Punjab's Office Timings: ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੀ ਖ਼ੁਦ ਦਫ਼ਤਰਾਂ ਦਾ ਦੌਰਾ ਕੀਤਾ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ। ਇਹ ਹੁਕਮ 15 ਜੁਲਾਈ 2023 ਤੱਕ ਲਾਗੂ ਰਹਿਣਗੇ। ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਲਈ ਲਾਗੂ ਕਰ ਦਿੱਤਾ ਗਿਆ ਹੈ।
Trending Photos
Punjab's Office Timings: ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਤਹਿਤ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਾਰੇ ਸਰਕਾਰੀ ਦਫ਼ਤਰ (Punjab's Office Timings) ਖੁੱਲ੍ਹੇ ਰਹਿਣਗੇ, ਹਾਲਾਂਕਿ ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ। ਇਸ ਦੌਰਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Pujab CM Bhagwant Mann) ਅੱਜ ਸਵੇਰੇ 7:30 ਵਜੇ ਆਪਣੇ ਦਫਤਰ ਪਹੁੰਚੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀ ਬਿਜਲੀ ਦੀ ਬੱਚਤ ਕਰਨ ਲਈ ਸਾਰੇ ਸਰਕਾਰੀ ਦਫਤਰਾਂ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲਾਉਣ ਦਾ ਫੈਸਲਾ ਲਿਆ ਸੀ।
ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਅਧਿਕਾਰੀ ਸਮੇਂ ਸਿਰ ਆਪਣੀ ਸੀਟ 'ਤੇ ਪਹੁੰਚ ਗਏ ਸਨ, ਹਾਲਾਂਕਿ ਲੋਕਾਂ ਨੇ ਇਸ ਦੌਰਾਨ ਆਪਣਾ ਕੰਮ ਵੀ ਨਿਪਟਾਇਆ। ਸਮੇਂ 'ਤੇ ਭਾਵੇਂ ਕੰਮ ਕਰਵਾਉਣ ਵਾਲੇ ਲੋਕ ਸਵੇਰੇ ਨਹੀਂ ਪਹੁੰਚ ਸਕੇ ਪਰ ਹੁਣ ਉਹ ਸ਼ੁਰੂ ਤੋਂ ਹੀ ਇਹ ਅਪੀਲ ਕਰਦੇ ਨਜ਼ਰ ਆ ਰਹੇ ਹਨ ਕਿ ਸਾਰੇ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਆਪੋ-ਆਪਣੇ ਦਫ਼ਤਰਾਂ 'ਚ ਆਪਣੀ ਸੀਟ 'ਤੇ ਪਹੁੰਚ ਗਏ ਹਨ, ਉਹ ਕਿਸੇ ਵੀ ਸਮੇਂ ਮੌਕੇ 'ਤੇ ਪਹੁੰਚ ਸਕਦੇ ਹਨ ਤੁਸੀਂ ਆ ਕੇ ਆਪਣਾ ਕੰਮ ਕਰ ਸਕਦੇ ਹੋ।
ਇਹ ਵੀ ਪੜ੍ਹੋ: Diljit Dosanjh-Nimrat Khaira Jodi: ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖ਼ਬਰ! ਫ਼ਿਲਮ 'ਜੋੜੀ' 'ਤੇ ਲਗਾਈ ਗਈ ਰੋਕ
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੀ ਖ਼ੁਦ ਦਫ਼ਤਰਾਂ ਦਾ ਦੌਰਾ ਕੀਤਾ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ। ਇਹ ਹੁਕਮ 15 ਜੁਲਾਈ 2023 ਤੱਕ ਲਾਗੂ ਰਹਿਣਗੇ। ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਲਈ ਲਾਗੂ ਕਰ ਦਿੱਤਾ ਗਿਆ ਹੈ।
ਦਰਅਸਲ ਪੰਜਾਬ ਵਿੱਚ ਗਰਮੀਆਂ ਦੇ ਮਹੀਨਿਆਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਵੱਧ ਜਾਂਦੀ ਹੈ ਪਰ ਇਸ ਵਾਰ ਬਿਜਲੀ ਸੰਕਟ ਨੂੰ ਮੁੜ ਚੁਣੌਤੀ ਬਣਨ ਤੋਂ ਰੋਕਣ ਲਈ ਸਰਕਾਰੀ ਦਫ਼ਤਰਾਂ ਨੂੰ ਦੇਰ ਸ਼ਾਮ ਤੱਕ ਖੋਲ੍ਹਣ ਦੀ ਬਜਾਏ ਸਵੇਰੇ ਜਲਦੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਰਾਜ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਬਿਜਲੀ ਦੀ ਖਪਤ ਘਟੇਗੀ।