ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਸੇਵਾਦਾਰਾਂ ਨੇ ਸ਼ਰਾਬੀ ਨੂੰ ਕਾਬੂ ਕੀਤਾ, ਜੇਬ ’ਚ ਮਿਲਿਆ ਪਉਆ
Advertisement
Article Detail0/zeephh/zeephh1510559

ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਸੇਵਾਦਾਰਾਂ ਨੇ ਸ਼ਰਾਬੀ ਨੂੰ ਕਾਬੂ ਕੀਤਾ, ਜੇਬ ’ਚ ਮਿਲਿਆ ਪਉਆ

ਕਾਨਪੁਰ ਤੋਂ ਆਇਆ ਸੁਮਿਤ ਨਾਮ ਦਾ ਵਿਅਕਤੀ ਪਲਾਜ਼ਾ ਤੋਂ ਪਰਿਕਰਮਾ ’ਚ ਦਾਖ਼ਲ ਹੋਣ ਲਈ ਬਣੀ ਲਿਫ਼ਟ ’ਚ ਹੇਠਾਂ ਆਇਆ, ਇਸ ਦੌਰਾਨ ਉਸਦੇ ਨਾਲ ਲਿਫ਼ਟ ’ਚ ਸਵਾਰ ਸੇਵਾਦਾਰ ਨੂੰ ਉਕਤ ਵਿਅਕਤੀ ਦੀਆਂ ਹਰਕਤਾਂ ’ਤੇ ਸ਼ੱਕ ਹੋਇਆ ਤਾਂ ਉਸਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। 

ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਸੇਵਾਦਾਰਾਂ ਨੇ ਸ਼ਰਾਬੀ ਨੂੰ ਕਾਬੂ ਕੀਤਾ, ਜੇਬ ’ਚ ਮਿਲਿਆ ਪਉਆ

Person with Liquor in Golden Temple: ਨਵੇਂ ਸਾਲ ਦੇ ਪਹਿਲੇ ਦਿਨ ਹੀ ਹਰਿਮੰਦਰ ਸਾਹਿਬ ’ਚ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਬੇਅਦਬੀ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਦਰਅਸਲ, ਦੁਪਹਿਰ ਸਮੇਂ ਇੱਕ ਵਿਅਕਤੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸ਼ਰਾਬ ਸਣੇ ਫੜਿਆ ਗਿਆ। 

ਕਾਨਪੁਰ ਤੋਂ ਆਇਆ ਸੁਮਿਤ ਨਾਮ ਦਾ ਵਿਅਕਤੀ ਪਲਾਜ਼ਾ ਤੋਂ ਪਰਿਕਰਮਾ ’ਚ ਦਾਖ਼ਲ ਹੋਣ ਲਈ ਬਣੀ ਲਿਫ਼ਟ ’ਚ ਹੇਠਾਂ ਆਇਆ। ਇਸ ਦੌਰਾਨ ਉਸਦੇ ਨਾਲ ਲਿਫ਼ਟ ’ਚ ਸਵਾਰ ਸੇਵਾਦਾਰ ਨੂੰ ਉਕਤ ਵਿਅਕਤੀ ਦੀਆਂ ਹਰਕਤਾਂ ’ਤੇ ਸ਼ੱਕ ਹੋਇਆ ਤਾਂ ਉਸਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। 
ਉਸਨੇ ਆਪਣੀ ਜੈਕਟ ਹੇਠਾਂ ਸ਼ਰਾਬ ਦਾ ਕੁਆਟਰ ਛੁਪਾਇਆ ਹੋਇਆ ਸੀ ਤੇ ਉਹ ਪਰਿਕਰਮਾ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 

ਸ਼ਰਾਬੀ ਹਾਲਤ ’ਚ ਕਾਬੂ ਕੀਤੇ ਗਏ ਸੁਮੀਤ ਦੀ ਸੂਚਨਾ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੂੰ ਦਿੱਤੀ ਗਈ। ਮੈਨੇਜਰ ਸਤਨਾਮ ਸਿੰਘ ਦੀ ਹਾਜ਼ਰੀ ’ਚ ਵਿਅਕਤੀ ਨੂੰ ਗਲਿਆਰਾ ਚੌਕੀ ’ਚ ਐੱਸ. ਐੱਚ. ਓ. ਪਰਮਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। 

ਜਾਂਚ ਦੌਰਾਨ ਸੁਮੀਤ ਨੇ ਦੱਸਿਆ ਕਿ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਆਇਆ ਸੀ। ਸ਼ਰਾਬ ਉਸਨੇ ਕਾਰ ’ਚ ਰੱਖਣੀ ਸੀ ਪਰ ਗਲਤੀ ਨਾਲ ਉਹ ਆਪਣੇ ਨਾਲ ਲੈ ਆਇਆ ਅਤੇ ਉਹ ਪੇਸ਼ੇ ਵਜੋਂ ਵਕੀਲ ਹੈ। 

ਪੁਲਿਸ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਉਸਨੂੰ ਥਾਣਾ ਕੋਤਵਾਲੀ ਭੇਜ ਦਿੱਤਾ।  

ਇਹ ਵੀ ਪੜ੍ਹੋ: ਨਕਲੀ ਗਹਿਣਿਆਂ ਬਦਲੇ ਠੱਗ, ਸੁਨਿਆਰੇ ਨੂੰ ਲਾ ਗਿਆ ਸਾਢੇ 21 ਲੱਖ ਦਾ ਚੂਨਾ!

 

Trending news