1 ਜਨਵਰੀ ਤੋਂ ਬਾਜ਼ਾਰ 'ਚ ਮੁੜ ਆਉਣਗੇ 1000 ਰੁਪਏ ਦੇ ਨੋਟ? 2000 ਦੇ ਨੋਟਾਂ ਦੀ ਹੋਵੇਗੀ ਵਾਪਸੀ?
Advertisement
Article Detail0/zeephh/zeephh1490913

1 ਜਨਵਰੀ ਤੋਂ ਬਾਜ਼ਾਰ 'ਚ ਮੁੜ ਆਉਣਗੇ 1000 ਰੁਪਏ ਦੇ ਨੋਟ? 2000 ਦੇ ਨੋਟਾਂ ਦੀ ਹੋਵੇਗੀ ਵਾਪਸੀ?

2016 ਵਿੱਚ ਨੋਟਬੰਦੀ ਤੋਂ ਬਾਅਦ 1000 ਰੁਪਏ ਦੇ ਨੋਟਾਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਅਜਿਹਾ ਕਾਲੇ ਧਨ ਨੂੰ ਰੋਕਣ ਦੇ ਟੀਚੇ ਨਾਲ ਕੀਤਾ ਗਿਆ ਸੀ।

 

1 ਜਨਵਰੀ ਤੋਂ ਬਾਜ਼ਾਰ 'ਚ ਮੁੜ ਆਉਣਗੇ 1000 ਰੁਪਏ ਦੇ ਨੋਟ? 2000 ਦੇ ਨੋਟਾਂ ਦੀ ਹੋਵੇਗੀ ਵਾਪਸੀ?

Rs 1000 currency note in India news: ਸੋਸ਼ਲ ਮੀਡੀਆ 'ਤੇ ਅਕਸਰ ਬਹੁਤ ਸੀ ਅਫ਼ਵਾਹਾਂ ਵਾਇਰਲ ਹੁੰਦੀਆਂ ਹਨ ਅਤੇ ਅਜਿਹੇ 'ਚ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਕਿ 1 ਜਨਵਰੀ ਤੋਂ ਬਾਜ਼ਾਰ 'ਚ ਮੁੜ 1000 ਰੁਪਏ ਦੇ ਨੋਟ ਵਾਪਸ ਆਉਣਗੇ ਅਤੇ 2000 ਦੇ ਨੋਟਾਂ ਦੀ ਵਾਪਸੀ ਹੋਵੇਗੀ। ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਅਜਿਹੀ ਖ਼ਬਰ ਦੀ ਚੰਗੇ ਢੰਗ ਨਾਲ ਜਾਂਚ ਪੜਤਾਲ ਕਰੋ। ਆਓ, ਇਸ ਵਾਇਰਲ ਖ਼ਬਰ ਦੀ ਸੱਚਾਈ ਜਾਣਦੇ ਹਾਂ।  

ਵਾਇਰਲ ਹੋਈ ਇਸ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ 1 ਜਨਵਰੀ 2023 ਤੋਂ ਬਾਜ਼ਾਰ 'ਚ ਮੁੜ 1000 ਰੁਪਏ ਦੇ ਨੋਟ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ।  

ਦੱਸ ਦਈਏ ਕਿ ਇਹ ਦਾਅਵਾ ਫਰਜ਼ੀ ਹੈ। ਪੀਆਈਬੀ ਵੱਲੋਂ ਇੱਕ ਟਵੀਟ ਵਿੱਚ ਜਾਣਕਾਰੀ ਦਿੱਤੀ ਗਈ ਕਿ ਇਹ ਦਾਅਵਾ ਫ਼ਰਜ਼ੀ ਹੈ।  ਇਸ ਦੇ ਨਾਲ ਹੀ ਪੀਆਈਬੀ ਵੱਲੋਂ ਲੋਕਾਂ ਨੂੰ ਅਜਿਹੇ ਸੰਦੇਸ਼ਾਂ ਨੂੰ ਅੱਗੇ ਨਾ ਭੇਜਣ ਦੀ ਅਪੀਲ ਕੀਤੀ ਗਈ।  

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਮੈਸੇਜ ਵਿੱਚ ਲਿਖਿਆ ਹੈ ਕਿ “1 ਜਨਵਰੀ ਤੋਂ 1000 ਰੁਪਏ ਦੇ ਨਵੇਂ ਨੋਟ ਆਉਣ ਵਾਲੇ ਹਨ ਅਤੇ 2000 ਦੇ ਨੋਟ ਬੈਂਕ ਵਿੱਚ ਵਾਪਸ ਪਰਤੇ ਜਾਣਗੇ। ਤੁਹਾਨੂੰ ਮਹਿਜ਼ Rs 50000 ਜਮ੍ਹਾ ਕਰਨ ਦੀ ਹੀ ਇਜਾਜ਼ਤ ਹੋਵੇਗੀ।"

ਹੋਰ ਪੜ੍ਹੋ: 2023 Bank Holidays List news: ਜਾਣੋ ਨਵੇਂ ਸਾਲ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਇਸ ਮੈਸੇਜ ਦੇ ਮੁਤਾਬਕ ਇਹ ਇਜਾਜ਼ਤ ਮਹਿਜ਼ 10 ਦਿਨਾਂ ਲਈ ਹੋਵੇਗੀ, ਜਿਸ ਤੋਂ ਬਾਅਦ 2000 ਦੇ ਨੋਟਾਂ ਦੀ ਕੋਈ ਕੀਮਤ ਨਹੀਂ ਹੋਵੇਗੀ। ਇੱਥੇ ਇਹ ਵੀ ਕਿਹਾ ਗਿਆ ਹੈ ਕਿ 2000 ਦੇ ਜ਼ਿਆਦਾ ਨੋਟ ਆਪਣੇ ਕੋਲ ਨਾ ਰੱਖੇ ਜਾਣ ਪਰ ਪੀਆਈਬੀ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਗਿਆ ਹੈ।  

ਗੌਰਤਲਬ ਹੈ ਕਿ 2016 ਵਿੱਚ ਨੋਟਬੰਦੀ ਤੋਂ ਬਾਅਦ 1000 ਰੁਪਏ ਦੇ ਨੋਟਾਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਅਜਿਹਾ ਕਾਲੇ ਧਨ ਨੂੰ ਰੋਕਣ ਦੇ ਟੀਚੇ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ 2000 ਦੇ ਨਵੇਂ ਨੋਟ ਬਜ਼ਾਰ ਵਿੱਚ ਪੇਸ਼ ਕੀਤੇ ਗਏ ਸਨ।

ਹੋਰ ਪੜ੍ਹੋ: ਪ੍ਰਾਈਵੇਟ ਹਸਪਤਾਲ ’ਚ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ ਡਾਕਟਰ, ਬਣਾਇਆ 14 ਲੱਖ ਦਾ ਬਿੱਲ

(Apart from news related to Rs 1000 currency note in India, stay tuned to Zee PHH for more updates)

Trending news