ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਮੂਸੇਵਾਲਾ ਦੇ ਮਾਪੇ, ਕਿਹਾ- ''CM ਨੇ ਬਿਆਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ''
Advertisement
Article Detail0/zeephh/zeephh1599352

ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਮੂਸੇਵਾਲਾ ਦੇ ਮਾਪੇ, ਕਿਹਾ- ''CM ਨੇ ਬਿਆਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ''

SidhuMoosewala Parents Protest News: ਪੰਜਾਬ ਵਿਧਾਨ ਸਭਾ ਦੇ ਬਾਹਰੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਪੰਜਾਬ ਵਿਧਾਨਸਭਾ ਦੇ ਬਾਹਰ ਧਰਨੇ 'ਤੇ ਬੈਠੇ ਹਨ।

 

ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਮੂਸੇਵਾਲਾ ਦੇ ਮਾਪੇ, ਕਿਹਾ- ''CM ਨੇ ਬਿਆਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ''

Sidhu Moosewala Parents Protest News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ 10 ਮਹੀਨੇ ਹੋ ਗਏ ਹਨ ਪਰ ਮਾਪੇ ਅਤੇ ਉਸ ਦੇ ਫੈਨਸ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਇਸ ਵਿਚਾਲੇ ਅੱਜ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Sidhu Moosewala Parents)ਅਤੇ ਮਾਤਾ ਚਰਨ ਕੌਰ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਉਹ ਉਨ੍ਹਾਂ ਦੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਨੂੰ ਦਬਾਉਣ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਕੁਝ ਵੀ ਨਹੀਂ ਜਾ ਰਿਹਾ, ਇਸ ਲਈ ਉਨ੍ਹਾਂ ਨੂੰ ਵਿਧਾਨ ਸਭਾ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਵਿਸ਼ਵ ਪ੍ਰਸਿੱਧ ਹਸਤੀ ਸੀ, ਉਸ ਦੀ ਮੌਤ ਨੂੰ ਲੈ ਕੇ ਪੂਰੀ ਦੁਨੀਆ 'ਚ ਅਜੇ ਵੀ ਗੁੱਸਾ ਹੈ। 

ਇਹ ਵੀ ਪੜ੍ਹੋ: Yaar Chale Bahar 2 Release Date :'ਯਾਰ ਚਲੇ ਬਾਹਰ' ਦੇ ਦਰਸ਼ਕਾਂ ਦਾ ਇੰਤਜ਼ਾਰ ਹੋਇਆ ਖ਼ਤਮ; ਵੈੱਬ ਸੀਰੀਜ਼ ਦੇ ਸੀਜ਼ਨ 2 ਦੀ ਰਿਲੀਜ਼ ਡੇਟ ਆਈ ਸਾਹਮਣੇ!

ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ, ਅਜੇ ਤੱਕ ਕੁਝ ਨਹੀਂ ਹੋਇਆ, ਸਿਰਫ਼ ਗੋਲੀਆਂ ਚਲਾਉਣ ਵਾਲੇ ਹੀ ਫੜੇ ਗਏ ਹਨ, ਗ੍ਰਿਫ਼ਤਾਰ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਗਵਾਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 1 ਸਾਲ ਹੋਣ ਵਾਲਾ ਹੈ ਅਤੇ (Sidhu Moosewala Parents)ਹਾਲੇ ਤੱਕ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ ਹੈ।

ਮਾਪੇ ਕਾਫ਼ੀ ਸਮੇਂ ਤੋਂ ਆਪਣੇ ਪੁੱਤਰ ਦੇ ਕਤਲ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਧਰਨੇ 'ਤੇ ਬੈਠੇ ਹਨ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਵੀ ਉਨ੍ਹਾਂ ਦੇ ਸਮਰਥਨ 'ਚ ਆ ਗਏ ਹਨ।

Trending news