Satinder Satti news: ਸਤਿੰਦਰ ਸੱਤੀ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡਾ ਵਿੱਚ ਹਾਸਿਲ ਕੀਤਾ ਵੱਡਾ ਮੁਕਾਮ!
Advertisement
Article Detail0/zeephh/zeephh1594548

Satinder Satti news: ਸਤਿੰਦਰ ਸੱਤੀ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡਾ ਵਿੱਚ ਹਾਸਿਲ ਕੀਤਾ ਵੱਡਾ ਮੁਕਾਮ!

ਇਸ ਦੌਰਾਨ ਸੱਤੀ ਨੂੰ ਪੜ੍ਹਾਉਣ ਵਾਲੇ ਬੈਰਿਸਟਰ ਤੇ ਸਾਲਿਸਟਰ ਗੁਲਵੀਰਕ ਮੈਡਮ ਨੇ ਦੱਸਿਆ ਕਿ ਸੱਤੀ ਬਹੁਤ ਹੀ ਮਿਹਨਤੀ ਹੈ।

Satinder Satti news: ਸਤਿੰਦਰ ਸੱਤੀ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡਾ ਵਿੱਚ ਹਾਸਿਲ ਕੀਤਾ ਵੱਡਾ ਮੁਕਾਮ!

Satinder Satti became a lawyer in Canada news: ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਆਪਣੀ ਸ਼ਾਇਰੀ ਅਤੇ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ। ਸੱਤੀ ਦੀਆਂ ਪ੍ਰੇਰਨਾਦਾਇਕ ਪੋਸਟਾਂ ਸੋਸ਼ਲ ਮੀਡੀਆ 'ਤੇ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ ਪਰ ਹੁਣ ਇੱਕ ਵਾਰ ਫਿਰ ਸੱਤੀ ਨੇ ਪੰਜਾਬ ਦਾ ਮਾਣ ਵਧਾਇਆ ਹੈ।  ਦੱਸ ਦਈਏ ਕਿ ਸਤਿੰਦਰ ਸੱਤੀ ਨੇ ਕੈਨੇਡਾ ਦੇ ਐਲਬਰਟਾ ਵਿੱਚ ਬੈਰਿਸਟਰ ਸਾਲਿਸਟਰ ਯਾਨੀ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਿਲ ਕੀਤਾ ਹੈ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। 

ਸਤਿੰਦਰ ਸੱਤੀ ਨੂੰ ਸ਼ੁਕਰਵਾਰ ਨੂੰ ਕੈਨੇਡਾ ਵਿੱਚ ਵਕੀਲ ਵਜੋਂ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਪੰਜਾਬੀ ਕਲਾਕਾਰ ਅਤੇ ਸਟੇਜ ਕਲਾਕਾਰ ਵਜੋਂ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਵਕਾਲਤ (ਮਾਸਟਰ ਆਫ਼ ਲਾਅ) ਵੀ ਕੀਤੀ ਹੈ।

ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਕੋਰੋਨਾ ਕਰਕੇ ਡੇਢ ਸਾਲ ਕੈਨੇਡਾ ਵਿੱਚ ਫਸ ਗਈ ਸੀ, ਤਾਂ ਉਸਨੇ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਆਪਣੀ ਵਕਾਲਤ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਸੀ। 

ਇਸ ਦੌਰਾਨ ਸੱਤੀ ਨੂੰ ਪੜ੍ਹਾਉਣ ਵਾਲੇ ਬੈਰਿਸਟਰ ਤੇ ਸਾਲਿਸਟਰ ਗੁਲਵੀਰਕ ਮੈਡਮ ਨੇ ਦੱਸਿਆ ਕਿ ਸੱਤੀ ਬਹੁਤ ਹੀ ਮਿਹਨਤੀ ਹੈ ਅਤੇ ਬੈਰੀਸਟਰ ਸਾਲਿਸਟਰ ਬਣ ਕੇ ਉਸਨੇ ਕੁੜੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। 

ਕੈਲਗਰੀ ਦੇ ਵਕੀਲ ਗੁਰਪ੍ਰੀਤ ਔਲਖ ਨੇ ਵੀ ਸੱਤੀ ਦੇ ਵਕੀਲ ਬਣਨ 'ਤੇ ਉਸ ਨੂੰ ਕਾਨੂੰਨ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ। ਵਕੀਲ ਜੀ ਫਰਮ ਦੇ ਮਾਲਕ ਬੈਰਿਸਟਰ ਅਤੇ ਸਾਲਿਸਟਰ ਗੁਰਪ੍ਰੀਤ ਔਲਖ ਨੇ ਦੱਸਿਆ ਕਿ ਬੈਰਿਸਟਰ ਅਤੇ ਸਾਲਿਸਟਰ ਸਤਿੰਦਰ ਸੱਤੀ ਨੂੰ ਹੁਨਰ ਸਿਖਾਉਣਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ। 

ਇਹ ਵੀ ਪੜ੍ਹੋ: Punjab Budget Session 2023: ਸ਼ੁਰੂ ਹੋਇਆ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸ ਨੇ ਕੀਤਾ ਵਾਕਆਉਟ

ਸਤਿੰਦਰ ਸੱਤੀ ਦੇ ਅਨੁਸਾਰ, ਜਸਵੰਤ ਮਾਂਗਟ ਹੀ ਸਨ ਜਿਨ੍ਹਾਂ ਨੇ ਉਸਨੂੰ ਕੋਰੋਨਾ ਦੌਰਾਨ ਵਕਾਲਤ ਕਰਨ ਲਈ ਪ੍ਰੇਰਿਤ ਕੀਤਾ ਸੀ। ਪੰਜਾਬੀ ਇੰਡਸਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਕਲਾਕਾਰ ਨੇ ਪ੍ਰੋਫੈਸ਼ਨਲ ਕਲਾਕਾਰ ਵਜੋਂ ਇੰਨੇ ਲੰਬੇ ਕਰੀਅਰ ਤੋਂ ਬਾਅਦ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੈ। ਇਹ ਨਾ ਸਿਰਫ਼ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਸਗੋਂ ਸਾਰੀਆਂ ਔਰਤਾਂ ਅਤੇ ਪੰਜਾਬੀਆਂ ਲਈ ਵੀ ਪ੍ਰੇਰਨਾ ਸਰੋਤ ਵੀ ਹੈ।

ਇਹ ਵੀ ਪੜ੍ਹੋ: Punjab Budget Session 2023: "ਗਲਤ ਸ਼ਬਦਾਂ ਦੀ ਵਰਤੋਂ ਤੇ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ," ਰਾਜਪਾਲ ਦਾ ਵਿਧਾਨ ਸਭਾ ਨੂੰ ਸੰਬੋਧਨ

(For more news apart from Satinder Satti becoming a lawyer in Canada, stay tuned to Zee PHH)

Trending news