Punjab Politics: ਰਾਣਾ ਕੇਪੀ ਸਿੰਘ ਦਾ ਵੱਡਾ ਬਿਆਨ- ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ 'ਚ ਕਾਂਗਰਸ ਦੀ ਸਰਕਾਰ ਜ਼ਰੂਰੀ
Advertisement
Article Detail0/zeephh/zeephh2232642

Punjab Politics: ਰਾਣਾ ਕੇਪੀ ਸਿੰਘ ਦਾ ਵੱਡਾ ਬਿਆਨ- ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ 'ਚ ਕਾਂਗਰਸ ਦੀ ਸਰਕਾਰ ਜ਼ਰੂਰੀ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਵਲੋਂ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਕਿਹਾ ਗਿਆ ਹੈ ਕਿ ਪਾਰਟੀ ਵਰਕਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਲਈ ਦਿ

Punjab Politics: ਰਾਣਾ ਕੇਪੀ ਸਿੰਘ ਦਾ ਵੱਡਾ ਬਿਆਨ- ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ 'ਚ ਕਾਂਗਰਸ ਦੀ ਸਰਕਾਰ ਜ਼ਰੂਰੀ

Rana KP Singh News/ਬਿਮਲ ਸ਼ਰਮਾ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਵਲੋਂ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਕਿਹਾ ਗਿਆ ਹੈ ਕਿ ਪਾਰਟੀ ਵਰਕਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਚੋਣਾਂ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਹਨ। ਪੰਜਾਬ ਦੀ ਸਰਕਾਰ ਉੱਤੇ ਬੋਲਦੇ ਹੋਏ ਕਿਹਾ ਕਿ ਸਾਡੀ ਸਰਕਾਰ ਵੱਲੋਂ ਇੱਕ ਇਲਾਕੇ ਵਿੱਚ ਜੋ ਲਿਫਟ ਇਰੀਗੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਹ ਉੱਥੇ ਹੀ ਖੜਾ ਹੈ। ਜੋ ਸਾਡੀ ਸਰਕਾਰ ਨੇ ਪੰਚਾਇਤਾਂ ਨੂੰ ਵਿਕਾਸ ਲਈ ਪੈਸੇ ਦਿੱਤੇ ਸਨ ਉਹ ਆਪ ਦੀ ਸਰਕਾਰ ਨੇ ਉਹਨਾਂ ਤੋਂ ਵਾਪਸ ਲੈ ਲਏ।

 ਉਹਨਾਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ ਨਾ ਤਾਂ ਪੰਜਾਬ ਕੈਲੀਫੋਰਨੀਆ ਬਣ ਸਕਿਆ, ਤੇ ਨਾ ਹੀ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਮਿਲ ਸਕੀ। ਇਸ ਤੋਂ ਇਲਾਵਾ ਨਾ ਤਾਂ ਕੀਰਤਪੁਰ ਸਾਹਿਬ ਵਿਖੇ ਇਹਨਾਂ ਤੋਂ ਸਿਹਤ ਸਹੂਲਤਾਂ ਦੇਣ ਲਈ ਟਰੋਮਾ ਸੈਂਟਰ ਬਣ ਸਕਿਆ, ਸਾਡੀ ਸਰਕਾਰ ਵੱਲੋਂ ਜੋ ਭਾਖੜਾ ਨਹਿਰ ਤੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਉਹ ਵੀ ਇਹਨਾਂ ਤੋਂ ਦੋ ਸਾਲ ਵਿੱਚ ਪੂਰਾ ਨਹੀਂ ਹੋ ਸਕਿਆ। 

ਇਹ ਵੀ ਪੜ੍ਹੋ: Gurdaspur News: ਆਵਾਰਾ ਕੁੱਤਿਆਂ ਦਾ ਆਤੰਕ! ਸੈਰ ਕਰਨ ਗਈ ਵਿਆਹੁਤਾ ਨੂੰ ਕੁੱਤਿਆਂ ਨੇ ਵੱਢਿਆ, ਹੋਈ ਮੌਤ

ਉਹਨਾਂ ਕਿਹਾ ਕਿ ਬੂੰਗਾ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੀ ਸੜਕ ਵੀ ਇਹਨਾਂ ਤੋਂ ਬਣ ਨਹੀਂ ਸਕੀ ਜਿਸ ਕਾਰਨ ਅਧੂਰੀ ਪਈ ਸੜਕ ਤੋਂ ਲੰਘਣ ਸਮੇਂ ਰਾਹਗੀਰ ਕਾਫੀ ਪਰੇਸ਼ਾਨ ਹੁੰਦੇ ਹਨ । ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਚੰਗਰ ਇਲਾਕੇ ਵਿੱਚ ਜੋ ਲਿਫਟ ਇਰੀਗੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਹ ਉੱਥੇ ਹੀ ਖੜਾ ਹੈ। ਜੋ ਸਾਡੀ ਸਰਕਾਰ ਨੇ ਪੰਚਾਇਤਾਂ ਨੂੰ ਵਿਕਾਸ ਲਈ ਪੈਸੇ ਦਿੱਤੇ ਸਨ ਉਹ ਆਪ ਦੀ ਸਰਕਾਰ ਨੇ ਉਹਨਾਂ ਤੋਂ ਵਾਪਸ ਲੈ ਲਏ। ਕੇਂਦਰ ਦੀ ਭਾਜਪਾ ਸਰਕਾਰ ਤੇ ਵਿਅੰਗ ਕਸਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਜੋ ਗੈਸ ਸਲੰਡਰ 350 ਰੁਪਏ ਦਾ ਮਿਲਦਾ ਸੀ ਬੀਜੇਪੀ ਦੀ ਸਰਕਾਰ ਵਿੱਚ ਇੱਕ ਹਜ਼ਾਰ ਰੁਪਏ ਦਾ ਹੋ ਗਿਆ। ਜੋ ਡੀਜ਼ਲ ਤੇ ਪੈਟਰੋਲ  60/70 ਰੁਪਏ ਲੀਟਰ ਮਿਲਦਾ ਸੀ ਉਹ 100 ਰੁਪਏ ਲੀਟਰ ਹੋ ਗਿਆ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 16 ਲੱਖ ਕਰੋੜ ਰੁਪਈਆ ਆਪਣੇ ਮਿੱਤਰਾਂ ਦਾ ਮਾਫ ਕਰ ਦਿੱਤਾ। ਅੱਜ ਭਾਰਤੀ ਸੰਵਿਧਾਨ ਨੂੰ ਖਤਰਾ ਹੈ, ਇਹ ਇਲੈਕਸ਼ਨ ਸੰਵਿਧਾਨ ਨੂੰ ਬਚਾਉਣ ਦਾ ਇਲੈਕਸ਼ਨ ਹੈ। ਉਹਨਾਂ ਸਮੂਹ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ  ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਅਤੇ ਭਾਰਤੀ ਸੰਵਿਧਾਨ ਨੂੰ ਬਚਾਇਆ ਜਾ ਸਕੇ।

Trending news