Punjab Patwari Strike: ਪੰਜਾਬ ਭਰ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ!
Advertisement
Article Detail0/zeephh/zeephh1850297

Punjab Patwari Strike: ਪੰਜਾਬ ਭਰ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ!

Patwari Strike News: ਪਟਵਾਰੀਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀ ਜਾਂਦੀ ਉਦੋਂ ਤੱਕ ਉਹਨਾਂ ਵੱਲੋਂ ਲਗਾਤਾਰ ਇਸੇ ਤਰ੍ਹਾਂ ਰੋਸ ਜਾਹਿਰ ਕੀਤਾ ਜਾਵੇਗਾ।

Punjab Patwari Strike: ਪੰਜਾਬ ਭਰ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ!

Punjab Patwari Strike News: ਅੱਜ ਯਾਨੀ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ, ਜਿਸ ਨੂੰ ਲੈ ਕੇ ਲੁਧਿਆਣਾ ਦੀ ਗਿੱਲ ਤਹਿਸੀਲ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਪਟਵਾਰੀਆਂ ਵੱਲੋਂ ਸਿਰਫ਼ ਆਪਣੇ ਚਾਰਜ ਦਾ ਹੀ ਕੰਮ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੇ ਕਿਹਾ ਕਿ ਵਾਧੂ ਚਾਰਜ ਦਾ ਕੰਮ ਉਨ੍ਹਾਂ ਵੱਲੋਂ ਨਹੀਂ ਕੀਤਾ ਜਾਵੇਗਾ।

ਇਸ ਦੌਰਾਨ ਪਟਵਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜੋ ਉਨ੍ਹਾਂ ਨਾਲ ਪਹਿਲੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਹ ਵੀ ਇਹ ਕਦਮ ਚੁੱਕਣ ਲਈ ਖੁਦ ਮਜ਼ਬੂਰ ਹਨ। 

ਇੰਨਾ ਹੀ ਨਹੀਂ ਬਲਕਿ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀ ਜਾਂਦੀ ਉਦੋਂ ਤੱਕ ਉਹਨਾਂ ਵੱਲੋਂ ਲਗਾਤਾਰ ਇਸੇ ਤਰ੍ਹਾਂ ਰੋਸ ਜਾਹਿਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Patwar Union Strike News: ਪਟਵਾਰ ਯੂਨੀਅਨ ESMA ਖ਼ਿਲਾਫ਼ ਹਾਈ ਕੋਰਟ ਦਾ ਕਰੇਗੀ ਰੁਖ਼

ਦੂਜੇ ਪਾਸੇ ਪੂਰੇ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਕਲਮ ਛੋੜ ਹੜਤਾਲ (Punjab Patwari Strike) ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਹ ਮਸਲਾ ਗਰਮਾਇਆ ਹੋਇਆ ਹੈ। ਉੱਥੇ ਹੀ ਸਰਕਾਰ ਵੱਲੋਂ ਵੀ ਇਹ ਹੜਤਾਲ ਨਾ ਕਰਨ ਦੇ ਲਈ ਚੇਤਾਵਨੀ ਵੀ ਦਿੱਤੀ ਗਈ ਪਰ ਜੇਕਰ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲਾ ਸੰਗਰੂਰ ਦੇ ਵਿੱਚ ਕਲਮ ਛੋੜ ਹੜਤਾਲ ਨਹੀਂ ਕੀਤੀ ਗਈ ਪਰ ਉਨ੍ਹਾਂ ਨੂੰ ਜੋ ਵਾਧੂ ਕੰਮ ਦਿੱਤਾ ਜਾਂਦਾ ਹੈ ਉਹ ਕੰਮ ਉਹਨਾਂ ਨੇ ਬੰਦ ਕਰ ਦਿੱਤਾ ਹੈ ਅਤੇ ਜਦੋਂ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਵੇਗੀ ਉਹ ਕੋਈ ਵੀ ਵਾਧੂ ਕੰਮ ਨਹੀਂ ਕਰਨਗੇ। 

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਦੇ ਪਟਵਾਰੀ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਨ, ਉਹਨਾਂ ਨੇ ਪੰਜਾਬ ਦੇ ਔਖੇ ਸਮੇਂ ਵਿੱਚ ਕੰਮ ਕੀਤਾ ਹੈ। ਇਸ ਲਈ ਉਹਨਾਂ ਨੂੰ ਅੱਜ ਵੀ ਕੰਮ ਕਰਨਾ ਚਾਹੀਦਾ ਹੈ, ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਹੋਰ ਸਰਕਲਾਂ ਦੇ ਕੰਮ ਵੀ ਸੰਭਾਲਣ ਤਾਂ ਜੋ ਪੰਜਾਬ ਦੇ ਲੋਕ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਅਤੇ ਨਾ ਹੀ ਦੁਖੀ ਹੋਣ।

(For more news apart from Punjab Patwari Strike News, stay tuned to Zee PHH)

Trending news