Sidhu Moose wala Video: ਸਿੱਧੂ ਮੂਸੇਵਾਲਾ ਦੀ ਤਸਵੀਰ 'ਤੇ ਸ਼ਖਸ ਨੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ
Advertisement
Article Detail0/zeephh/zeephh1633746

Sidhu Moose wala Video: ਸਿੱਧੂ ਮੂਸੇਵਾਲਾ ਦੀ ਤਸਵੀਰ 'ਤੇ ਸ਼ਖਸ ਨੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ

Sidhu Moose wala News: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪੰਜਾਬੀ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਸਿੱਧੂ ਮੂਸੇਵਾਲਾ ਨੇ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਆਪਣੀ ਬਾਕਮਾਲ ਗਾਇਕੀ ਨਾਲ ਰਾਜ ਕੀਤਾ ਹੈ।

 

Sidhu Moose wala Video: ਸਿੱਧੂ ਮੂਸੇਵਾਲਾ ਦੀ ਤਸਵੀਰ 'ਤੇ ਸ਼ਖਸ ਨੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ

Sidhu Moose wala News: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਆਏ ਦਿਨ ਵੀਡੀਓ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਫੈਨਸ ਅੱਜ ਵੀ ਸਿੱਧੂ ਮੂਸੇਵਾਲਾ ਦੇ ਗੀਤ ਅਤੇ ਵੀਡੀਓ ਦੇਖ ਉਹਨਾਂ ਨੂੰ ਯਾਦ ਕਰ ਰੋ ਪੈਂਦੇ ਹਨ। ਸਿੱਧੂ ਮੂਸੇਵਾਲਾ (Sidhu Moose wala) ਨੇ ਗਾਇਕੀ ਨਾਲ ਬੇਹੱਦ ਘੱਟ ਸਮੇਂ ਵਿੱਚ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। 

ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।  ਇਸ ਵੀਡੀਓ ਵਿੱਚ ਸਿੱਧੂ ਨੂੰ ਨਫ਼ਰਤ ਕਰਨ ਵਾਲਿਆਂ ਨੇ ਅਜਿਹਾ ਕਦਮ ਚੁੱਕਿਆ ਜਿਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਵੀਡੀਓ ‘ਚ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਉੱਤੇ ਇੱਕ ਨਕਾਬਪੋਸ਼ ਸ਼ਖਸ ਕਾਲਖ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਿ ਬੇਹੱਦ ਸ਼ਰਮਸਾਰ ਕਰਨ ਵਾਲਾ ਹੈ।

ਇਹ ਵੀ ਪੜ੍ਹੋ: Delhi Corona Case: ਦਿੱਲੀ 'ਚ ਵਧੀ ਕੋਰੋਨਾ ਦੀ ਰਫ਼ਤਾਰ, 295 ਨਵੇਂ ਮਾਮਲੇ ਆਏ ਸਾਹਮਣੇ, CM ਕੇਜਰੀਵਾਲ ਕਰਨਗੇ ਮੀਟਿੰਗ

ਇਸ ਤੋਂ ਬਾਅਦ ਇਸ ਸ਼ਖਸ ਨੂੰ ਕੋਈ ਫੜਦਾ ਤਾਂ ਉਹ ਤੁਰੰਤ ਆਪਣੀ ਬਾਈਕ ਲੈ ਕੇ ਫਰਾਰ ਹੋ ਗਿਆ। ਇਸ ਵੀਡੀਓ ਨੂੰ 'ਇੰਸਟੈਂਟ ਪਾਲੀਵੁੱਡ ਨਾਂਅ' ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪੰਜਾਬੀ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। 

 
 
 
 

 
 
 
 
 
 
 
 
 
 
 

A post shared by Instant Pollywood (@instantpollywood)

ਸਿੱਧੂ ਮੂਸੇਵਾਲਾ ਨੇ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਆਪਣੀ ਬਾਕਮਾਲ ਗਾਇਕੀ ਨਾਲ ਰਾਜ ਕੀਤਾ ਹੈ। ਉਸ ਦੇ ਮਾਰੇ ਜਾਣ 'ਤੇ ਉਸਦੇ ਪ੍ਰਸ਼ੰਸਕ ਦੁਖੀ ਹੋਏ ਸਨ। ਅਜਿਹੇ 'ਚ ਉਸਦੇ ਮਾਪਿਆਂ ਵੱਲੋਂ ਉਸਨੂੰ ਅੱਜ ਵੀ ਉਸਦੇ ਗੀਤਾਂ ਰਾਹੀਂ ਹਮੇਸ਼ਾ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Trending news