ਫੈਨਜ਼ ਲਈ ਬੁਰੀ ਖ਼ਬਰ; ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਵਿਗੜੀ ਸਿਹਤ
Advertisement

ਫੈਨਜ਼ ਲਈ ਬੁਰੀ ਖ਼ਬਰ; ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਵਿਗੜੀ ਸਿਹਤ

Afsana Khan Admitted To Hospital: ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਸਿਹਤ ਵਿਗੜ ਗਈ ਹੈ। ਗਾਇਕਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਫੈਨਜ਼ ਲਈ ਬੁਰੀ ਖ਼ਬਰ; ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਵਿਗੜੀ ਸਿਹਤ

Afsana Khan Admitted To Hospital: ਫੈਨਸ ਲਈ ਬੇਹੱਦ ਬੁਰੀ ਖ਼ਬਰ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਅਚਾਨਕ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ  ਜ਼ੀਰਕਪੁਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਖ਼ੁਦ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਇੰਸਟਾਗ੍ਰਾਮ  ਉੱਤੇ ਦਿੱਤੀ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿਚ ਉਹ  (Afsana Khan Health)ਹਸਪਤਾਲ ਵਿਚ ਹੈ ਅਤੇ ਉਨ੍ਹਾਂ ਨੂੰ ਡਰਿਪ ਲੱਗੀ ਹੋਈ ਹੈ। ਇੰਨਾਂ ਤਸਵੀਰਾਂ ਨੂੰ ਵੇਖ ਲੱਗ ਰਿਹਾ ਹੈ ਕਿ ਅਫਸਾਨਾ ਖਾਨ ਬੇਹੱਦ ਜ਼ਿਆਦਾ ਪਰੇਸ਼ਾਨ ਹੈ ਅਤੇ ਉਹਨਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਹੈ। 

ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਤਸਵੀਰਾਂ (Afsana Khan Health) ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਲਿਖਿਆ ਹੈ, NOT WELL" ਇਸ ਦਾ ਮਤਲਬ ਠੀਕ ਨਹੀਂ ਹਾਂ."। ਦੂਜੇ ਪਾਸੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਸਿਹਤ 'ਚ ਹੁਣ  (Afsana Khan )ਥੋੜਾ ਸੁਧਾਰ ਹੈ ਜਿਸ ਕਰਕੇ ਹੁਣ ਉਨ੍ਹਾਂ ਨੂੰ ਜਲਦ ਛੁੱਟੀ ਮਿਲ ਜਾਵੇਗੀ।  ਕਿਹਾ ਜਾਂਦਾ ਹੈ ਕਿ ਪੰਜਾਬ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੀ ਅਫਸਾਨਾ ਖਾਨ ਡਿਪਰੈਸ਼ਨ 'ਚ ਹੈ। ਪਹਿਲਾਂ ਵੀ ਇਕ ਵਾਰ ਅਫਸਾਨਾ ਖਾਨ ਦੀ ਸਿਹਤ  (Afsana Khan Health) ਵਿਗੜ ਹੋ ਗਈ ਸੀ।

ਇਹ ਵੀ ਪੜ੍ਹੋਂ: Big Breaking : ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ, ਮੌਕੇ 'ਤੇ ਮੌਤ 

ਮੀਡਿਆ ਰਿਪੋਰਟ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਪਿਛਲੇ (Afsana Khan Health) ਲੰਬੇ ਸਮੇਂ ਤੋਂ ਡਿਪਰੈਸ਼ਨ ਯਾਨਿ ਤਣਾਅ ਦਾ ਸ਼ਿਕਾਰ ਹੈ। ਉਨ੍ਹਾਂ ਦਾ ਇਸ ਲਈ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ।  ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਦੀ ਗਾਇਕੀ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਆਏ ਦਿਨ ਗਾਇਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹਮੇਸ਼ਾ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ।  ਕਿਹਾ ਜਾਂਦਾ ਹੈ ਕਿ ਪੰਜਾਬ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੀ ਅਫਸਾਨਾ ਖਾਨ ਡਿਪਰੈਸ਼ਨ 'ਚ ਹੈ।

Trending news