Ropar Robbery News: ਡਾਕਟਰ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਹਾਲਾਤ ਇਹ ਬਣ ਗਏ ਹਨ ਕਿ ਕੋਈ ਬਜ਼ੁਰਗ ਆਪਣੇ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਹੈ ਅਤੇ ਮਹਿਲਾਵਾਂ ਇਕੱਲੀਆਂ ਬਾਹਰ ਨਹੀਂ ਨਿਕਲ ਸਕਦੀਆਂ।
Trending Photos
Ropar Robbery News: ਰੋਪੜ ਵਿੱਚ ਅੱਜ ਲੁਟੇਰਿਆਂ ਨੇ ਇੱਕ ਵਪਾਰੀ ਦੀ ਬਜ਼ੁਰਗ ਮਾਤਾ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਹੈ ਜੋ ਘਰ ਦੇ ਬਾਹਰ ਖੜੀ ਬਜ਼ੁਰਗ
ਮਹਿਲਾ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਅਜੇ ਬੀਤੇ ਕੱਲ ਇਸੇ ਇਲਾਕੇ ਵਿੱਚ ਬੱਸ ਅੱਡੇ ਤੋਂ ਘਰ ਨੂੰ ਪੈਦਲ ਆ ਰਹੀ ਇੱਕ ਮਹਿਲਾ ਦੇ ਹੱਥ ਚੋਂ ਝਪਟਮਾਰ ਪਰਸ ਖੋਹ ਕੇ ਲੈ ਗਿਆ ਸੀ ਜਦੋਂ ਕਿ ਚਾਰ ਦਿਨ ਪਹਿਲਾਂ ਅਜੀਤ ਉਪ ਦਫਤਰ ਦੇ ਸਾਹਮਣੇ ਤੋਂ ਇੱਕ ਚੋਰ ਦਿਨ ਦਿਹਾੜੇ ਸਕੂਟਰ ਚੋਰੀ ਕਰਕੇ ਲੈ ਗਿਆ l
ਇਨਾਂ ਵਾਰਦਾਤਾਂ ਨੇ ਸ਼ਹਿਰ ਵਿਚ ਸਹਿਮ ਦਾ ਮਾਹੋਲ ਬਣਾ ਦਿੱਤਾ ਹੈ ਅਤੇ ਇਲਾਕੇ ਦੇ ਵਪਾਰੀ ਤੇ ਆਮ ਲੋਕ ਕਾਫੀ ਡਰੇ ਹੋਏ ਹਨ।ਇਨ੍ਹਾਂ ਹਾਲਾਤਾਂ ਬਾਰੇ ਸੀਨੀਅਰ ਅਕਾਲੀ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਸਥਾਨਕ ਵਪਾਰੀਆਂ ਨੇ ਨਿੰਦਾ ਕਰਦਿਆਂ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਖੜੇ ਕੀਤੇ ਹਨ। ਡਾਕਟਰ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਹਾਲਾਤ ਇਹ ਬਣ ਗਏ ਹਨ ਕਿ ਕੋਈ ਬਜ਼ੁਰਗ ਆਪਣੇ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਹੈ ਅਤੇ ਮਹਿਲਾਵਾਂ ਇਕੱਲੀਆਂ ਬਾਹਰ ਨਹੀਂ ਨਿਕਲ ਸਕਦੀਆਂ।
ਇਹ ਵੀ ਪੜ੍ਹੋ: Ludhiana CP News: ਝਗੜੇ ਦੇ ਕੇਸ 'ਚ UAPA ਲਗਾਉਣ ਤੇ ਫਿਰ ਹਟਾਉਣ ਦੇ ਮਾਮਲੇ 'ਚ ਸੀਪੀ ਅਦਾਲਤ 'ਚ ਪੇਸ਼
ਘਰਾਂ ਦਫਤਰਾਂ ਦੇ ਅੱਗੇ ਖੜੇ ਸਕੂਟਰ ਚੋਰੀ ਹੋ ਰਹੇ ਹਨ । ਅੱਜ ਹੋਈ ਘਟਨਾ ਬਾਰੇ ਵਪਾਰੀ ਸ਼ਕਤੀ ਤ੍ਰਿਪਾਠੀ ਦੀ ਮਾਤਾ ਨੇ ਦੱਸਿਆ ਉਹ ਆਪਣੇ ਘਰ ਦੇ ਬਾਹਰ ਖੜੇ ਸਨ ਤੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਉੱਨਾਂ ਪਾਸ ਆ ਕੇ ਰੁਕੇ ਤੇ ਇਕਦਮ ਲੁਟੇਰਿਆਂ ਨੇ ਉਨਾ ਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਤੇ ਝਪੱਟਾ ਮਾਰ ਦਿੱਤਾ ਤੇ ਚੈਨ ਖੋਹ ਕੇ ਫਰਾਰ ਹੋ ਗਏ।
ਲੁੱਟ ਖੋਹ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਅਜਿਹੀਆਂ ਘਟਨਾਵਾਂ ਤੇ ਰੋਕ ਨਹੀ ਲੱਗ ਰਿਹੀ ਤੇ ਨਾ ਹੀ ਇਹ ਲੁਟੇਰੇ ਕਾਬੂ ਚ ਆ ਰਹੇ ਹਨ।ਵਾਰਦਾਤ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।
(ਰੋਪੜ- ਮਨਪ੍ਰੀਤ ਚਾਹਲ)