ਅੰਮ੍ਰਿਤਸਰ 'ਚ BSF ਦੇ ਜਵਾਨ ਵੱਲੋਂ ਹੀ ਕੀਤੀ ਗਈ ਗੋਲੀਬਾਰੀ
Advertisement

ਅੰਮ੍ਰਿਤਸਰ 'ਚ BSF ਦੇ ਜਵਾਨ ਵੱਲੋਂ ਹੀ ਕੀਤੀ ਗਈ ਗੋਲੀਬਾਰੀ

ਖਾਸਾ ਬੀਐਸਐਫ ਹੈੱਡਕੁਆਰਟਰ ਵਿੱਚ ਅੰਨ੍ਹਵਾਹ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਹੀ ਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ 'ਚ 4 ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ 'ਚ BSF ਦੇ ਜਵਾਨ ਵੱਲੋਂ ਹੀ ਕੀਤੀ ਗਈ ਗੋਲੀਬਾਰੀ

ਪਰਮਬੀਰ ਸਿੰਘ/ਅੰਮ੍ਰਿਤਸਰ : ਸਥਾਨਿਕ ਸ਼ਹਿਰ ਖਾਸਾ ਬੀਐਸਐਫ ਹੈੱਡਕੁਆਰਟਰ ਵਿੱਚ ਅੰਨ੍ਹਵਾਹ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਹੀ ਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ 'ਚ 4 ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ।

 

ਜ਼ਿਕਰਯੋਗ ਹੈ ਕਿ ਗੋਲੀਆਂ ਚਲਾਉਣ ਵਾਲੇ ਨੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਜਵਾਨ ਨੇ  ਡਿਊਟੀ 'ਤੇ ਤਾਇਨਾਤ ਸਾਥੀ ਜਵਾਨਾਂ 'ਤੇ ਹੀ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਬੀਐੱਸਐੱਫ਼ ਦੇ 5 ਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਦੱਸੇ ਜਾ ਰਹੇ ਹਨ ਜੋ ਕਿ ਗੁਰੂ ਨਾਨਕ ਹਸਪਤਾਲ 'ਚ ਜ਼ੇਰੇ ਇਲਾਜ਼ ਹਨ।

 

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ 'ਤੇ ਸਥਿਤ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਨੇ ਆਪਣੀ ਡਿਊਟੀ ਦੌਰਾਨ ਰਾਈਫਲ 'ਚੋਂ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਨ੍ਹੇਵਾਹ ਫਾਇਰਿੰਗ ਕੀਤੀ।

Trending news