'ਕਿਸੇ ਨੇ ਲਿਖਿਆ ਸੀ , 'ਲੱਗੀ ਨਜ਼ਰ ਪੰਜਾਬ ਨੂੰ ਮੇਰੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕਾਲੀਆਂ ਇਹਦੇ ਸਿਰ ਤੋਂ ਵਾਰੋ।'
Trending Photos
Punjab Budget Session 2023 news: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 2023 (Punjab Vidhan Sabha Session 2023) ਦੇ ਦੂਜੇ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ T -Shirt ਪਾ ਕੇ ਵਿਧਾਨ ਸਭਾ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਸਰਕਾਰ ਦੇ ਖਿਲਾਦ ਆਵਾਜ਼ ਬੁਲੰਦ ਕੀਤੀ ਅਤੇ ਸਦਨ ਨੂੰ ਸੂਬੇ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ।
Punjab Vidhan Sabha Session 2023 ਦੇ ਦੂਜੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਜੋ ਹਾਲਾਤ ਅੱਜ ਪੰਜਾਬ 'ਚ ਹੈ, ਮੈਂ ਉਨ੍ਹਾਂ ਬਾਰੇ ਸਦਨ ਦਾ ਧਿਆਨ ਲਿਆਉਣਾ ਚਾਹੁੰਦਾ।"
ਉਨ੍ਹਾਂ ਕਿਹਾ "ਦਿਨ ਦਿਹਾੜੇ ਜੋ ਕਤਲੇਆਮ ਹੋ ਰਿਹਾ ਹੈ, ਪੰਜਾਬ ਦੇ ਲੋਕ ਚਿੰਤਾ ਚ ਹਨ। ਕਿਸੇ ਨੇ ਲਿਖਿਆ ਸੀ , 'ਲੱਗੀ ਨਜ਼ਰ ਪੰਜਾਬ ਨੂੰ ਮੇਰੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕਾਲੀਆਂ ਇਹਦੇ ਸਿਰ ਤੋਂ ਵਾਰੋ।' ਬਹੁਤ ਮਾੜੇ ਹਾਲਾਤ ਬਣ ਗਏ ਹਨ।" ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ "ਪਿਛਲੇ ਸਾਲ ਦਰਮਿਆਨ ਜੋ ਘਟਨਾਕ੍ਰਮ ਚਲਦਾ ਰਿਹਾ, ਅਸੀਂ ਵਾਰ-ਵਾਰ ਇਸ ਮੁੱਦੇ ਨੂੰ ਚੱਕਿਆ ਤੇ ਵਾਰ-ਵਾਰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਅਮਨ ਸ਼ਾਂਤੀ ਪੰਜਾਬ ਦੇ ਅੰਦਰ ਮੁਕੰਮਲ ਤੌਰ 'ਤੇ ਕਾਇਮ ਹੈ।"
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ "ਸਾਡੀ ਪੰਜਾਬ ਪੁਲਿਸ ਵੀ ਇੰਨੀ ਮਜਬੂਤ ਪੁਲਿਸ ਸੀ ਤੇ ਉਹ ਵੀ ਹੁਣ ਕਮਜ਼ੋਰ ਨਜ਼ਰ ਆਈ, ਤੇ ਸਾਨੂੰ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦੀ ਹੈ।" ਸਿੱਧੂ ਮੂਸੇਵਾਲਾ ਕਤਲ ਕਾਂਡ (Sidhu Moosewala murder case) ਬਾਰੇ ਉਨ੍ਹਾਂ ਕਿਹਾ ਕਿ ਤਕਰੀਬਨ 1 ਸਾਲ ਹੋ ਗਿਆ ਹੈ। "ਵਾਰਦਾਤਾਂ ਨੂੰ ਅੰਜਾਮ ਜੇਲ੍ਹ 'ਚ ਬੈਠੇ ਕੈਦੀ ਦੇ ਦਿੰਦੇ ਹਨ ਤੇ ਫਿਰ ਉਨ੍ਹਾਂ ਨੂੰ ਦਿੱਲੀ ਪੁਲਿਸ ਫੜ ਲੈਂਦੀ ਹੈ, ਤੇ ਉਹ ਫਿਰ ਫੱੜ ਕੇ ਪੰਜਾਬ ਲਿਆਂਦੇ ਜਾਂਦੇ ਹਨ, ਇੰਜ ਲੱਗਦਾ ਜਿਵੇਂ ਦਿੱਲੀ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਵਾਰਦਾਤ ਪੰਜਾਬ 'ਚ ਕਿੱਥੇ ਹੋ ਰਹੀ ਹੈ," ਰਾਜਾ ਵਰਰਿੰਗ (Amrinder Singh Raja Warring) ਨੇ ਕਿਹਾ।
ਇਹ ਵੀ ਪੜ੍ਹੋ: Hola Mahalla News: ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਏ CM ਮਾਨ, ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ!
Raised key issues concerning Punjab during the Zero hour of the Vidhan Sabha session. Sidhu Moosewala’s father is still getting death threats, @PunjabPoliceInd police station got attacked & no action has been taken against the perpetrators. pic.twitter.com/o3EPiTmGnM
— Amarinder Singh Raja Warring (@RajaBrar_INC) March 6, 2023
ਅਜਨਾਲਾ ਜੇਲ੍ਹ 'ਚ ਹੋਏ ਹਮਲੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਹੁਣ ਤਾਂ ਸਾਡੇ ਪੁਲਿਸ ਸਟੇਸ਼ਨ ਵੀ ਸੁਰੱਖਿਅਤ ਨਹੀਂ ਰਹੇ, 40 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਥਾਣੇ 'ਤੇ ਕਬਜ਼ਾ ਕਰ ਲਿਆ ਗਿਆ ਤੇ ਅੱਜ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।"
ਇਸ ਤੋਂ ਬਾਅਦ ਜਦੋਂ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਰੇ ਗੱਲ ਕਰਨਾ ਸ਼ੁਰੂ ਕੀਤਾ ਤਾਂ ਸਪੀਕਰ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮਿਲੀ ਧਮਕੀ, ਈਮੇਲ 'ਚ ਲਿਖਿਆ ਇਹ ...
(For more news apart from Punjab Budget Session 2023, stay tuned to Zee PHH)