35 ਸਾਲਾਂ ਬਾਅਦ ਸੈਨਿਕ ਸਕੂਲ ਕਪੂਰਥਲਾ ਨੂੰ ਮਿਲੀ ਰੱਖਿਆ ਮੰਤਰੀ ਟਰਾਫੀ
Advertisement
Article Detail0/zeephh/zeephh1569469

35 ਸਾਲਾਂ ਬਾਅਦ ਸੈਨਿਕ ਸਕੂਲ ਕਪੂਰਥਲਾ ਨੂੰ ਮਿਲੀ ਰੱਖਿਆ ਮੰਤਰੀ ਟਰਾਫੀ

Sainik School Kapurthala News: ਇਹ ਸਨਮਾਨ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ 9 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸਾਰੇ ਸੈਨਿਕ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਕਾਨਫਰੰਸ ਦੌਰਾਨ ਪ੍ਰਾਪਤ ਕੀਤਾ। ਦੇਸ਼ ਦੇ ਸੈਨਿਕ ਸਕੂਲਾਂ ਵਿੱਚੋਂ ਸਰਵੋਤਮ ਸੰਸਥਾ ਵਜੋਂ ਮਾਨਤਾ ਪ੍ਰਾਪਤ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ।

 

35 ਸਾਲਾਂ ਬਾਅਦ ਸੈਨਿਕ ਸਕੂਲ ਕਪੂਰਥਲਾ ਨੂੰ ਮਿਲੀ ਰੱਖਿਆ ਮੰਤਰੀ ਟਰਾਫੀ

Sainik School Kapurthala News: ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰੀਨ ਸਕੂਲ 'ਚ ਪੜ੍ਹਾਉਣ ਅਤੇ ਜਦੋਂ ਸਰਕਾਰੀ ਸਕੂਲ ਸਭ ਤੋਂ ਵਧੀਆ ਬਣ ਜਾਵੇ ਤਾਂ ਫਿਰ ਕੀ ਗੱਲ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੇ ਸਭ ਤੋਂ ਵਧੀਆ ਸੈਨਿਕ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ 35 ਸਾਲ ਬਾਅਦ 11ਵੀਂ ਰੱਖਿਆ ਮੰਤਰੀ ਦੀ ਟਰਾਫੀ ਮਿਲੀ ਹੈ।

ਦੱਸ ਦੇਈਏ ਕਿ ਪੰਜਾਬ ਦੇ ਇਕਲੌਤੇ 'ਸੈਨਿਕ ਸਕੂਲ ਕਪੂਰਥਲਾ' ਨੇ ਦੇਸ਼ ਦਾ ਸਰਵੋਤਮ ਸੈਨਿਕ ਸਕੂਲ ਹੋਣ ਦਾ ਮਾਣ ਹਾਸਲ ਕੀਤਾ ਹੈ। ਇੰਨਾ ਹੀ ਨਹੀਂ, ਕਪੂਰਥਲਾ ਸੈਨਿਕ ਸਕੂਲ (Sainik School Kapurthala)ਭਾਰਤ ਦੇ ਸੈਨਿਕ ਸਕੂਲਾਂ ਵਿਚੋਂ ਇਕਲੌਤਾ ਅਜਿਹਾ ਸਕੂਲ ਹੈ, ਜਿਸ ਨੂੰ ਰਾਜ ਦੇ ਰੱਖਿਆ ਮੰਤਰੀ ਅਜੈ ਭੱਟ ਨੇ 'ਰਕਸ਼ਾ ਮੰਤਰੀ ਟਰਾਫੀ' ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ 9 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸਾਰੇ ਸੈਨਿਕ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਕਾਨਫਰੰਸ ਦੌਰਾਨ ਪ੍ਰਾਪਤ ਕੀਤਾ।

ਕਰਨਲ ਪ੍ਰਸ਼ਾਂਤ ਸਕਸੈਨਾ, ਪ੍ਰਿੰਸੀਪਲ, ਸੈਨਿਕ ਸਕੂਲ ਕਪੂਰਥਲਾ ਨੇ ਦੱਸਿਆ ਕਿ 2022 ਵਿੱਚ (Sainik School Kapurthala) ਸੈਨਿਕ ਸਕੂਲ ਕਪੂਰਥਲਾ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿੱਚ ਸਭ ਤੋਂ ਵੱਧ ਕੈਡਿਟਸ ਭੇਜਣ ਲਈ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: SCERT Exam Datesheet: ਪੰਜਾਬ 'ਚ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ: 8 ਜਮਾਤਾਂ ਦੇ ਵਿਦਿਆਰਥੀ ਦੇਣਗੇ ਪੇਪਰ!

ਸੈਨਿਕ ਸਕੂਲ ਕਪੂਰਥਲਾ ਨੂੰ ਇਹ ਟਰਾਫੀ 35 ਸਾਲਾਂ ਬਾਅਦ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਹ (Sainik School Kapurthala) ਰਕਸ਼ਾ ਮੰਤਰੀ ਟਰਾਫੀ ਸੈਨਿਕ ਸਕੂਲ ਕਪੂਰਥਲਾ ਨੇ ਪਹਿਲੀ ਵਾਰ ਨਹੀਂ ਸਗੋਂ ਪਹਿਲਾਂ ਵੀ 10 ਵਾਰ ਆਪਣੀਆਂ ਬਿਹਤਰੀਨ ਪ੍ਰਾਪਤੀਆਂ ਲਈ ਪ੍ਰਾਪਤ ਕੀਤੀ ਹੈ। ਇਹ ਸਨਮਾਨ ਸੈਨਿਕ ਸਕੂਲ ਦੀ ਪਰੰਪਰਾ ਦਾ ਹਿੱਸਾ ਹੈ।

ਦੇਸ਼ ਭਰ ਦੇ ਸੈਨਿਕ ਸਕੂਲਾਂ ਵਿੱਚ ਦਾਖਲਾ ਆਲ ਇੰਡੀਆ ਸੈਨਿਕ ਸਕੂਲਜ਼ ਦਾਖਲਾ ਪ੍ਰੀਖਿਆ (AISSEE) ਦੁਆਰਾ ਕੀਤਾ ਜਾਂਦਾ ਹੈ। ਇਹ ਦਾਖਲਾ ਪ੍ਰੀਖਿਆ ਹਰ ਸਾਲ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਰਾਹੀਂ ਦੇਸ਼ ਭਰ ਦੇ ਸਾਰੇ ਸੈਨਿਕ ਸਕੂਲਾਂ ਦੇ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਂਦਾ ਹੈ। ਸੈਨਿਕ ਸਕੂਲ ਦੀ ਛੇਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ ਬੱਚੇ ਦੀ ਉਮਰ 10 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਦਕਿ ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਉਮਰ ਸੀਮਾ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

Trending news