Russia Ukraine War- ਹੁਣ ਰੂਸ 'ਤੇ ਭਾਰੀ ਪਿਆ ਯੂਕ੍ਰੇਨ, ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਕੀਤਾ ਹਮਲਾ
Advertisement
Article Detail0/zeephh/zeephh1140523

Russia Ukraine War- ਹੁਣ ਰੂਸ 'ਤੇ ਭਾਰੀ ਪਿਆ ਯੂਕ੍ਰੇਨ, ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਕੀਤਾ ਹਮਲਾ

ਰੂਸ ਅਤੇ ਯੂਕਰੇਨ ਵਿਚਾਲੇ ਜੰਗ 37ਵੇਂ ਦਿਨ ਵੀ ਜਾਰੀ ਹੈ। ਪਰ ਹੁਣ ਰੂਸ 'ਤੇ ਯੂਕਰੇਨ ਨੇ ਵੱਡਾ ਹਮਲਾ ਕੀਤਾ ਹੈ। ਮੀਡੀਆ ਮੁਤਾਬਕ ਰੂਸ ਦੇ ਪੱਛਮੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਦਾ ਕਹਿਣਾ ਹੈ ਕਿ ਯੂਕਰੇਨ ਦੇ ਦੋ ਹੈਲੀਕਾਪਟਰਾਂ ਨੇ ਉਨ੍ਹਾਂ ਦੇ ਤੇਲ ਡਿਪੂ 'ਤੇ ਹਵਾਈ ਹਮਲਾ ਕੀਤਾ। 

Russia Ukraine War- ਹੁਣ ਰੂਸ 'ਤੇ ਭਾਰੀ ਪਿਆ ਯੂਕ੍ਰੇਨ, ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਕੀਤਾ ਹਮਲਾ

ਚੰਡੀਗੜ: ਰੂਸ ਅਤੇ ਯੂਕਰੇਨ ਵਿਚਾਲੇ ਜੰਗ 37ਵੇਂ ਦਿਨ ਵੀ ਜਾਰੀ ਹੈ। ਪਰ ਹੁਣ ਰੂਸ 'ਤੇ ਯੂਕਰੇਨ ਨੇ ਵੱਡਾ ਹਮਲਾ ਕੀਤਾ ਹੈ। ਮੀਡੀਆ ਮੁਤਾਬਕ ਰੂਸ ਦੇ ਪੱਛਮੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਦਾ ਕਹਿਣਾ ਹੈ ਕਿ ਯੂਕਰੇਨ ਦੇ ਦੋ ਹੈਲੀਕਾਪਟਰਾਂ ਨੇ ਉਨ੍ਹਾਂ ਦੇ ਤੇਲ ਡਿਪੂ 'ਤੇ ਹਵਾਈ ਹਮਲਾ ਕੀਤਾ। ਇਸ ਹਮਲੇ 'ਚ ਦੋ ਲੋਕ ਜ਼ਖਮੀ ਹੋ ਗਏ। ਇਸ ਜੰਗ ਦੌਰਾਨ ਹਜ਼ਾਰਾਂ ਹੀ ਜਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਕਈ ਘਰ ਖੰਡਰਾਂ ਵਿਚ ਤਬਦੀਲ ਹੋ ਚੁੱਕੇ ਹਨ।

 

ਰਾਸ਼ਟਰਪਤੀ ਜ਼ੇਲੇਨਸਕੀ ਦਾ ਬਿਆਨ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਸਟ੍ਰੇਲੀਆ, ਨੀਦਰਲੈਂਡ ਅਤੇ ਬੈਲਜੀਅਮ ਦੀਆਂ ਸੰਸਦਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਜੇ ਵੀ ਰੂਸ ਦੇ ਖਿਲਾਫ ਠੋਸ ਕਦਮਾਂ ਦੀ ਉਡੀਕ ਕਰ ਰਿਹਾ ਹਾਂ। ਸਾਨੂੰ ਹਮਲਾਵਰ 'ਤੇ ਉਦੋਂ ਤੱਕ ਦਬਾਅ ਬਣਾਉਣਾ ਹੋਵੇਗਾ ਜਦੋਂ ਤੱਕ ਉਸਦਾ ਹਮਲਾ ਖਤਮ ਨਹੀਂ ਹੋ ਜਾਂਦਾ। ਰੂਸੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੀ ਫੌਜ ਨੇ ਇੱਥੇ ਇੱਕ ਤੇਲ ਡਿਪੂ 'ਤੇ ਹਵਾਈ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਵਿਚਾਲੇ ਆਨਲਾਈਨ ਗੱਲਬਾਤ ਵੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਯੂਕਰੇਨ ਦੀ ਆਰਮਡ ਫੋਰਸਿਜ਼ ਨੇ ਰੂਸ ਨੂੰ ਹੋਏ ਨੁਕਸਾਨ ਦਾ ਵੇਰਵਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਰੂਸ ਦੇ 17,700 ਸੈਨਿਕ ਮਾਰੇ ਗਏ ਹਨ।

 

 

WATCH LIVE TV

Trending news