Punjab Sultanpur Lodhi Weather News: ਸ਼ਹਿਰ ਸੁਲਤਾਨਪੁਰ ਲੋਧੀ ਤੋਂ ਕਰਮਜੀਤ ਪੁਰ ਵੱਲ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇੱਕ ਲਗਜਰੀ ਕਾਰ ਪਾਣੀ ਵਿੱਚ ਹੀ ਫਸ ਗਈ। ਇਸੇ ਤਰ੍ਹਾਂ ਲੋਹੀਆਂ ਚੂੰਗੀ ਤੋਂ ਡੱਲਾ ਸਾਹਿਬ ਰੋਡ ਤੇ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇਹ ਰੋਡ ਵੀ ਬੰਦ ਹੋ ਗਿਆ ਹੈ।
Trending Photos
Punjab Sultanpur Lodhi Weather News: ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਦੇਰ ਰਾਤ ਤੋਂ ਪੈਂਦੇ ਮੀਂਹ ਨੇ ਸ਼ਹਿਰ ਵਿੱਚ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਰੋਡ ਤੇ ਬਣੇ ਦੋਵੇਂ ਅੰਡਰ ਬ੍ਰਿਜਾ ਤੋਂ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੀਆਂ ਗੱਡੀਆਂ ਤੇ ਹੋਰ ਵਾਹਨ ਪਾਣੀ ਵਿਚ ਡੁੱਬ ਗਏ। ਅੰਡਰ ਬ੍ਰਿਜ ਵਿੱਚ ਪਾਣੀ ਜ਼ਿਆਦਾ ਭਰ ਜਾਣ ਕਾਰਨ ਸ਼ਹਿਰ ਦੇ ਵੱਖ ਵੱਖ ਪਿੰਡਾਂ ਤੋਂ ਰੋਜ਼ਾਨਾ ਆ ਰਹੇ ਵਿਦਿਆਰਥੀ ਸਕੂਲ ਅਤੇ ਐਕਡਮੀ ਅਤੇ ਕੰਮਾਂ ਨੂੰ ਜਾਣ ਸਮੇਂ ਜਾਮ ਵਿੱਚ ਫਸੇ ਰਹੇ ਪਰੰਤੂ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।
ਸ਼ਹਿਰ ਸੁਲਤਾਨਪੁਰ ਲੋਧੀ ਤੋਂ ਕਰਮਜੀਤ ਪੁਰ ਵੱਲ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇੱਕ ਲਗਜਰੀ ਕਾਰ ਪਾਣੀ ਵਿੱਚ ਹੀ ਫਸ ਗਈ। ਇਸੇ ਤਰ੍ਹਾਂ ਲੋਹੀਆਂ ਚੂੰਗੀ ਤੋਂ ਡੱਲਾ ਸਾਹਿਬ ਰੋਡ ਤੇ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇਹ ਰੋਡ ਵੀ ਬੰਦ ਹੋ ਗਿਆ ਹੈ। ਸੁਲਤਾਨਪੁਰ ਲੋਧੀ ਨੂੰ ਆਉਂਣ ਜਾਣ ਵਾਲਿਆਂ ਨੂੰ ਕਰੀਬ 10 ਤੋਂ 15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਾ ਡਡਵਿੰਡੀ ਫ਼ਾਟਕ ਵੱਲ ਦੀ ਜਾ ਫਿਰ ਲੋਹੀਆਂ ਖਾਸ ਵੱਲੋਂ ਹੋ ਕੇ ਸੁਲਤਾਨਪੁਰ ਲੋਧੀ ਪਹੁੰਚਣਾ ਪੈ ਰਿਹਾ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅੰਡਰਬ੍ਰਿੱਜ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਬਣਾਏ ਗਏ ਸਨ। ਪਰ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਅੱਜ ਇਹ ਅੰਡਰਬ੍ਰਿਜ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜ਼ਾਏ ਆਪ ਹੀ ਸਮੱਸਿਆ ਬਣੇਂ ਹੋਵੇ ਹਨ।
ਦੱਸਣਯੋਗ ਹੈ ਕਿ ਇਹਨਾਂ ਅੰਡਰ ਬ੍ਰਿਜਾ ਦਾ ਪ੍ਰੰਬਧ ਰੇਲਵੇ ਵਿਭਾਗ ਨੇ ਕੀਤਾ ਸੀ। ਇੱਥੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਇਹ ਅੰਡਰ ਬ੍ਰਿਜ ਬਣਾਏ ਗਏ ਸਨ। ਉਸ ਸਮੇਂ ਇਸ ਦਾ ਪ੍ਰੰਬਧ ਵੀ ਵਧੀਆ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਸੀ। ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਅੰਡਰ ਬ੍ਰਿਜਾ ਨੂੰ ਉੱਪਰ ਤੋਂ ਪੂਰੀ ਤਰ੍ਹਾਂ ਛੱਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਹੈ ਕਿ ਲੋੜ੍ਹ ਪੈਣ ਤੇ ਇਹਨਾਂ ਦੇ ਨਾਲ ਹੀ ਇੱਕ ਫ਼ਾਟਕ ਦੀ ਲੋਕਾਂ ਦੇ ਆਉਣ ਜਾਣ ਵਾਸਤੇ ਸਹੂਲਤ ਰੱਖਣੀ ਚਾਹੀਦਾ ਹੈ ਤਾਂ ਜੋ ਅੰਡਰ ਬ੍ਰਿਜ ਬੰਦ ਹੋਣ ਤੇ ਲੋਕ ਫ਼ਾਟਕ ਰਾਹੀਂ ਆ ਜਾ ਸਕਣ।
ਇਹ ਵੀ ਪੜ੍ਹੋ: Punjab Farmers Protest News: ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ- 28 ਤੋਂ 30 ਸਤੰਬਰ ਤੱਕ ਰੋਕੀਆਂ ਜਾਣਗੀਆਂ ਰੇਲਾਂ
(ਚੰਦਰ ਮੜੀਆ ਦੀ ਰਿਪੋਰਟ)