Samrala News: ਸਮਰਾਲਾ ਦੇ ਨਜ਼ਦੀਕੀ ਪਿੰਡ ਕੋਲ ਫੈਕਟਰੀ ਦੀ ਕੰਧ ਉਤੇ ਕੁਝ ਘੰਟੇ ਪਹਿਲਾ ਨਵ-ਜੰਮੀ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਾਵਾਰਿਸ ਛੱਡ ਕੇ ਜਾਣ ਦੀ ਘਟਨਾ ਸਾਹਮਣੇ ਆਈ ਹੈ।
Trending Photos
Samrala News: ਸਮਰਾਲਾ ਦੇ ਨਜ਼ਦੀਕੀ ਪਿੰਡ ਕੋਲ ਫੈਕਟਰੀ ਦੀ ਕੰਧ ਉਤੇ ਕੁਝ ਘੰਟੇ ਪਹਿਲਾ ਨਵ-ਜੰਮੀ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਾਵਾਰਿਸ ਛੱਡ ਕੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਵੱਲੋਂ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਬੱਚੀ ਨੂੰ ਪਹੁੰਚਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਬੱਚੀ ਦੀ ਹਾਲਤ ਦੇਖ ਸਟਾਫ ਨਰਸ ਦੀ ਮਮਤਾ ਜਾਗ ਉੱਠੀ ਤੇ ਉਸ ਨੂੰ ਗੋਦ ਲੈਣ ਲਈ ਤਿਆਰ ਹੋ ਗਈ।
ਸਮਰਾਲਾ ਦੇ ਨਜ਼ਦੀਕੀ ਪਿੰਡ ਛੰਦੜਾ ਦੇ ਕੋਲ ਬਣੀ ਫੈਕਟਰੀ ਦੇ ਕੰਧ ਉਤੇ ਕੁਝ ਘੰਟੇ ਪਹਿਲਾਂ ਜੰਮੀ ਇੱਕ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਾਵਾਰਿਸ ਛੱਡ ਕੇ ਚਲੇ ਗਏ। ਇਥੋਂ ਤੱਕ ਕਿ ਬੱਚੀ ਦਾ ਨਾੜੂ ਵੀ ਕੱਟਿਆ ਨਹੀਂ ਹੋਇਆ ਸੀ। ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਔਰਤ ਉਸ ਬੱਚੀ ਕੋਲ ਗਈ ਅਤੇ ਬੱਚੀ ਨੂੰ ਲਾਵਾਰਿਸ ਪਿਆ ਦੇਖ ਕੇ ਆਪਣੀ ਛਾਤੀ ਲਾ ਲਿਆ ਅਤੇ ਆਲਾ ਦੁਆਲਾ ਉਸ ਬੱਚੀ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸਦੇ ਮਾਪੇ ਨਹੀਂ ਲੱਭੇ।
ਉਸ ਤੋਂ ਬਾਅਦ ਆਲੇ-ਦੁਆਲੇ ਲੋਕਾਂ ਦੀ ਮਦਦ ਦੇ ਨਾਲ ਮਾਸੂਮ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਲੈ ਆਈ ਅਤੇ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਦੀ ਨਾੜੂ (cord) ਕੱਟੀ ਗਈ ਅਤੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਇਹ ਵੀ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ ਅਤੇ ਇਸ ਦੀ ਹਾਲਤ ਠੀਕ ਨਹੀਂ ਹੈ।
ਉਸ ਨੂੰ ਚਾਇਲਡ ਕੇਅਰ ਵਾਰਡ ਵਿੱਚ ਰੱਖਿਆ ਹੋਇਆ ਹੈ। ਇੱਕ ਪਾਸੇ ਤਾਂ ਨਵ-ਜੰਮੀ ਬੱਚੀ ਨੂੰ ਉਸ ਦੇ ਮਾਪੇ ਲਾਵਾਰਿਸ ਛੱਡ ਕੇ ਚਲੇ ਗਏ ਅਤੇ ਪ੍ਰਮਾਤਮਾ ਵੱਲੋਂ ਸਮਰਾਲਾ ਸਿਵਲ ਹਸਪਤਾਲ ਵਿੱਚ ਉਸ ਮਾਸੂਮ ਬੱਚੀ ਨੂੰ ਉਸ ਦੀ ਨਵੀਂ ਮਾਂ ਮਿਲ ਗਈ। ਸਿਵਲ ਹਸਪਤਾਲ ਸਮਰਾਲਾ ਦੇ ਸਟਾਫ ਨਰਸ ਸਰਬਜੀਤ ਕੌਰ ਉਸ ਮਾਸੂਮ ਕੁੜੀ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਉਸ ਬੱਚੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ।
ਸਟਾਫ ਨਰਸ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਕਰੀਬ ਕਈ ਸਾਲ ਤੋਂ ਉਹ ਬੱਚੇ ਦੀ ਖੁਹਾਇਸ਼ ਲੈ ਜਿੰਦਾ ਹਨ ਤੇ ਅੱਜ ਉਸ ਦੀ ਖੁਹਾਇਸ਼ ਉੱਥੇ ਪੂਰੀ ਹੋ ਗਈ ਹੈ। ਉਸ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ : Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈ