Punjab August School Holidays: ਅਗਸਤ ਮਹੀਨੇ ਵਿੱਚ 15 ਦੇ ਸਕੂਲਾਂ ਵਿੱਚ ਛੁੱਟੀਆਂ ਦੀ ਭਰਮਾਰ ਹੈ। 4 ਐਤਵਾਰ, 5 ਸ਼ਨਿੱਚਰਵਾਰ ਤੇ ਮਹੱਤਵਪੂਰਨ ਤਿਉਹਾਰ ਵੀ ਅਗਸਤ ਮਹੀਨੇ ਵਿੱਚ ਪੈ ਰਹੇ ਹਨ।
Trending Photos
Punjab School Holidays: ਅਗਸਤ ਮਹੀਨਾ ਸ਼ੁਰੂ ਹੋ ਗਿਆ ਤੇ ਇਸ ਮਹੀਨੇ ਵਿੱਚ ਛੁੱਟੀਆਂ ਦੀ ਭਰਮਾਰ ਹੈ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਸਭ ਤੋਂ ਵੱਧ ਮੌਜਾਂ ਰਹਿਣ ਵਾਲੀਆਂ ਕਿਉਂਕਿ ਇਸ ਮਹੀਨੇ ਛੁੱਟੀਆਂ ਦਾ ਕਾਫੀ ਦੌਰ ਚੱਲੇਗਾ। ਇਸ ਵਾਰ ਅਗਸਤ ਵਿੱਚ ਸ਼ਨਿੱਚਵਾਰ ਅਤੇ ਐਤਵਾਰ ਸਮੇਤ ਕੁੱਲ 10 ਦਿਨ ਸਕੂਲਾਂ ਦੀਆਂ ਛੁੱਟੀਆਂ ਰਹਿਣਗੀਆਂ। ਸ਼ਨਿੱਚਰਵਾਰ ਨੂੰ ਛੁੱਟੀ ਨਾ ਹੋਣ 'ਤੇ ਵੀ ਮਹੀਨੇ 'ਚ 8 ਦਿਨ ਸਕੂਲ ਬੰਦ ਰਹਿਣਗੇ।
ਮਾਪੇ ਪਰਿਵਾਰ ਦੇ ਨਾਲ ਘੁੰਮਣ ਦੀ ਯੋਜਨਾ ਬਣਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀਆਂ ਛੁੱਟੀਆਂ ਹਨ। ਅਗਸਤ ਮਹੀਨੇ ਵਿੱਚ ਕਈ ਮਹੱਤਵਪੂਰਨ ਤਿਉਹਾਰ ਪੈ ਰਹੇ ਹਨ, ਜਿਸ ਕਾਰਨ ਉਨ੍ਹਾਂ ਦਿਨਾਂ ਵਿੱਚ ਜਨਤਕ ਛੁੱਟੀ ਹੋਵੇਗੀ। ਇਸ ਦੇ ਨਾਲ ਹੀ ਅਗਸਤ ਮਹੀਨੇ ਵਿੱਚ 4 ਐਤਵਾਰ (4 ਅਗਸਤ, 11 ਅਗਸਤ, 18 ਅਗਸਤ ਅਤੇ 25 ਅਗਸਤ) ਤੇ 5 ਸ਼ਨਿੱਚਰਵਾਰ ਪੈ ਰਹੇ ਹਨ। ਇਸ ਕਾਰਨ ਸਕੂਲਾਂ ਵਿੱਚ ਕਈ ਦਿਨ ਛੁੱਟੀ ਰਹੇਗੀ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜਾ, ਰੱਖੜੀ ਦਾ ਤਿਉਹਾਰ ਤੇ ਜਨਮ ਅਸ਼ਟਮੀ ਦੀ ਜਨਤਕ ਛੁੱਟੀ ਰਹੇਗੀ।
ਇਹ ਵੀ ਪੜ੍ਹੋ : Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ 'ਚ ਅੱਜ ਛਾਏ ਰਹਿਣਗੇ ਬੱਦਲ
15 ਅਗਸਤ ਦੀ ਛੁੱਟੀ
15 ਅਗਸਤ ਦਿਨ ਵੀਰਵਾਰ ਦੀ ਛੁੱਟੀ ਰਹੇਗੀ। ਕਈ ਸਕੂਲਾਂ ਵਿੱਚ 15 ਅਗਸਤ ਨੂੰ ਝੰਡੇ ਲਹਿਰਾਉਣ ਦੀ ਰਸਮ ਹੁੰਦੀ ਪਰ ਦੂਜੇ ਦਿਨ ਦੀ ਛੁੱਟੀ ਦੇ ਦਿੱਤੀ ਜਾਂਦੀ ਹੈ।
ਅਗਸਤ ਵਿੱਚ ਰੱਖੜੀ ਤੇ ਜਨਮ ਅਸ਼ਟਮੀ ਦੀਆਂ ਛੁੱਟੀਆਂ
ਇਸ ਤੋਂ ਇਲਾਵਾ ਭੈਣ-ਭਰਾ ਦਾ ਤਿਉਹਾਰ ਰੱਖੜੀ 19 ਅਗਸਤ ਨੂੰ ਪੈ ਰਿਹਾ ਹੈ। ਜਿਸ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਜਦੋਂ ਕਿ ਜਨਮ ਅਸ਼ਟਮੀ 26 ਅਗਸਤ ਨੂੰ ਹੈ। ਇਸ ਮੌਕੇ ਜਨਤਕ ਛੁੱਟੀ ਵੀ ਹੈ। ਮੰਗਲਵਾਰ ਨੂੰ ਜਨਮ ਅਸ਼ਟਮੀ ਹੈ। ਇਸ ਦੇ ਨਾਲ ਹੀ 9 ਅਗਸਤ ਨੂੰ ਨਾਗ ਪੰਚਮੀ, ਆਦਿਵਾਸੀ ਦਿਵਸ ਵੀ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ