Stubble Burning in Punjab: ਪੰਜਾਬ 'ਚ 7 ਨਵੰਬਰ ਨੂੰ 258 ਥਾਵਾਂ 'ਤੇ ਸਾੜੀ ਗਈ ਪਰਾਲੀ, ਸਭ ਤੋਂ ਵੱਧ ਸੰਗਰੂਰ 'ਚ ਵਿੱਚ ਮਾਮਲੇ ਸਾਹਮਣੇ ਆਏ ਹਨ।
Trending Photos
Stubble Burning in Punjab: ਪੰਜਾਬ ਵਿੱਚ ਇਸ ਸੀਜ਼ਨ ਵਿੱਚ 7 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 5299 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 7 ਨਵੰਬਰ ਨੂੰ ਕੁੱਲ 258 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 78 ਕੇਸ ਸੰਗਰੂਰ ਵਿੱਚ ਅਤੇ ਸਭ ਤੋਂ ਘੱਟ, ਪਰਾਲੀ ਸਾੜਨ ਦੀ ਸਿਰਫ 1 ਘਟਨਾ ਫਾਜ਼ਿਲਕਾ ਵਿੱਚ ਸਾਹਮਣੇ ਆਈ ਹੈ।
ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ 40, ਮੁਕਤਸਰ ਵਿੱਚ 23, ਮਾਨਸਾ ਵਿੱਚ 20, ਫਰੀਦਕੋਟ ਅਤੇ ਬਠਿੰਡਾ ਵਿੱਚ 16, ਜਦਕਿ ਪਟਿਆਲਾ ਵਿੱਚ 12 ਮਾਮਲੇ ਸਾਹਮਣੇ ਆਏ ਹਨ। ਜੇਕਰ ਤੁਲਨਾ ਕੀਤੀ ਜਾਵੇ ਤਾਂ 7 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ 2023 ਅਤੇ 2022 ਵਿੱਚ ਕ੍ਰਮਵਾਰ 20978 ਅਤੇ 32486 ਸਨ। ਅਤੇ ਜੇਕਰ ਅਸੀਂ ਸਿਰਫ 7 ਨਵੰਬਰ ਦੀ ਗੱਲ ਕਰੀਏ ਤਾਂ 2024 ਵਿੱਚ ਸਿਰਫ 258 ਮਾਮਲੇ ਸਾਹਮਣੇ ਆਏ ਸਨ, 2023 ਅਤੇ 2022 ਵਿੱਚ ਇਹ ਅੰਕੜਾ ਕ੍ਰਮਵਾਰ 1515 ਅਤੇ 2487 ਸੀ।
ਇੱਕ ਪਾਸੇ ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ ਵੱਧਦੇ ਜਾ ਰਹੇ ਹਨ, ਪਰ ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਵੀ ਹਨ, ਜਿੰਨ੍ਹਾਂ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈਅਤੇ ਕਿਸਾਨ ਜਾਗਰੂਕ ਹੋਏ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਪਿੱਛਲੇ ਸਾਲ ਪਰਾਲੀ ਨੂੰ ਅੱਗ ਲਗਾਉਣ ਦੇ 618 ਮਾਮਲਿਆਂ ਦੇ ਮੁਕਾਬਲੇ ਮੌਜੂਦਾ ਸਾਲ 164 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: Moga Stubble Burning: ਮੋਗਾ ਦੇ ਇਸ ਪਿੰਡ 'ਚ ਨੌਜਵਾਨ ਤੇ ਬਜ਼ੁਰਗ ਕਿਸਾਨ ਪਿਛਲੇ 7 ਸਾਲਾਂ ਤੋਂ ਨਹੀਂ ਲਗਾ ਰਹੇ ਪਰਾਲੀ ਨੂੰ ਅੱਗ
ਪਰ ਉੱਥੇ ਹੀ ਪਰਾਲੀ ਸਾੜਨ ਦੇ ਵੱਧਦੇ ਹੋਏ ਮਾਮਲੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਪ੍ਰਬੰਧਾਂ ਦੇ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨਾ ਸਾੜਨ ਪਰ ਦਿਨੋ ਦਿਨ ਪਰਾਲੀ ਸਾੜਨ ਦੇ ਵਧਦੇ ਹੋਏ ਮਾਮਲੇ ਪੰਜਾਬ ਦੇ ਲੋਕਾਂ ਲਈ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਜ਼ਿਲ੍ਹਾ ਸੰਗਰੂਰ ਪੰਜਾਬ ਭਰ ਦੇ ਵਿੱਚੋਂ ਪਰਾਲੀ ਦੇ ਅੱਗ ਲੱਗਣ ਦੇ ਮਾਮਲਿਆਂ ਦੇ ਵਿੱਚ ਪਹਿਲੇ ਨੰਬਰ ‘ਤੇ ਆ ਚੁੱਕਿਆ ਹੈ ਜਿੱਥੇ ਕੁੱਲ 744 ਮਾਮਲੇ ਸਾਹਮਣੇ ਆਏ ਹਨ। ਦੂਸਰੇ ਨੰਬਰ ‘ਤੇ ਅੰਮ੍ਰਿਤਸਰ ਹੈ ਜਿੱਥੇ 622 ਮਾਮਲੇ ਸਾਹਮਣੇ ਆਏ ਹਨ ਅਤੇ ਤੀਸਰੇ ਨੰਬਰ ‘ਤੇ ਜ਼ਿਲ੍ਹਾ ਤਰਨ ਤਾਰਨ ਹੈ ਜਿੱਥੇ 596 ਮਾਮਲੇ ਸਾਹਮਣੇ ਆਏ ਹਨ।