Punjab News: ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਫਰੀਜ਼ਰ 'ਚ ਰੱਖੀ ਸੀ ਲਾਸ਼, ਦੋ ਦਿਨਾਂ ਬਾਅਦ...
Advertisement
Article Detail0/zeephh/zeephh1770022

Punjab News: ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਫਰੀਜ਼ਰ 'ਚ ਰੱਖੀ ਸੀ ਲਾਸ਼, ਦੋ ਦਿਨਾਂ ਬਾਅਦ...

Punjab's Sri Muktsar Sahib Civil Hospital Negligence News: ਪਰਿਵਾਰਕ ਮੈਂਬਰਾਂ 'ਚੋ ਕੁਝ ਨੇ ਕੈਨੇਡਾ ਤੋਂ ਵਾਪਿਸ ਆਉਣਾ ਸੀ ਤਾਂ ਇਸ ਲਈ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਸੀ। 

Punjab News: ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਫਰੀਜ਼ਰ 'ਚ ਰੱਖੀ ਸੀ ਲਾਸ਼, ਦੋ ਦਿਨਾਂ ਬਾਅਦ...

Punjab's Sri Muktsar Sahib Civil Hospital Negligence News: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਫਰੀਜ਼ਰ ਵਿੱਚ ਲਾਸ਼ ਰੱਖੀ ਹੋਈ ਸੀ ਪਰ ਦੋ ਦਿਨਾਂ ਬਾਅਦ ਲਾਸ਼ ਦੀ ਹਾਲਤ ਖਰ਼ਾਬ ਹੋ ਗਈ। 

ਲਾਸ਼ ਦੀ ਹਾਲਤ ਖਰ਼ਾਬ ਹੋਣ 'ਤੇ ਪਰਿਵਾਰਕ ਮੈਬਰਾਂ ਵੱਲੋਂ ਹਸਪਤਾਲ ਦੇ ਸਟਾਫ਼ ਤੇ ਵੱਡੇ ਦੋਸ਼ ਲਗਾਏ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਭਾਗਸਰ ਦਾ ਹੈ ਜਿੱਥੇ ਨੌਜਵਾਨ ਸ਼ੇਰਬਾਜ ਸਿੰਘ (22) ਦੀ ਬੀਤੇ ਦਿਨੀਂ ਕਰੰਟ ਲੱਗਣ ਨਾਲ ਮੌਤ ਹੋ ਗਈ। 

ਪਰਿਵਾਰਕ ਮੈਂਬਰਾਂ 'ਚੋ ਕੁਝ ਨੇ ਕੈਨੇਡਾ ਤੋਂ ਵਾਪਿਸ ਆਉਣਾ ਸੀ ਤਾਂ ਇਸ ਲਈ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: ਝੋਨਾ ਲਾਉਂਦੇ ਸਮੇਂ ਜੋਤੀ ਸਤਿੰਦਰ ਸਰਤਾਜ ਦੇ ਗੀਤ ਗਾਉਂਦੀ ਰਹਿੰਦੀ ਹੈ ਤਾਂ ਜੋ ਥਕਾਵਟ ਮਹਿਸੂਸ ਨਾ ਹੋਵੇ

ਜਦੋਂ ਅੱਜ ਪਰਿਵਾਰਕ ਮੈਂਬਰ ਅੰਤਿਮ ਰਸਮਾਂ ਲਈ ਲਾਸ਼ ਲੈਣ ਆਏ ਤਾਂ ਲਾਸ਼ ਦੀ ਹਾਲਤ ਵੇਖ ਉਹਨਾਂ ਨੇ ਸਿਵਲ ਹਸਪਤਾਲ ਦੇ ਸਟਾਫ਼ ਤੇ ਵੱਡੇ ਦੋਸ਼ ਲਾਏ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਹਨਾਂ ਦੇ ਵਾਰ-ਵਾਰ ਪੁੱਛਣ 'ਤੇ ਹਸਪਤਾਲ ਦੇ ਸਟਾਫ਼ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਮੋਰਚਰੀ ਵਿੱਚ ਮਸ਼ੀਨਾਂ ਬਿਲਕੁਲ ਠੀਕ ਹਨ। 

ਹਾਲਾਂਕਿ ਅੱਜ ਜਦੋਂ ਉਹਨਾਂ ਨੇ ਲਾਸ਼ ਦੀ ਹਾਲਤ ਵੇਖਣ ਲਈ ਸਿਵਲ ਹਸਪਤਾਲ ਵਿਖੇ ਸੰਪਰਕ ਕੀਤਾ ਤਾਂ ਵੇਖਿਆ ਕਿ ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਇਸ 'ਤੇ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਮੋਰਚਰੀ ਵਿੱਚ ਲਾਸ਼ ਰੱਖਣ ਲਈ ਲੱਗੀਆਂ ਮਸ਼ੀਨਾ ਵਿਚੋਂ ਇੱਕ ਫਰੀਜਰ ਖਰਾਬ ਹੋਣ ਕਾਰਨ ਇਹ ਸਮੱਸਿਆ ਆਈ ਹੈ। 

ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ

ਇਹ ਵੀ ਪੜ੍ਹੋ: Chorni song release: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਤੇ ਰੈਪਰ ਡਿਵਾਈਨ ਦਾ ਨਵਾਂ ਗੀਤ 'ਚੋਰਨੀ'

(For more news apart from Punjab's Sri Muktsar Sahib Civil Hospital Negligence News, stay tuned to ZeePHH)

Trending news