ਪੰਜਾਬ ‘ਚ ਬਣੇ ਦਲਿਤ CM ਨੂੰ ਲੈਕੇ ਸੁਰਜੇਵਾਲਾ ਨੇ ਕਿਹਾ...
Advertisement
Article Detail0/zeephh/zeephh990438

ਪੰਜਾਬ ‘ਚ ਬਣੇ ਦਲਿਤ CM ਨੂੰ ਲੈਕੇ ਸੁਰਜੇਵਾਲਾ ਨੇ ਕਿਹਾ...

ਕਈ ਮਹੀਨਿਆਂ ਦਾ ਕਲੇਸ਼ ਸੁਲਝਾਉਂਦੇ ਸੁਲਝਾਉਂਦੇ ਪੰਜਾਬ ਕਾਂਗਰਸ ਇੰਚਾਰਜ ਆਪਣੇ ਬਿਆਨ ਨਾਲ ਕਾਂਗਰਸ ਤੇ ਸਵਾਲ ਖੜੇ ਕਰਵਾ ਗਏ। 

ਪੰਜਾਬ ‘ਚ ਬਣੇ ਦਲਿਤ CM ਨੂੰ ਲੈਕੇ ਸੁਰਜੇਵਾਲਾ ਨੇ ਕਿਹਾ...

ਚੰਡੀਗੜ੍ਹ:  ਕਈ ਮਹੀਨਿਆਂ ਦਾ ਕਲੇਸ਼ ਸੁਲਝਾਉਂਦੇ ਸੁਲਝਾਉਂਦੇ ਪੰਜਾਬ ਕਾਂਗਰਸ ਇੰਚਾਰਜ ਆਪਣੇ ਬਿਆਨ ਨਾਲ ਕਾਂਗਰਸ ਤੇ ਸਵਾਲ ਖੜੇ ਕਰਵਾ ਗਏ। ਨੌਬਤ ਇਹ ਆਈ ਕਿ ਰਾਵਤ ਦੇ ਬਿਆਨ ਤੇ ਸਫਾਈ ਦੇਣ ਆਉਣਾ ਪਿਆ। ਦਲਿਤ ਮੁੱਖ ਮੰਤਰੀ ਦਾ ਐਲਾਨ ਕਰਨ ਸਾਰ ਹੀ ਰਾਵਤ ਨੇ ਕਿਹਾ ਸੀ ਕਿ ਆਉਣ ਵਾਲੀਆਂ ਚੋਣਾਂ 'ਚ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। 

ਇਸ ਤੋਂ ਪਹਿਲਾਂ ਕਿ ਵਿਰੋਧੀ ਸਵਾਲ ਖੜੇ ਕਰਦੇ, ਆਪਣੇ ਹੀ ਹਮਲਾਵਰ ਹੋ ਗਏ, ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇੰਚਾਰਜ ਦਾ ਬਿਆਨ ਬਿਲਕੁਲ ਪਸੰਦ ਨਹੀਂ ਆਇਆ। ਜਾਖੜ ਨੇ ਕਿਹਾ, "ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦਿਨ, ਰਾਵਤ ਵੱਲੋਂ ਇਹ ਬਿਆਨ ਦੇਣਾ ਕਿ ਚੋਣਾਂ ਸਿੱਧੂ ਦੀ ਅਗਵਾਈ 'ਚ ਲੜੀਆਂ ਜਾਣਗੀਆਂ, ਹੈਰਾਨ ਕਰਨ ਵਾਲਾ,ਇਹ ਮੁੱਖ ਮੰਤਰੀ ਦੀ ਅਥੌਰਿਟੀ ਨੂੰ ਨੀਵਾ ਦਿਖਾਉਣ ਵਰਗਾ।"  

ਇਸ ਮਗਰੋਂ ਕਾਂਗਰਸ ਨੂੰ ਸਫਾਈ ਦੇਣੀ ਪਈ। ਸੁਰਜੇਵਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ, "2022 ਦੀਆਂ ਚੋਣਾਂ ਸਿੱਧੂ-ਚੰਨੀ ਦੀ ਅਗਵਾਈ ‘ਚ ਲੜਾਂਗੇ।" ਕਾਂਗਰਸ ਵੱਲੋਂ ਸੁਰਜੇਵਾਲਾ ਨੇ ਮਾਇਆਵਤੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, " ਮਾਇਆਵਤੀ SAD ਨੂੰ ਕਹਿ ਦੇਵੇ ਕਿ CM ਅਹੁਦਾ ਦਲਿਤ ਲਈ ਐਲਾਨ ਕਰਵਾਉਣ।"

ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਗਰੀਬ ਲੋਕਾਂ ਦੇ ਮੁੱਦਿਆਂ ਨੂੰ ਉਠਾਉਂਦੇ ਹਨ ਅਤੇ ਕਾਂਗਰਸ ਵਿੱਚ ਗਰੀਬ ਲੋਕਾਂ ਲਈ ਦਰਵਾਜੇ ਖੁੱਲ੍ਹੇ ਹਨ। ਸੁਰਜੇਵਾਲਾ ਨੇ ਕਿਹਾ ਕਿ ਇਹ ਅੱਜ ਸਾਬਿਤ ਵੀ ਹੋ ਗਿਆ ਹੈ।ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਉੱਪਰ ਵੀ ਨਿਸ਼ਾਨੇ ਸਾਧੇ ਹਨ।  ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਦੇਸ਼ ਵਿੱਚ ਪੂਰੇ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਬਦਲਣ ਵਾਲਾ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲਿਆ ਗਿਆ ਇਹ ਫੈਸਲਾ ਵਿਰੋਧੀ ਪਾਰਟੀਆਂ ਅਕਾਲੀ-ਭਾਜਪਾ ਨੂੰ ਹਜਮ ਨਹੀਂ ਹੋ ਰਿਹਾ ਹੈ ਕਿਉਂਕਿ ਇੱਕ ਗਰੀਬ ਦਾ ਪੁੱਤ ਮੁੱਖ ਮੰਤਰੀ ਬਣਿਆ ਹੈ।

ਉੁਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਦਲਿਤ ਸੀਐੱਮ (Dalit CM) ਉਨ੍ਹਾਂ ਦੀ ਪਾਰਟੀ ਨੇ ਬਣਾਇਆ ਹੈ। ਸੁਰਜੇਵਾਲਾ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ 10 ਤੋਂ ਵੱਧ ਸੂਬਿਆਂ ਦੇ ਵਿੱਚ ਹੈ ਪਰ ਇੱਕ ਨੂੰ ਵੀ ਦਲਿਤ ਸੀਐੱਮ ਨਹੀਂ ਬਣਾਇਆ ਗਿਆ।

Trending news