Samrala Loot News: ਚੋਰਾਂ ਦੇ ਹੌਂਸਲੇ ਦਿਨੋ- ਦਿਨ ਬੁਲੰਦ! ਲੁਟੇਰਿਆਂ ਨੇ 2 ਸੀਨੀਅਰ ਸਿਟੀਜ਼ਨ ਨੂੰ ਲੁੱਟਿਆ
Advertisement
Article Detail0/zeephh/zeephh1851841

Samrala Loot News: ਚੋਰਾਂ ਦੇ ਹੌਂਸਲੇ ਦਿਨੋ- ਦਿਨ ਬੁਲੰਦ! ਲੁਟੇਰਿਆਂ ਨੇ 2 ਸੀਨੀਅਰ ਸਿਟੀਜ਼ਨ ਨੂੰ ਲੁੱਟਿਆ

Punjab Samrala Loot News: ਇਹ ਘਟਨਾ ਰਾਤ ਉਸ ਵੇਲੇ ਹੋਈ ਜਦੋਂ ਕਲੱਕਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦੇ ਪਿੰਡ ਮਾਣਕੀ ਨਿਵਾਸੀ ਰਜਿੰਦਰ ਸਿੰਘ ਆਪਣੇ ਇੱਕ ਹੋਰ ਰਿਸ਼ਤੇਦਾਰ ਪਰਮਿੰਦਰ ਸਿੰਘ ਨਾਲ ਕਾਰ ਵਿੱਚ ਸਵਾਰ ਹੋ ਕੇ ਸਮਰਾਲਾ ਤੋਂ ਪਿੰਡ ਮਾਣਕੀ ਵਿਖੇ ਜਾ ਰਹੇ ਸਨ। 

Samrala Loot News: ਚੋਰਾਂ ਦੇ ਹੌਂਸਲੇ ਦਿਨੋ- ਦਿਨ ਬੁਲੰਦ! ਲੁਟੇਰਿਆਂ ਨੇ 2 ਸੀਨੀਅਰ ਸਿਟੀਜ਼ਨ ਨੂੰ ਲੁੱਟਿਆ

Punjab Samrala Loot News: ਪੰਜਾਬ ਵਿੱਚ ਲੁੱਟ ਖੋਹ ਅਤੇ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਸਮਰਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਬੇਖੋਫ਼ ਹੋਏ ਲੁਟੇਰਿਆਂ ਵੱਲੋਂ ਕਾਰ ਸਵਾਰ ਦੋ ਸੀਨਅਰ ਸਿਟੀਜ਼ਨ ਦੀ ਗੱਡੀ ਰੋਕ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਪਿਛਲੇ ਟਾਇਰ ਨੂੰ ਅੱਗ ਲੱਗੀ ਹੈ। ਇਸ ਦੌਰਾਨ ਜਿਵੇਂ ਹੀ ਉਹ ਬਾਹਰ ਨਿੱਕਲੇ 'ਤੇ ਟਾਇਰ ਨੂੰ ਦੇਖਦੇ ਤਾਂ ਉਸ ਦੇ ਸਿਰ ਉੱਤੇ ਵਾਰ ਕਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਲੁੱਟ ਲਿਆ।

ਇਹ ਘਟਨਾ ਰਾਤ ਉਸ ਵੇਲੇ ਹੋਈ ਜਦੋਂ ਕਲੱਕਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦੇ ਪਿੰਡ ਮਾਣਕੀ ਨਿਵਾਸੀ ਰਜਿੰਦਰ ਸਿੰਘ ਆਪਣੇ ਇੱਕ ਹੋਰ ਰਿਸ਼ਤੇਦਾਰ ਪਰਮਿੰਦਰ ਸਿੰਘ ਨਾਲ ਕਾਰ ਵਿੱਚ ਸਵਾਰ ਹੋ ਕੇ ਸਮਰਾਲਾ ਤੋਂ ਪਿੰਡ ਮਾਣਕੀ ਵਿਖੇ ਜਾ ਰਹੇ ਸਨ। 

ਰਾਤ ਕਰੀਬ 10 ਵਜੇ ਜਿਵੇਂ ਹੀ ਉਹ ਪਿੰਡ ਉਟਾਲਾਂ ਬਾਈਪਾਸ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਦੀ ਗੱਡੀ ਰੁਕਵਾ ਲਈ। ਮਦਦ ਕਰਨ ਦੇ ਲਈ ਜਿਵੇਂ ਹੀ ਇਨ੍ਹਾਂ ਵੱਲੋਂ ਗੱਡੀ ਰੋਕੀ ਗਈ ਤਾਂ ਲੁਟੇਰਿਆਂ ਵੱਲੋਂ ਉਨ੍ਹਾਂ ’ਤੇ ਬੇਸਵਾਲ ਨਾਲ ਹਮਲਾ ਕਰਕੇ ਲਹੂਲੁਹਾਨ ਕਰ ਦਿੱਤਾ ਗਿਆ। ਰਜਿੰਦਰ ਸਿੰਘ ਕੱਲਕਤਾ ਜਿਨ੍ਹਾਂ ਦੀ ਉਮਰ 60 ਸਾਲ ਹੈ, ਕਈ ਸਾਲਾ ਤੋਂ ਕੱਲਕਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦੇ ਹਨ ਅਤੇ ਕੁਝ ਦਿਨ ਪਹਿਲਾ ਹੀ ਉਹ ਆਪਣੇ ਜੱਦੀ ਪਿੰਡ ਮਾਣਕੀ ਵਿਖੇ ਕੁਝ ਦਿਨਾਂ ਲਈ ਰਹਿਣ ਆਏ ਹੋਏ ਸਨ। 

ਇਹ ਵੀ ਪੜ੍ਹੋ: Amritsar Loot News: ਅੰਮ੍ਰਿਤਸਰ 'ਚ ਲੁੱਟ ਦੀ ਵੱਡੀ ਵਾਰਦਾਤ! ਬੰਦੂਕ ਦੀ ਨੋਕ 'ਤੇ 30 ਹਜ਼ਾਰ ਅਤੇ ਚਾਂਦੀ ਲੈ ਕੇ ਹੋਏ ਫਰਾਰ

ਗੱਡੀ ਵਿੱਚ ਉਨ੍ਹਾਂ ਨਾਲ ਲੁਧਿਆਣਾ ਨਿਵਾਸੀ ਪਰਮਿੰਦਰ ਸਿੰਘ (60) ਜੋਕਿ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਹਨ, ਸਵਾਰ ਸੀ ਅਤੇ ਉਸ ਦੇ ਵੀ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਵਜੀਆਂ ਹਨ। ਦੋਵਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਸਿਰ ਅਤੇ ਮੂੰਹ ’ਤੇ ਕਈ ਟਾਂਕੇ ਲਗਾਏ ਗਏ ਹਨ ਅਤੇ ਪੁਲਿਸ ਨੂੰ ਇਤਲਾਹ ਵੀ ਕਰ ਦਿੱਤੀ। ਇਹ ਘਟਨਾ 10 ਵਜੇ ਦੀ ਹੈ ਪਰ ਲੋਕਲ ਪੁਲਿਸ ਮੌਕੇ ਉੱਤੇ ਤਕਰੀਬਨ 2 ਘੰਟੇ ਬਾਅਦ ਪਹੁੰਚੀ। ਬਾਅਦ ਵਿੱਚ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚੀ ਪੁਲਿਸ ਹੁਣ ਘਟਨਾਂ ਦੀ ਪੜਤਾਲ ਕਰ ਰਹੀ। ਪਰੰਤੂ ਇਸ ਵਾਰਦਾਤ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਉੱਤੇ ਸਵਾਲ ਖੜੇ ਹੋ ਰਹੇ ਹਨ।

ਇਹ ਵੀ ਪੜ੍ਹੋ: Punjab News: ਲੁਟੇਰਿਆਂ ਦੇ ਹੌਂਸਲੇ ਬੁਲੰਦ! ਸਾਬਕਾ ਐੱਮ ਸੀ ਦਾ ਕੁੜਤਾ ਪਾੜ ਲੈ ਗਏ ਹਜ਼ਾਰਾਂ ਰੁਪਏ

(ਵਰੁਣ ਕੌਸ਼ਲ ਦੀ ਰਿਪੋਰਟ)

Trending news