Panchayat Elections Viral: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ
Advertisement
Article Detail0/zeephh/zeephh2451181

Panchayat Elections Viral: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ

Panchayat Elections Viral Video: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚਰਚਾ ਛਿੜੀ ਹੋਈ ਹੈ। 

Panchayat Elections Viral: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ

Panchayat Elections Viral Video: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹੁਣ ਹਾਲ ਹੀ ਵਿੱਚ ਪੰਚਾਇਤੀ ਚੋਣਾਂ  ਨੂੰ ਲੈਕੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਚੋਣਾਂ ਦੌਰਾਨ ਸਤਾਧਾਰੀ ਪਾਰਟੀ ਵੱਲੋਂ ਅਕਸਰ ਹੀ ਪਾਵਰ ਦੀ ਦੁਰਵਰਤੋਂ ਕੀਤੇ ਜਾਣ ਦੀਆਂ ਚਰਚਾਵਾਂ ਸੁਣਨ ਨੂੰ ਮਿਲਦੀਆਂ ਹਨ।  ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦ ਵਿੱਚ ਇੱਕ ਪੰਚਾਇਤ ਦਫਤਰ ਦਾ ਅਧਿਕਾਰੀ ਚੈੱਕ ਕੱਟ ਰਿਹਾ ਹੈ। 

ਇਸ ਵੀਡੀਓ ਬਾਰੇ ਇਹ ਚਰਚਾ ਛਿੜੀ ਹੋਈ ਹੈ ਕਿ ਚੋਣ ਜਾਬਤੇ ਦੇ ਦੌਰਾਨ ਉਕਤ ਅਧਿਕਾਰੀ ਵਿਕਾਸ ਕੰਮਾਂ ਦੇ ਚੈਕ ਕੱਟ ਰਿਹਾ ਹੈ ਜਿਸ ਉੱਤੇ ਕਾਂਗਰਸ ਦੇ ਬਲਾਕ ਪ੍ਰਧਾਨ ਵਲੋਂ ਵੀ ਸਵਾਲ ਖੜ੍ਹੇ ਕੀਤੇ ਗਏ। ਉੱਥੇ ਹੀ ਇਸ ਵਾਇਰਲ ਵੀਡੀਓ ਸਬੰਧੀ ਬੀਡੀਪੀਓ ਦਫ਼ਤਰ ਅਮਲੋਹ ਦੇ ਸੁਪਰਡੈਂਟ ਨੇ ਕਿਹਾ ਕਿ ਅਧਿਕਾਰੀ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਦੇ ਚੈਕ ਕੱਟਿਆ ਗਿਆ ਸੀ। ਚੋਣ ਜਾਬਤੇ ਦੀ ਉਲੰਘਣਾ ਨਹੀਂ ਕੀਤੀ ਗਈ ਹੈ। 

ਇਹ ਵੀ ਪੜ੍ਹੋ: Punjab Breaking Live Updates: PM ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕਰਨਗੇ ਸੰਬੋਧਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 

ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਨਾ ਨੇ ਕਿਹਾ ਕਿ ਉਕਤ ਪੰਚਾਇਤ ਸੈਕਟਰੀ ਵੱਲੋਂ ਪਿੰਡਾਂ ਦੇ ਖਾਤਿਆਂ ਵਿੱਚ ਵੱਡੇ ਪੱਧਰ ਤੇ ਧਾਂਧਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸੈਕਟਰੀ ਵੱਲੋਂ ਮੌਜੂਦਾ ਸਰਕਾਰ ਦੀ ਸ਼ੈਅ ਤੇ ਵਿਰੋਧੀ ਪਾਰਟੀ ਦੇ ਪੰਚਾਂ ਸਰਪੰਚਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੰਚਾਇਤ ਸਕੱਤਰ ਕੋਲ ਜਿੰਨੇ ਵੀ ਪਿੰਡਾਂ ਦੇ ਖਾਤੇ ਹਨ ਉਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। 

ਉਥੇ ਹੀ ਇਸ ਸਬੰਧੀ ਬੀਡੀਪੀਓ ਦਫ਼ਤਰ ਅਮਲੋਹ ਦੇ ਸੁਪਰਡੈਂਟ ਬਲਕਾਰ ਸਿੰਘ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਜੋ ਉਕਤ ਅਧਿਕਾਰੀ ਵੱਲੋਂ ਚੈਕ ਕੱਟ ਰਿਹਾ ਹੈ ਉਹ ਚੈਕ ਮੁਲਾਜ਼ਮਾਂ ਦੀ ਤਨਖਾਹ ਦਾ ਹੈ।

ਇਹ ਵੀ ਪੜ੍ਹੋ:  Panchayat Election: ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ

ਦੋਸ਼ ਲੱਗ ਰਹੇ ਹਨ ਕਿ ਸਤਾਧਾਰੀ ਪਾਰਟੀ ਦੇ ਇਸ਼ਾਰੇ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਛਿੱਕੇ ਤੇ ਟੰਗ ਕੇ ਚੋਣ ਜਾਬਤੇ ਦੌਰਾਨ ਪੰਚਾਇਤ ਸਕੱਤਰ ਵੱਲੋਂ ਸਰਕਾਰੀ ਕੰਮਾਂ ਲਈ ਚੈੱਕ ਕੱਟੇ ਜਾ ਰਹੇ ਹਨ।  ਉਕਤ ਪੰਚਾਇਤ ਸੈਕਟਰੀ ਇਕਬਾਲ ਸਿੰਘ ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਗੰਭੀਰ ਦੋਸ਼ ਲਗਾਏ ਹਨ।

Trending news