਚ ਇਸ ਸਾਲ 2024 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 2 ਲੱਖ 28 ਹਜ਼ਾਰ ਪਾਸਪੋਰਟ ਬਣੇ। ਸਾਲ 2014 ਤੋਂ ਲੈ ਕੇ ਹੁਣ ਤੱਕ 34 ਲੱਖ 76 ਹਜ਼ਾਰ ਲੋਕ ਪਾਸਪੋਰਟ ਬਣ ਚੁੱਕੇ ਹਨ। ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਹਿਮਾਚਲ ਦੀ ਗਿਣਤੀ 8 ਕਰੋੜ 36 ਹਜ਼ਾਰ ਹੈ ਤਾਂ ਔਸਤਨ ਹਰ 24ਵੇਂ ਵਿਅਕਤੀ ਕੋਲ ਪਾਸਪੋਰਟ ਹੈ।
ਯੂਪੀ ਵਿੱਚ ਇਸ ਸਾਲ 2024 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 7 ਲੱਖ 31 ਹਜ਼ਾਰ ਪਾਸਪੋਰਟ ਬਣੇ। ਸਾਲ 2014 ਤੋਂ ਲੈ ਕੇ ਹੁਣ ਤੱਕ 34 ਲੱਖ 76 ਹਜ਼ਾਰ ਲੋਕ ਪਾਸਪੋਰਟ ਬਣ ਚੁੱਕੇ ਹਨ। ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਹਿਮਾਚਲ ਦੀ ਗਿਣਤੀ 8 ਕਰੋੜ 36 ਹਜ਼ਾਰ ਹੈ ਤਾਂ ਔਸਤਨ ਹਰ 23ਵੇਂ ਵਿਅਕਤੀ ਕੋਲ ਪਾਸਪੋਰਟ ਹੈ।
ਦਿੱਲੀ ਵਿੱਚ ਇਸ ਸਾਲ 2024 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 2 ਲੱਖ 96 ਹਜ਼ਾਰ ਪਾਸਪੋਰਟ ਬਣੇ। ਸਾਲ 2014 ਤੋਂ ਲੈ ਕੇ ਹੁਣ ਤੱਕ 11 ਲੱਖ 05 ਹਜ਼ਾਰ ਲੋਕ ਪਾਸਪੋਰਟ ਬਣ ਚੁੱਕੇ ਹਨ। ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਹਿਮਾਚਲ ਦੀ ਗਿਣਤੀ 1 ਕਰੋੜ 56 ਹਜ਼ਾਰ ਹੈ ਤਾਂ ਔਸਤਨ ਹਰ 8ਵੇਂ ਵਿਅਕਤੀ ਕੋਲ ਪਾਸਪੋਰਟ ਹੈ।
ਜੰਮੂ-ਕਸ਼ਮੀਰ ਵਿੱਚ ਇਸ ਸਾਲ 2024 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 1 ਲੱਖ 06 ਹਜ਼ਾਰ ਪਾਸਪੋਰਟ ਬਣੇ। ਸਾਲ 2014 ਤੋਂ ਲੈ ਕੇ ਹੁਣ ਤੱਕ 42 ਲੱਖ 58 ਹਜ਼ਾਰ ਲੋਕ ਪਾਸਪੋਰਟ ਬਣ ਚੁੱਕੇ ਹਨ। ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਹਿਮਾਚਲ ਦੀ ਗਿਣਤੀ 3 ਕਰੋੜ 38 ਹਜ਼ਾਰ ਹੈ ਤਾਂ ਔਸਤਨ ਹਰ 14ਵੇਂ ਵਿਅਕਤੀ ਕੋਲ ਪਾਸਪੋਰਟ ਹੈ।
ਪੰਜਾਬ ਦੇ ਜਿਹੜੇ ਨੌਜਵਾਨ ਕੈਨੇਡਾ ਜਾਂ ਹੋਰ ਦੇਸ਼ਾਂ ’ਚ ਪੀਆਰ ਹੋ ਗਏ ਹਨ, ਉਨ੍ਹਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਹਨ। ਪੰਜਾਬ ਵਿਚ ਕਰੀਬ 55 ਲੱਖ ਘਰ ਹਨ ਜਦੋਂ ਕਿ ਸਾਢੇ ਦਸ ਵਰ੍ਹਿਆਂ ’ਚ 88.17 ਲੱਖ ਪਾਸਪੋਰਟ ਬਣ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਕਰੀਬ 28 ਹਜ਼ਾਰ ਬਾਸ਼ਿੰਦੇ ਬੀਤੇ ਨੌਂ ਸਾਲਾਂ ’ਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ। ਇਸ ਤਰ੍ਹਾਂ ਦੇ ਰੁਝਾਨ ਤੋਂ ਲੱਗਦਾ ਹੈ ਕਿ ਆਉਂਦੇ ਵਰ੍ਹਿਆਂ ’ਚ ਪੰਜਾਬ ਦੇ ਪਿੰਡ ਖ਼ਾਲੀ ਹੋ ਜਾਣਗੇ। ਬਹੁਤੇ ਪਿੰਡਾਂ ’ਚ ਤਾਂ ਅਜਿਹੇ ਹਾਲਾਤ ਬਣ ਵੀ ਚੁੱਕੇ ਹਨ।