Punjab Police Crackdown Against Fake SIM Cards News: ਪੰਜਾਬ ਪੁਲਿਸ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਇੱਕੋ ਤਸਵੀਰ ਵਾਲੇ 500 ਸਿਮ ਕਾਰਡ ਵੱਖ-ਵੱਖ ਨਾਵਾਂ ਨਾਲ ਜਾਰੀ ਕੀਤੇ ਗਏ ਹਨ।
Trending Photos
Punjab Police Crackdown Against Fake SIM Cards News: ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਤਹਿਤ 1.8 ਲੱਖ ਤੋਂ ਵੱਧ ਸਿਮ ਕਾਰਡਾਂ ਨੂੰ ਬਲੌਕ ਕੀਤਾ ਗਿਆ ਹੈ ਜੋ ਕਥਿਤ ਤੌਰ 'ਤੇ ਜਾਅਲੀ ਪਛਾਣਾਂ ਦੀ ਵਰਤੋਂ ਕਰਕੇ ਐਕਟੀਵੇਟ ਕੀਤੇ ਗਏ ਸਨ। ਅਜਿਹੇ ਸਿਮ ਕਾਰਡ ਜਾਰੀ ਕਰਨ ਵਾਲੇ 17 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਇੱਕ ਬਿਆਨ ਵਿੱਚ ਪੁਲਿਸ ਵੱਲੋਂ ਕਿਹਾ ਗਿਆ ਕਿ ਪੰਜਾਬ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਨੇ ਦੂਰਸੰਚਾਰ ਵਿਭਾਗ (DoT) ਦੇ ਸਹਿਯੋਗ ਨਾਲ ਡਿਸਟ੍ਰੀਬਿਊਟਰਾਂ ਅਤੇ ਏਜੰਟਾਂ ਵਿਰੁੱਧ ਕਾਰਵਾਈ (Punjab Police Crackdown Against Fake SIM Cards News) ਸ਼ੁਰੂ ਕਰ ਦਿੱਤੀ ਹੈ ਜੋ ਜਾਅਲੀ ਆਈਡੀ ਨਾਲ ਸਿਮ ਕਾਰਡ ਵੇਚਣ ਵਿੱਚ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੁਰੱਖਿਆ ਲਈ ਵੱਡਾ ਖਤਰਾ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਸਾਈਬਰ ਅਪਰਾਧ ਅਤੇ "ਰਾਸ਼ਟਰ ਵਿਰੋਧੀ" ਕਾਰਵਾਈਆਂ ਝੂਠੇ ਦਸਤਾਵੇਜ਼ਾਂ ਨਾਲ ਜੁੜੇ ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਪੁਆਇੰਟ ਆਫ਼ ਸੇਲਜ਼ (ਪੀਓਐਸ) ਏਜੰਟਾਂ ਅਤੇ ਅਜਿਹੇ ਸਿਮ ਕਾਰਡ ਜਾਰੀ ਕਰਨ ਵਾਲੇ ਹੋਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਡੀਜੀਪੀ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ 17 ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਅਜਿਹੇ ਸਿਮ ਕਾਰਡਾਂ ਦੀ ਵਿਕਰੀ ਵਿੱਚ ਸ਼ਾਮਲ ਪਾਏ ਗਏ ਸਨ, ਇਸ ਤੋਂ ਇਲਾਵਾ ਪਿਛਲੇ ਤਿੰਨ ਦਿਨਾਂ ਵਿੱਚ ਰਾਜ ਭਰ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ 52 ਐਫਆਈਆਰ ਦਰਜ ਕੀਤੀਆਂ ਗਈਆਂ ਸਨ।
ਸਪੈਸ਼ਲ ਡੀਜੀਪੀ, ਅੰਦਰੂਨੀ ਸੁਰੱਖਿਆ, ਆਰ ਐਨ ਢੋਕੇ ਨੇ ਕਿਹਾ ਕਿ ਉਨ੍ਹਾਂ ਨੇ ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ: Former CM Charanjit Channi News: ਸੀਐਮ ਭਗਵੰਤ ਮਾਨ ਦੀ ਚੁਣੌਤੀ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪਲਟਵਾਰ
ਢੋਕੇ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਇੱਕੋ ਤਸਵੀਰ ਵਾਲੇ 500 ਸਿਮ ਕਾਰਡ ਵੱਖ-ਵੱਖ ਨਾਵਾਂ ਨਾਲ ਜਾਰੀ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ), ਕਾਊਂਟਰ ਇੰਟੈਲੀਜੈਂਸ, ਰਾਕੇਸ਼ ਅਗਰਵਾਲ ਨੂੰ ਇਸ ਸਬੰਧ ਵਿੱਚ ਨੋਡਲ ਅਫ਼ਸਰ ਬਣਾਇਆ ਗਿਆ ਹੈ ਅਤੇ ਅਜਿਹੇ ਹੋਰ ਸਿਮ ਕਾਰਡਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਸ਼ੇਸ਼ ਡੀਜੀਪੀ ਨੇ ਪ੍ਰਚੂਨ ਵਿਕਰੇਤਾਵਾਂ ਨੂੰ ਕੇਵਾਈਸੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ, ਅਤੇ ਕਿਹਾ ਕਿ ਇਸ ਗਲਤੀ ਨੇ ਹਜ਼ਾਰਾਂ ਸਿਮ ਕਾਰਡਾਂ ਨੂੰ ਧੋਖਾਧੜੀ ਨਾਲ ਸਰਗਰਮ ਕਰਨ ਵਿੱਚ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ: CM Bhagwant mann Z+ Security: ਸੀਐਮ ਭਗਵੰਤ ਮਾਨ ਨੂੰ ਮਿਲੀ ਜ਼ੈੱਡ ਪਲਸ ਸੁਰੱਖਿਆ, ਸੀਆਰਪੀਐਫ ਦੇ ਜਵਾਨ ਹੋਣਗੇ ਤਾਇਨਾਤ