Punjab Weather Update: ਪੰਜਾਬ-ਚੰਡੀਗੜ੍ਹ 'ਚ ਜਾਣੋ ਕਦੋਂ ਪਵੇਗਾ ਮੀਂਹ, ਅੱਜ ਮੌਮਸ ਰਹੇਗਾ ਸਾਫ਼
Advertisement
Article Detail0/zeephh/zeephh2451233

Punjab Weather Update: ਪੰਜਾਬ-ਚੰਡੀਗੜ੍ਹ 'ਚ ਜਾਣੋ ਕਦੋਂ ਪਵੇਗਾ ਮੀਂਹ, ਅੱਜ ਮੌਮਸ ਰਹੇਗਾ ਸਾਫ਼

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਸਾਫ਼ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ 4 ਅਕਤੂਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

 

Punjab Weather Update: ਪੰਜਾਬ-ਚੰਡੀਗੜ੍ਹ 'ਚ ਜਾਣੋ ਕਦੋਂ ਪਵੇਗਾ ਮੀਂਹ, ਅੱਜ ਮੌਮਸ ਰਹੇਗਾ ਸਾਫ਼

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਬੀਤੇ ਦਿਨੀ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਵਿੱਚ ਅੱਜ ਮੌਸਮ ਸਾਫ਼ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ 4 ਅਕਤੂਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਕੋਈ ਅਲਰਟ ਹੈ। ਹਾਲਾਂਕਿ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 

ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਹੇਠਾਂ ਆ ਗਿਆ ਹੈ, ਜੋ ਆਮ ਨਾਲੋਂ 2.2 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਵਿੱਚ 34.8 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਵੀ ਇਹੀ ਹਾਲ ਹੈ।

ਮਾਨਸੂਨ ਸੀਜ਼ਨ ਕੱਲ ਯਾਨੀ 30 ਸਤੰਬਰ ਨੂੰ ਖਤਮ ਹੋ ਜਾਵੇਗਾ। ਇਹ ਸੀਜ਼ਨ 1 ਜੂਨ ਤੋਂ 30 ਸਤੰਬਰ ਤੱਕ ਸ਼ੁਰੂ ਮੰਨਿਆ ਜਾਂਦਾ ਹੈ। ਪਹਿਲੀ ਜੂਨ ਤੋਂ ਪੰਜਾਬ ਵਿੱਚ 314.5 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਮਾਨਸੂਨ ਸੀਜ਼ਨ ਵਿੱਚ 28 ਫੀਸਦੀ ਘੱਟ ਹੈ। ਆਮ ਤੌਰ 'ਤੇ ਇਸ ਮੌਸਮ ਵਿੱਚ 437.8 MM ਬਾਰਿਸ਼ ਹੁੰਦੀ ਹੈ। ਇਸ ਦੇ ਨਾਲ ਹੀ ਸਤੰਬਰ ਮਹੀਨੇ 'ਚ 45 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: Panchayat Elections Viral News: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ

ਜਾਣੋ ਆਪਣੇ ਸ਼ਹਿਰ ਦਾ ਹਾਲ

ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ। ਅੰਮ੍ਰਿਤਸਰ ਵਿੱਚ  ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 25.0 ਤੋਂ 32.0 ਡਿਗਰੀ ਦੇ ਵਿਚਕਾਰ ਰਹੇਗਾ। ਜਲੰਧਰ ਵਿੱਚ ਸ਼ਨੀਵਾਰ ਸ਼ਾਮ ਨੂੰ ਤਾਪਮਾਨ 30.4 ਡਿਗਰੀ ਦਰਜ ਕੀਤਾ ਗਿਆ। ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ 25 ਤੋਂ 36 ਡਿਗਰੀ ਦੇ ਵਿਚਕਾਰ ਰਹੇਗਾ।

ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 0.1 ਵੱਧ ਗਿਆ ਹੈ ਜਦੋਂ ਕਿ ਫਿਲਹਾਲ ਇਹ ਆਮ ਤਾਪਮਾਨ ਦੇ ਨੇੜੇ ਹੈ। ਚੰਡੀਗੜ੍ਹ ਦਾ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ। ਨਾਲ ਹੀ, ਅੰਕੜਿਆਂ ਅਨੁਸਾਰ, 9 ਜ਼ਿਲ੍ਹਿਆਂ ਵਿੱਚ ਇਹ 13 ਸਾਲਾਂ ਵਿੱਚ ਸਭ ਤੋਂ ਠੰਡਾ ਸਤੰਬਰ ਸੀ।

ਇਹ ਵੀ ਪੜ੍ਹੋ: Nepal Floods Updates: ਨੇਪਾਲ 'ਚ ਹੜ੍ਹ ਤੇ ਲੈਂਡਸਲਾਈਡ ਨੇ ਤਬਾਹੀ ਮਚਾਈ, 112 ਲੋਕਾਂ ਦੀ ਮੌਤ ਅਤੇ 69 ਲਾਪਤਾ
 

Trending news