Pathankot News: ਗਲੀ 'ਚ ਖੇਡ ਰਹੀ 6 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਵਿਅਕਤੀ ਗ੍ਰਿਫ਼ਤਾਰ
Advertisement
Article Detail0/zeephh/zeephh1805216

Pathankot News: ਗਲੀ 'ਚ ਖੇਡ ਰਹੀ 6 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਵਿਅਕਤੀ ਗ੍ਰਿਫ਼ਤਾਰ

Pathankot Child Rape News:ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ FIR ਦਰਜ ਕਰ ਲਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

 

Pathankot News: ਗਲੀ 'ਚ ਖੇਡ ਰਹੀ 6 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਵਿਅਕਤੀ ਗ੍ਰਿਫ਼ਤਾਰ

Pathankot Child Rape News: ਪੰਜਾਬ ਵਿੱਚ ਜਬਰ ਜਨਾਹ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਿੰਡ 'ਚ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ। 6 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਫੜਿਆ ਗਿਆ।

ਦੱਸ ਦਈਏ ਕਿ 6 ਸਾਲ ਦੀ ਬੱਚੀ ਗਲੀ 'ਚ ਖੇਡ ਰਹੀ ਸੀ ਅਤੇ ਕੁਝ ਸਮਾਂ ਹੋਣ ਤੋਂ ਬਾਅਦ ਜਦੋਂ ਘਰ ਨਹੀਂ ਪਹੁੰਚੀ ਤਾਂ ਬੱਚੀ ਦੀ ਮਾਂ ਉਸ ਨੂੰ ਲੱਭਣ ਲਈ ਨਿਕਲੀ ਪਈ। ਇਸ ਤੋਂ ਬਾਅਦ ਜਦੋਂ ਮਾਂ ਨੇ ਅਚਾਨਕ ਬੱਚੀ ਦੀ ਰੋਣ ਦੀ ਅਵਾਜ਼ ਸੁਣੀ। ਉਸ ਨੂੰ ਲੱਭਿਆ ਤਾਂ ਸਾਰੀ ਘਟਨਾ ਦਾ ਖੁਲਾਸਾ ਹੋਇਆ।  ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ FIR ਦਰਜ ਕਰ ਲਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ:  Amritsar News: ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੀਤੀ ਗਈ ਕੋਸ਼ਿਸ਼, ਜਾਂਚ 'ਚ ਜੁਟੀ ਪੁਲਿਸ

ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਐੱਫ.ਆਈ.ਆਰ ਦਰਜ ਕਰਕੇ ਦੋਸ਼ੀ ਨੂੰ 376 ਏ.ਬੀ., 511 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।  ਧਾਰਾ 506 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧਾਰ ਕਾਲਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਇੱਕ ਪਿੰਡ ਵਿੱਚ ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਉਸੇ ਸਮੇਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕਰ ਲਈ ਹੈ।

ਇਹ ਵੀ ਪੜ੍ਹੋ: Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਸਚਿਨ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ 

ਬੀਤੇ ਦਿਨੀ ਹਲਕਾ ਘਨੌਰ ਅਧੀਨ ਆਉਂਦੇ ਇੱਕ ਪਿੰਡ ਦੀ ਨਾਬਾਲਿਗ ਲੜਕੀ ਨੂੰ ਅਗ਼ਵਾ ਕਰਕੇ ਜਬਰ ਜਨਾਹ ਕੀਤਾ ਗਿਆ। ਨਾਬਾਲਿਗ ਲੜਕੀ ਦਰਅਸਲ ਸ਼ਾਮ ਕਰੀਬ ਸੱਤ ਵਜੇ ਘਰ ਤੋਂ ਸਬਜ਼ੀ ਖ਼ਰੀਦਣ ਲਈ ਨਿਕਲੀ ਸੀ ਪਰ ਜਦ ਉਹ ਕਰੀਬ ਇੱਕ ਘੰਟੇ ਤੱਕ ਘਰ ਨਹੀਂ ਪੁੱਜੀ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਰਾਤ 9 ਵਜੇ ਕਰੀਬ ਬੱਚੀ ਦੇ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਹੱਥ-ਪੈਰ ਬੰਨ੍ਹੇ ਹੋਏ ਮਿਲੇ।

Trending news