ਸਾਰਾਗੜ੍ਹੀ ਦਿਵਸ: ਜੰਗ ਦੇ 125 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ
Advertisement
Article Detail0/zeephh/zeephh1347825

ਸਾਰਾਗੜ੍ਹੀ ਦਿਵਸ: ਜੰਗ ਦੇ 125 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ

ਸਾਰਾਗੜ੍ਹੀ ਦੀ ਲੜਾਈ ਦੁਨੀਆਂ ਦੀ ਇਕੋ ਇਕ ਲੜਾਈ ਹੈ ਜਿਸ ਵਿਚ ਸਾਰੇ ਦੇ ਸਾਰੇ ਸਿਪਾਹੀਆਂ ਨੂੰ ਉਸ ਵਕਤ ਦਾ ਸਭ ਤੋ ਉਚਾ ਮੈਡਲ ਇੰਡੀਅਨ ਆਰਡਰ ਆਫ ਮੈਰਿਟ (indian order of merit ) ਜੋ ਅੱਜਕਲ੍ਹ ਦੇ ਪਰਮ-ਵੀਰ ਚੱਕਰ ਬਰਾਬਰ ਹੈ ਦਿਤਾ ਗਿਆ। 2 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਜੰਗ ਵਿੱਚ ਸਿੱਖ ਸੈਨਿਕਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ 'ਤੇ  10,000 ਪਠਾਨਾਂ ਵੱਲੋਂ ਹਮਲਾ ਕੀਤੇ ਜਾਣ 'ਤੇ ਇਸ ਜੰਗ ਨੂੰ ਲੜ ਕੇ ਅਦੁੱਤੀ ਸ਼ਹਾਦਤ ਦਿੱਤੀ। 

ਸਾਰਾਗੜ੍ਹੀ ਦਿਵਸ: ਜੰਗ ਦੇ 125 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ

ਚੰਡੀਗੜ੍ਹ- 2 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਜੰਗ ਵਿੱਚ ਸਿੱਖ ਸੈਨਿਕਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ 'ਤੇ  10,000 ਪਠਾਨਾਂ ਵੱਲੋਂ ਹਮਲਾ ਕੀਤੇ ਜਾਣ 'ਤੇ ਇਸ ਜੰਗ ਨੂੰ ਲੜ ਕੇ ਅਦੁੱਤੀ ਸ਼ਹਾਦਤ ਦਿੱਤੀ। ਲਾਸਾਨੀ ਬੀਰਤਾ ਅਤੇ ਕੁਰਬਾਨੀਆਂ ਭਰੀਆਂ ਬਹੁਤ ਸਾਰੀਆਂ ਲੜਾਈਆਂ ਇਸ ਸੰਸਾਰ ਉਤੇ ਲੜੀਆਂ ਜਾਂਦੀਆਂ ਰਹੀਆਂ ਹਨ। ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਉਨ੍ਹਾਂ ਇਤਿਹਾਸਕ ਲੜਾਈਆਂ ਵਿਚੋਂ ਇਕ ਹੈ ਜੋ ਯੂ.ਐਨ.ਓ ਦੀ ਸਭਿਆਚਾਰ ਅਤੇ ਵਿਦਿਆ ਦੇ ਪ੍ਰਸਾਰ ਲਈ ਬਣੀ ਸੰਸਥਾ ‘ਯੂਨੈਸਕੋ’ ਦੁਆਰਾ ਸੰਸਾਰ ਭਰ ਦੀਆਂ ਅੱਠ ਵਿਲੱਖਣ ਲੜਾਈਆਂ ਵਿਚ ਸ਼ਾਮਲ ਕੀਤੀ ਗਈ ਹੈ ਅਤੇ ਇਸ ਘਟਨਾ ਨੂੰ ਸੰਸਾਰ ਦੀਆਂ ਪੰਜ ਅਤੀ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਾਰਾਗੜ੍ਹੀ ਦੀ ਲੜਾਈ ਦੁਨੀਆਂ ਦੀ ਇਕੋ ਇਕ ਲੜਾਈ ਹੈ ਜਿਸ ਵਿਚ ਸਾਰੇ ਦੇ ਸਾਰੇ ਸਿਪਾਹੀਆਂ ਨੂੰ ਉਸ ਵਕਤ ਦਾ ਸਭ ਤੋ ਉਚਾ ਮੈਡਲ ਇੰਡੀਅਨ ਆਰਡਰ ਆਫ ਮੈਰਿਟ (indian order of merit ) ਜੋ ਅੱਜਕਲ੍ਹ ਦੇ ਪਰਮ-ਵੀਰ ਚੱਕਰ ਬਰਾਬਰ ਹੈ ਦਿਤਾ ਗਿਆ।

31 ਦਸੰਬਰ 1896 ਨੂੰ ਅੰਗਰੇਜ਼ਾਂ ਦੁਆਰਾ 36 ਸਿੱਖ ਬਟਾਲੀਅਨ ਜਿਸ ਦੀ ਸਥਾਪਨਾ ਜਨਰਲ ਮਿ. ਕੁੱਕ ਨੇ 1887 ਈ: ਵਿਚ ਜਲੰਧਰ ਵਿਖੇ ਕੀਤੀ ਸੀ, ਨੂੰ ਬੁਲਾ ਕੇ ਸਮਾਨਾ ਘਾਟੀ ਦੀ ਉਪਰਲੀ ਚੋਟੀ ਉਤੇ ਪੱਕਾ ਕਬਜ਼ਾ ਜਮਾ ਕੇ ਬੈਠਣ ਦਾ ਹੁਕਮ ਸੁਣਾਇਆ ਗਿਆ। ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ ਗਿਆ, ਰਾਈਟ ਵਿੰਗ ਅਤੇ ਲੈਫ਼ਟ ਵਿੰਗ। ਰਾਈਟ ਵਿੰਗ ਦੀ ਕਮਾਂਡ ਲੈਫ਼ਟੀਨੈਂਟ ਕਰਨਲ ਮਿਸਟਰ ਹਾਡਸਨ ਨੂੰ ਸੌਂਪੀ ਗਈ। ਇਸ ਦਲ ਨੇ 2 ਜਨਵਰੀ 1897 ਨੂੰ ‘ਲਾਕਹਾਰਟ’ ਕਿਲ੍ਹੇ ਉਤੇ ਅਪਣਾ ਕਬਜ਼ਾ ਜਮਾਂ ਲਿਆ। ਲਾਕਹਾਰਟ ਤੋਂ ਛੇ ਕਿਲੋਮੀਟਰ ਦੀ ਦੂਰੀ ਉਤੇ ਇਕ ਹੋਰ ਕਿਲ੍ਹਾ ਸੀ, ‘ਗੁਲਿਸਤਾਨ’।

ਉਧਰ ਦੂਜੇ ਪਾਸੇ ਲੈਫ਼ਟ ਵਿੰਗ ਜਿਸ ਦੀ ਕਮਾਂਡ ਕੈਪਟਨ ਡਬਲਿਊ. ਵੀ. ਗਾਰਡਨ ਦੇ ਅਧੀਨ ਸੀ, ਨੇ ‘ਪਰਚਿਨਾਰ’ ਉਤੇ ਅਪਣੀ ਫ਼ੌਜ ਲੈ ਕੇ ਬੈਠ ਗਏ। ਥਲ ਅਤੇ ਸਾਦਾ ਨਾਮਕ ਚੌਕੀਆਂ ਵੀ ਇਸੇ ਵਿੰਗ ਦੀ ਨਿਗਰਾਨੀ ਅਧੀਨ ਸੀ। ਦੋਵਾਂ ਕਿਲ੍ਹਿਆਂ ਵਿਚਕਾਰ ਸਾਰਾਗੜ੍ਹੀ ਨਾਂ ਦੀ ਇਕ ਛੋਟੀ ਸੈਨਿਕ ਚੌਕੀ ਸਥਾਪਤ ਕੀਤੀ ਗਈ ਸੀ। ਇਸ ਚੌਕੀਂ ਦੀ ਰਖਵਾਲੀ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਸਿੱਖ ਫ਼ੌਜੀਆਂ ਦੁਆਰਾ ਕੀਤੀ ਜਾ ਰਹੀ ਸੀ। ਇਹ ਸਾਰੇ 36 ਸਿੱਖ ਬਟਾਲੀਅਨ ਦੇ ਸਿਪਾਹੀ ਸਨ। ਇਸ ਚੌਕੀ ਦੇ ਤਿੰਨ ਪਾਸੇ ਡੂੰਘੀਆਂ ਢਲਾਣਾਂ ਸਨ ਅਤੇ ਇਕ ਪਾਸੇ ਕੁਦਰਤੀ ਪਾਣੀ ਦਾ ਇਕ ਚਸ਼ਮਾ ਵੀ ਸੀ ਜੋ ਕਿ ਗੜ੍ਹੀ ਦੀ ਸੁਰੱਖਿਆ ਕਰਦਾ ਸੀ।

 12 ਸਤੰਬਰ 1897 ਅਫਗਾਨੀਆਂ ਦੇ ਸਾਰੇ ਕਬੀਲਿਆਂ ਨੇ ਮਿਲਕੇ ਤਕਰੀਬਨ 10-15 ਹਜ਼ਾਰ ਫੌਜ਼ ਨਾਲ ਸਾਰਾਗੜੀ ਦੀ ਚੋਕੀ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ। 5000 ਪਠਾਣਾ ਨੇ ਕਿਲੇ ਗੁਲਿਸਤਾਂ ਦੇ ਆਸ ਪਾਸ ਘੇਰਾ ਪਾ ਲਿਆ ਤੇ 1000 ਪਠਾਨ ਸਭ ਰਸਤਿਆਂ ਤੇ ਤਾਇਨਾਤ ਕੀਤੇ ਗਏ ਤਾਂਕਿ ਕਿਤੋਂ ਵੀ ਕੋਈ ਮਦਦ ਨਾ ਆ ਸਕੇ। ਉਸ ਵੇਲੇ ਸਾਰਾਗੜ੍ਹੀ ਦੀ ਚੋਕੀ ਵਿਚ ਸਿਰਫ 21 ਜਵਾਨ ਸਨ। ਮਾਰਕੀਨੀ ਰਾਈਫਲਾਂ ਜੋ ਭਾਰੀਆਂ ਸਨ ਤੇ ਲਗਾਤਾਰ ਚਲਣ  ਨਾਲ ਗਰਮ ਹੋ ਜਾਂਦੀਆਂ ਤੇ ਗੋਲੀਆਂ ਵਿਚ ਹੀ ਫਸ ਜਾਂਦੀਆਂ ਸਨ। ਹਰ ਜਵਾਨ ਕੋਲ ਸਿਰਫ 400 ਗੋਲੀਆਂ ਹੀ ਸਨ।

ਇਕ ਨੋਜਵਾਨ ਸਿਪਾਹੀ ਈਸ਼ਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਨ੍ਹਾ ਨੂੰ ਕੜੀ ਟੱਕਰ ਦਿਤੀ। ਦੁਪਹਿਰ ਤਕ ਭਾਰੀ ਗਿਣਤੀ ਵਿਚ ਦੁਸ਼ਮਣ ਮਾਰਿਆ ਗਿਆ। 12 ਸਿੱਖ ਸੈਨਿਕ ਵੀ ਹੁਣ ਤਕ ਸ਼ਹੀਦ ਹੋ ਚੁੱਕੇ ਸਨ। ਬਾਕੀ ਬਚੇ ਸਿੱਖ ਸੈਨਿਕਾਂ ਕੋਲ ਗੋਲੀ ਬਾਰੂਦ ਵੀ ਬਹੁਤ ਘੱਟ ਰਹਿ ਗਿਆ ਸੀ। ਅਫ਼ਰੀਦੀਆਂ ਦੀ ਇਕ ਟੋਲੀ ਕਿਸੇ ਤਰ੍ਹਾਂ ਚੌਕੀ ਦੀ ਇਕ ਪਾਸੇ ਦੀ ਕੰਧ ਨੂੰ ਤੋੜਨ ਵਿਚ ਸਫ਼ਲ ਹੋ ਜਾਂਦੀ ਹੈ ਪਰ ਅਣਖੀਲੇ ਅਤੇ ਜਾਂਬਾਜ਼ ਸਿੱਖ ਫ਼ੌਜੀਆਂ ਨੇ ਬਹਾਦਰੀ ਨਾਲ ਇਨ੍ਹਾਂ ਨੂੰ ਚੌਕੀ ਦੇ ਅੰਦਰ ਆਉਣ ਤੋਂ ਰੋਕੀ ਰਖਿਆ। ਅਫ਼ਰੀਦੀ ਹਮਲਾਵਰਾਂ ਨੇ ਗੜ੍ਹੀ ਦੇ ਬਾਹਰ ਘਾਹ-ਫੂਸ ਨੂੰ ਅੱਗ ਲਾ ਦਿਤੀ। ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ।

ਦੁਸ਼ਮਣ ਫ਼ੌਜ ਦੇ ਕੁੱਝ ਸਿਪਾਹੀ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਗੜ੍ਹੀ ਦੇ ਅੰਦਰ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ। ਇਸ ਸਮੇਂ ਤਕ ਸਿੱਖ ਫ਼ੌਜੀਆਂ ਕੋਲ ਗੋਲੀ ਸਿੱਕਾ ਖ਼ਤਮ ਹੋ ਚੁਕਿਆ ਸੀ ਪਰ ਹੌਸਲਾ ਉਸੇ ਤਰ੍ਹਾਂ ਕਾਇਮ ਸੀ। ਉਹ ਬੰਦੂਕਾਂ ਦੇ ਅੱਗੇ ਲੱਗੇ ਬੋਨਟਾਂ ਨਾਲ ਹੀ ਮੁਕਾਬਲਾ ਕਰ ਰਹੇ ਸਨ। ਹੁਣ ਤਕ ਸੈਂਕੜੇ ਕਬਾਇਲੀ ਅਤੇ ਅਫ਼ਰੀਦੀਆਂ ਨੂੰ ਸਿੱਖ ਫ਼ੌਜੀਆਂ ਨੇ ਅਪਣੀ ਬੇਮਿਸਾਲ ਬਹਾਦਰੀ ਨਾਲ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। 20 ਸਿੱਖ ਫ਼ੌਜੀ ਇਸ ਗਹਿਗੱਚ  ਲੜਾਈ ਵਿਚ ਸ਼ਾਮ ਤਕ ਸ਼ਹੀਦੀ ਜਾਮ ਪੀ ਚੁੱਕੇ ਸਨ। ਸਿਰਫ਼ ਸਿਗਨਲਮੈਨ ਗੁਰਮੁਖ ਸਿੰਘ ਹੁਣ ਤਕ ਜਿਊਂਦਾ ਸੀ। ਗੁਰਮੁਖ ਸਿੰਘ ਨੇ ਕਰਨਲ ‘ਹਾਰਟਨ’ ਨੂੰ ਆਖ਼ਰੀ ਸੰਦੇਸ਼ ਭੇਜਿਆ ਕਿ ਮੇਰੇ ਸਾਰੇ ਸਾਥੀ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਚੁੱਕੇ ਹਨ ਅਤੇ ਹੁਣ ਮੈਂ ਵੀ ਸਿਗਨਲ ਬੰਦ ਕਰ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਜਾ ਰਿਹਾ ਹਾਂ। ਮੈਨੂੰ ਆਗਿਆ ਦਿਤੀ ਜਾਵੇ। ਇਸ ਨਾਲ ਹੀ ਉਸ ਨੇ ਸਿਗਨਲ ਬੰਦ ਕੀਤਾ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਉਂਦਾ ਅੱਗੇ ਵਧ ਕੇ ਪੰਦਰਾਂ ਵੀਹ ਦੁਸ਼ਮਣ ਸੈਨਿਕਾਂ ਨੂੰ ਬੋਨਟ ਨਾਲ ਥਾਏਂ ਢੇਰ ਕਰ ਦਿਤਾ।

fallback

ਕਬਾਇਲੀ ਅਤੇ ਅਫ਼ਰੀਦੀਆਂ ਦੁਆਰਾ ਸਾਰੇ ਸਿੱਖ ਫ਼ੌਜੀਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਗੜ੍ਹੀ ਨੂੰ ਅੱਗ ਲਾ ਦਿਤੀ ਗਈ। ਇਸ ਤਰ੍ਹਾਂ 36 ਸਿੱਖ ਰੈਜੀਮੈਂਟ (ਅਜਕਲ ਭਾਰਤੀ ਫ਼ੌਜ ਦੀ 4 ਸਿੱਖ ਬਟਾਲਿਨ) ਦੇ ਇਹ 21 ਬਹਾਦਰ ਜਾਬਾਜ਼ ਸਿਪਾਹੀ ਅਪਣੇ ਕਮਾਂਡਰ ਹੌਲਦਾਰ ਈਸ਼ਰ ਸਿੰਘ ਜੋ ਕਿ ਲੁਧਿਆਣੇ ਦੇ ਕੋਲ ਝੋਰੜਾ ਪਿੰਡ ਦੇ ਰਹਿਣ ਵਾਲੇ ਸਨ, ਦੀ ਅਗਵਾਈ ਵਿਚ ਅਦੁਤੀ ਬਹਾਦਰੀ ਰਾਹੀਂ ਅਪਣੀਆਂ ਜਾਨਾਂ ਕੁਰਬਾਨ ਕਰ ਗਏ। ਘੱਟ ਗਿਣਤੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਦੁਸ਼ਮਣ ਦੀ ਈਨ ਨਾ ਮੰਨੀ। ਦੁਸ਼ਮਣ ਵੀ ਸਿੱਖ ਸੈਨਿਕਾਂ ਦੇ ਇਸ ਜਜ਼ਬੇ ਉਤੇ ਹੈਰਾਨ ਹੋਏ ਬਿਨਾਂ ਨਾ ਰਹਿ ਸਕਿਆ।

ਇਸ ਸਾਕੇ ਦੀ ਗੂੰਜ ਜਦੋਂ ਬਰਤਾਨੀਆਂ ਦੀ ਪਾਰਲੀਮੈਂਟ ਵਿਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਅਪਣੀਆਂ ਕੁਰਸੀਆਂ ਤੇ ਖੜੇ ਹੋ ਕੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ ਦਿਤੀ। ਵਿਸ਼ਵ ਭਰ ਵਿਚ ਇਸ ਬੇਮਿਸਾਲ ਲੜਾਈ ਦੀ ਚਰਚਾ ਕੀਤੀ ਗਈ। ਸੰਸਾਰ ਭਰ ਦੀਆਂ ਅਖ਼ਬਾਰਾਂ ਵਿਚ ਇਸ ਲੜਾਈ ਦਾ ਜ਼ਿਕਰ ਕੀਤਾ ਗਿਆ।

WATCH LIVE TV

 

Trending news