Sri Muktsar Sahib Robbery News: ਬੀ ਪੀ ਚੈਕ ਕਰਾਉਣ ਬਹਾਨੇ ਆਏ ਲੁਟੇਰੇ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਵਾਰਾਦਾਤ ਵਿੱਚ ਡਾਕਟਰ ਜ਼ਖ਼ਮੀ ਹੋ ਗਿਆ ਹੈ।
Trending Photos
Sri Muktsar Sahib Robbery News/(ਅਨਮੋਲ ਸਿੰਘ ਵੜਿੰਗ): ਪੰਜਾਬ ਵਿੱਚ ਲੁੱਟ ਦੀ ਵਾਰਦਾਤਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਦੀ ਕੁੱਟਮਾਰ ਕਰਕੇ ਤਿੰਨ ਲੁਟੇਰੇ ਡਾਕਟਰ ਦੇ ਗੱਲੇ ਵਿਚ ਪਈ ਨਗਦੀ ਲੈ ਕੇ ਰਫੂਚੱਕਰ ਹੋ ਗਏ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨ ਤੇਜ਼ਧਾਰ ਹਥਿਆਰ ਦੀ ਨੋਕ ਉੱਤੇ ਇੱਕ ਕਰਿਆਨਾ ਦੁਕਾਨਦਾਰ ਤੋਂ ਕਰੀਬ 20 ਹਜ਼ਾਰ ਰੁਪਏ ਲੁੱਟ ਕੇ ਲਿਜਾਣ ਵਾਲੇ ਮੋਟਰਸਾਈਕਲ ਸਵਾਰ ਅਜੇ ਕਾਬੂ ਨਹੀਂ ਆਏ ਸਨ ਕਿ ਅੱਜ ਰਾਤ ਕਰੀਬ 9 ਵਜੇ ਇਕ ਹੋਰ ਘਟਨਾ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁੱਜਰ ਰੋਡ ਸਥਿਤ ਵਿਜੇ ਕਲੀਨਿਕ ਦੇ ਡਾਕਟਰ ਵਿਜੇ ਕੁਮਾਰ ਅਨੁਸਾਰ ਜਦ ਉਹ ਕਲੀਨਿਕ ਬੰਦ ਕਰ ਰਹੇ ਸਨ ਤਾਂ ਦੋ ਵਿਅਕਤੀ ਅੰਦਰ ਆਏ ਤੇ ਬੀ ਪੀ ਚੈਕ ਕਰਵਾਉਣ ਲਈ ਕਹਿਣ ਲੱਗੇ, ਜਦ ਡਾਕਟਰ ਆਪਣੀ ਕੁਰਸੀ ਵੱਲ ਜਾਣ ਲੱਗਾ ਤਾਂ ਦੋਹਾਂ ਵਿੱਚੋਂ ਇੱਕ ਨੇ ਉਸ ਨੂੰ ਧੱਕਾ ਦਿੱਤਾ ਅਤੇ ਇੱਕ ਨੇ ਕਾਪਾ (ਤੇਜਧਾਰ ਹਥਿਆਰ) ਦੇ ਪੁੱਠੇ ਪਾਸੇ ਤੋਂ ਵਾਰ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ: Healthy Vegetables: ਹਮੇਸ਼ਾ ਫਿੱਟ ਰਹਿਣ ਲਈ ਰੋਜ਼ਾਨਾ ਖਾਓ ਇਹ 5 ਸਬਜ਼ੀਆਂ, ਸਰੀਰ ਨੂੰ ਮਿਲੇਗੀ ਊਰਜਾ
ਦੋਵੇਂ ਜਣਿਆਂ ਨੇ ਗੱਲੇ ਵਿਚ ਪਏ ਸਾਰੀ ਨਗਦੀ ਕਰੀਬ 6 ਹਜ਼ਾਰ ਰੁਪਏ ਲੈ ਗਏ। ਡਾਕਟਰ ਅਨੁਸਾਰ ਉਹਨਾਂ ਦੁਕਾਨ ਦੇ ਮਗਰ ਹੀ ਸਥਿਤ ਮਕਾਨ ਵੱਲ ਭੱਜ ਕੇ ਜਾਨ ਬਚਾਈ। ਇਹਨਾਂ ਲੁਟੇਰਿਆਂ ਦਾ ਇੱਕ ਸਾਥੀ ਬਾਹਰ ਮੋਟਰਸਾਇਕਲ ਕੋਲ ਖੜ੍ਹਾ ਰਿਹਾ ਅਤੇ ਜਦ ਦੋ ਲੁਟੇਰੇ ਅੰਦਰ ਆਏ ਤਾਂ ਉਸ ਨੋ ਬਾਹਰੋ ਕਲੀਨਿਕ ਦਾ ਸ਼ਟਰ ਵੀ ਬੰਦ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਦੌਰਾਨ ਜ਼ਖ਼ਮੀ ਡਾ. ਵਿਜੇ ਸੁਖੀਜਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਡਾ. ਸੁਖੀਜਾ ਦੇ ਦੌਵੇ ਹੱਥਾਂ ਤੇ ਸੱਟ ਲੱਗੀ ਹੈ।
ਉਧਰ ਸ਼ਹਿਰ ਵਿੱਚ ਆਏ ਦਿਨ ਹੋ ਰਹੀਆ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆ ਅਤੇ ਵਪਾਰ ਮੰਡਲ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਸਰਕਾਰੀ ਹਸਪਤਾਲ ਵਿਚ ਪਹੁੰਚੇ ਅਤੇ ਜ਼ਖ਼ਮੀ ਡਾਕਟਰ ਵਿਜੇ ਸੁਖੀਜਾ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਦਾ ਅਲਰਟ, ਧੁੰਦ ਵੀ ਰਹੇਗੀ ਛਾਈ, ਜਾਣੋ ਕਿੰਨੀ ਵਧੇਗੀ ਠੰਡ